ਮੋਗਾ, 24 ਅਪ੍ਰੈਲ 2025: ਨਸ਼ਿਆਂ ਖ਼ਿਲਾਫ ਪੰਜਾਬ ਪੁਲਿਸ ਦੀ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ ਅੱਜ ਯਾਨੀ ਵੀਰਵਾਰ ਨੂੰ ਮੋਗਾ ‘ਚ ਵੱਡੇ ਪੱਧਰ ‘ਤੇ ਆਪ੍ਰੇਸ਼ਨ ਕਾਸੋ (Operation CASO) ਚਲਾਇਆ। ਇਹ ਕਾਰਵਾਈ ਏਡੀਜੀਪੀ ਅੰਦਰੂਨੀ ਸੁਰੱਖਿਆ ਸ਼ਿਵ ਕੁਮਾਰ ਵਰਮਾ ਦੀ ਅਗਵਾਈ ਹੇਠ ਕੀਤੀ ਗਈ ਹੈ।
ਇਸ ਆਪ੍ਰੇਸ਼ਨ ਤਹਿਤ ਪੁਲਿਸ ਟੀਮਾਂ ਨੇ ਲਾਲ ਸਿੰਘ ਰੋਡ, ਸਾਧਾਂ ਵਾਲੀ ਬਸਤੀ, ਪੁਲੀਵਾਲਾ ਮੁਹੱਲਾ ਅਤੇ ਧਰਮਕੋਟ ਸਮੇਤ ਵੱਖ-ਵੱਖ ਇਲਾਕਿਆਂ ‘ਚ ਛਾਪੇਮਾਰੀ ਕੀਤੀ। ਇਸ ਕਾਰਵਾਈ ‘ਚ ਲਗਭਗ 250 ਪੁਲਿਸ ਕਰਮਚਾਰੀ ਅਤੇ ਅਧਿਕਾਰੀ ਸ਼ਾਮਲ ਸਨ।
ਪੁਲਿਸ ਕਾਰਵਾਈ ਬਾਰੇ ਏਡੀਜੀਪੀ ਵਰਮਾ ਨੇ ਦੱਸਿਆ ਕਿ ਸਵੇਰ ਤੋਂ ਜਾਰੀ ਇਸ ਕਾਰਵਾਈ ‘ਚ 37 ਘਰਾਂ ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਚਾਰ ਮਾਮਲੇ ਦਰਜ ਕੀਤੇ ਹਨ। ਇਸ ਦੌਰਾਨ ਕਈ ਸ਼ੱਕੀਆਂ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ।
ਏਡੀਜੀਪੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ, ਜੋ ਵੀ ਨਵੀਂ ਜਾਣਕਾਰੀ ਮਿਲੇਗੀ, ਉਹ ਛੇਤੀ ਹੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ। ਇਹ ਕਾਰਵਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੀਤੀ ਗਈ ਹੈ, ਜਿਸ ‘ਚ ਪੁਲਿਸ ਨਸ਼ਾ ਤਸਕਰਾਂ ‘ਤੇ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ।
Read More: Punjab Police: ਪੰਜਾਬ ਪੁਲਿਸ ਦੀ ਭ੍ਰਿਸ਼ਟਾਚਾਰ ਖ਼ਿਲਾਫ ਵੱਡੀ ਕਾਰਵਾਈ, 52 ਪੁਲਿਸ ਅਧਿਕਾਰੀ ਬਰਖਾਸਤ