Haryana Holiday

Haryana Holiday: ਹਰਿਆਣਾ ਸਰਕਾਰ ਵੱਲੋਂ 30 ਅਪ੍ਰੈਲ ਦੀ ਗਜ਼ਟਿਡ ਛੁੱਟੀ ਰੱਦ

ਚੰਡੀਗੜ੍ਹ, 24 ਅਪ੍ਰੈਲ 2025: Haryana Holiday News: ਹਰਿਆਣਾ ਸਰਕਾਰ ਦੇ ਇੱਕ ਹੁਕਮ ਮੁਤਾਬਕ ਹਰਿਆਣਾ ‘ਚ ਹੁਣ ਆਗਾਮੀ 30 ਅਪ੍ਰੈਲ ਨੂੰ ਅਕਸ਼ੈ ਤ੍ਰਿਤਿਆ ‘ਤੇ ਗਜ਼ਟਿਡ ਛੁੱਟੀ ਨਹੀਂ ਹੋਵੇਗੀ। ਇਸ ਸੰਬੰਧੀ ਹਰਿਆਣਾ ਦੇ ਮਨੁੱਖੀ ਸਰੋਤ ਵਿਭਾਗ ਨੇ ਜਾਰੀ ਕੀਤੇ ਇੱਕ ਨੋਟਿਫ਼ਿਕੇਸ਼ਨ ‘ਚ ਕਿਹਾ ਕਿ 26 ਦਸੰਬਰ, 2024 ਨੂੰ ਜਾਰੀ ਨੋਟਿਫ਼ਿਕੇਸ਼ਨ ‘ਚ ਅੰਸ਼ਕ ਸੋਧ ਕੀਤੀ ਗਈ ਹੈ ਅਤੇ ਅਕਸ਼ੈ ਤ੍ਰਿਤਿਆ ਦੇ ਮੌਕੇ ‘ਤੇ ਐਲਾਨੀ ਗਜ਼ਟਿਡ ਛੁੱਟੀ ਨੂੰ ਰੱਦ ਕੀਤਾ ਗਿਆ ਹੈ | ਸੰਬੰਧਿਤ ਵਿਭਾਗ ਦਾ ਕਹਿਣਾ ਹੈ ਕਿ ਗਜ਼ਟਿਡ ਛੁੱਟੀ ਬਾਰੇ ਅਨਜਾਨੇ ‘ਚ ਲਿਖਿਆ ਗਿਆ ਸੀ।

Read More: ਗੁਰੂਗ੍ਰਾਮ ਦੇ ਵਸਨੀਕਾਂ ਨੂੰ ਕੁੱਲ 670 MLD ਪਾਣੀ ਦੀ ਸਪਲਾਈ ਕੀਤੀ ਜਾਵੇਗੀ: ਨਾਇਬ ਸਿੰਘ ਸੈਣੀ

Scroll to Top