Railway Tickets

ਇੰਨ੍ਹਾਂ 2 ਵੱਡੇ ਰੇਲਵੇ ਸਟੇਸ਼ਨਾਂ ਦਾ ਬਦਲਿਆ ਜਾਵੇਗਾ ਨਾਂਅ, ਰੇਲਵੇ ਨੇ ਦਿੱਤੀ ਮਨਜ਼ੂਰੀ

22 ਅਪ੍ਰੈਲ 2205: ਰੇਲਗੱਡੀ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਮਹੱਤਵਪੂਰਨ ਖ਼ਬਰ ਹੈ। ਦਰਅਸਲ, ਭਾਰਤੀ ਰੇਲਵੇ (bharti railway) ਨੇ 2 ਵੱਡੇ ਰੇਲਵੇ ਸਟੇਸ਼ਨਾਂ ਦੇ ਨਾਮ ਬਦਲਣ ਦਾ ਫੈਸਲਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਉਕਤ ਤਬਦੀਲੀ ਸਥਾਨਕ ਲੋਕਾਂ ਦੀ ਮੰਗ ਅਨੁਸਾਰ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਉੱਤਰ ਪ੍ਰਦੇਸ਼ ਦੇ ਮੁਗਲਸਰਾਏ ਜੰਕਸ਼ਨ ਅਤੇ ਇਲਾਹਾਬਾਦ ਜੰਕਸ਼ਨ ਦਾ ਨਾਮ ਬਦਲਣ ਦੀ ਪ੍ਰਕਿਰਿਆ ਨੂੰ ਰੇਲਵੇ (railway) ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਸਬੰਧਤ ਵਿਭਾਗਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਮੁਗਲਸਰਾਏ ਜੰਕਸ਼ਨ ਦਾ ਨਾਮ ਬਦਲ ਕੇ ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ ਰੱਖਿਆ ਜਾਵੇਗਾ, ਇਲਾਹਾਬਾਦ ਜੰਕਸ਼ਨ ਦਾ ਨਾਮ ਬਦਲ ਕੇ ਪ੍ਰਯਾਗਰਾਜ ਜੰਕਸ਼ਨ ਰੱਖਿਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਨਵੇਂ ਨਾਮ ਜਲਦੀ ਹੀ ਰੇਲਵੇ (railway) ਦੇ ਸਾਰੇ ਪਲੇਟਫਾਰਮਾਂ, ਟਿਕਟਾਂ, ਵੈੱਬਸਾਈਟਾਂ ਅਤੇ ਮੋਬਾਈਲ ਐਪਸ ‘ਤੇ ਅਪਡੇਟ ਕੀਤੇ ਜਾਣਗੇ। ਅਜਿਹੀ ਸਥਿਤੀ ਵਿੱਚ, ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਟਿਕਟਾਂ (tickets book) ਬੁੱਕ ਕਰਦੇ ਸਮੇਂ ਨਵੇਂ ਨਾਮ ਨੂੰ ਧਿਆਨ ਵਿੱਚ ਰੱਖਣ। ਜੇਕਰ ਕਿਸੇ ਨੂੰ ਕੋਈ ਉਲਝਣ ਹੈ, ਤਾਂ ਉਹ ਰੇਲਵੇ ਪੁੱਛਗਿੱਛ ਕੇਂਦਰ ਤੋਂ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

Read More: ਰੇਲਵੇ ਸਟੇਸ਼ਨ ‘ਤੇ ਕਿਵੇਂ ਮਚੀ ਭਗਦੜ, ਜਾਣੋ ਕਿਵੇਂ ਵਾਪਰਿਆ ਹਾਦਸਾ

Scroll to Top