24 ਅਪ੍ਰੈਲ 2025: ਭਾਰਤੀ ਪੁਲਾੜ ਖੋਜ (Indian Space Research Organisation) ਸੰਗਠਨ (ਇਸਰੋ) ਪੁਲਾੜ ਤੋਂ ਦੇਸ਼ ਦੀ ਨਿਗਰਾਨੀ ਵਧਾਏਗਾ। ਇਸਰੋ ਦੇ ਚੇਅਰਮੈਨ (ISRO Chairman) ਵੀ. ਨਾਰਾਇਣਨ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸਰਹੱਦੀ ਖੇਤਰ ਦੀ ਨਿਗਰਾਨੀ ਨੂੰ ਵਧਾਉਣ ਲਈ ਅਗਲੇ ਤਿੰਨ ਸਾਲਾਂ ਵਿੱਚ ਲਗਭਗ 150 ਹੋਰ ਉਪਗ੍ਰਹਿ ਲਾਂਚ ਕਰੇਗਾ।
ਚੇਨਈ ਵਿੱਚ ਇੱਕ ਪ੍ਰੋਗਰਾਮ (programe) ਨੂੰ ਸੰਬੋਧਨ ਕਰਦਿਆਂ, ਨਾਰਾਇਣਨ ਨੇ ਕਿਹਾ ਕਿ ਇਸ ਵੇਲੇ ਭਾਰਤ ਕੋਲ 55 ਉਪਗ੍ਰਹਿ ਹਨ, ਜੋ ਲਗਭਗ 7500 ਕਿਲੋਮੀਟਰ ਲੰਬੇ ਸਰਹੱਦੀ ਖੇਤਰ ਦੀ ਨਿਗਰਾਨੀ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਸਾਨੂੰ ਹੋਰ ਸੈਟੇਲਾਈਟਾਂ ਦੀ ਲੋੜ ਹੈ। ਦਰਅਸਲ ਨਾਰਾਇਣਨ ਨੇ ਇਹ ਗੱਲਾਂ ਇਸ ਸਵਾਲ ਦੇ ਜਵਾਬ ਵਿੱਚ ਕਹੀਆਂ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਇਸਰੋ ਕੀ ਕਦਮ ਚੁੱਕ ਸਕਦਾ ਹੈ।
ਇਸਰੋ ਦੇ ਭਵਿੱਖ ਦੇ ਮਿਸ਼ਨ ਕੀ ਹਨ?
ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਹੀ ਚੰਦਰਯਾਨ-5 ਮਿਸ਼ਨ (Chandrayaan-5 mission) ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਪਾਨ ਇਸ ਵਿੱਚ ਭਾਈਵਾਲ ਹੋਵੇਗਾ। ਚੰਦਰਯਾਨ-3 ਮਿਸ਼ਨ (Chandrayaan-3 mission) ਵਿੱਚ 25 ਕਿਲੋਗ੍ਰਾਮ ਦਾ ਰੋਵਰ (ਪ੍ਰਗਿਆਨ) ਸੀ, ਜਦੋਂ ਕਿ ਚੰਦਰਯਾਨ-5 ਮਿਸ਼ਨ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕਰਨ ਲਈ 250 ਕਿਲੋਗ੍ਰਾਮ ਦਾ ਰੋਵਰ ਲੈ ਕੇ ਜਾਵੇਗਾ।
Read More: ISRO: ਭਾਰਤੀ ਪੁਲਾੜ ਏਜੰਸੀ ਇਸਰੋ ਨੇ ਹਾਸਲ ਕੀਤੀ ਇੱਕ ਹੋਰ ਵੱਡੀ ਸਫਲਤਾ, ਜਾਣੋ ਵੇਰਵਾ