ਦਿੱਲੀ, 22 ਅਪ੍ਰੈਲ 2025: JPC Meeting: ਵਨ ਨੇਸ਼ਨ-ਵਨ ਇਲੈਕਸ਼ਨ ‘ਤੇ ਸਾਂਝੀ ਸੰਸਦੀ ਕਮੇਟੀ (JPC) ਦੀ ਇੱਕ ਮਹੱਤਵਪੂਰਨ ਬੈਠਕ 22 ਅਪ੍ਰੈਲ ਯਾਨੀ ਅੱਜ ਹੋਵੇਗੀ। ਇਹ ਬੈਠਕ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਚੱਲੇਗੀ। ਇਸ ਸਮੇਂ ਦੌਰਾਨ ਕਈ ਜਾਣੇ-ਪਛਾਣੇ ਕਾਨੂੰਨੀ ਮਾਹਰਾਂ ਨਾਲ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਇਹ ਬੈਠਕ ਕੁੱਲ ਚਾਰ ਸੈਸ਼ਨਾਂ ‘ਚ ਹੋਵੇਗੀ।
ਜਿਕਰਯੋਗ ਹੈ ਕਿ ਪਹਿਲੇ ਸੈਸ਼ਨ ‘ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਹੇਮੰਤ ਗੁਪਤਾ ਨਾਲ ਗੱਲਬਾਤ ਹੋਵੇਗੀ। ਦੂਜਾ ਸੈਸ਼ਨ ਜੰਮੂ ਅਤੇ ਕਸ਼ਮੀਰ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਐਸ ਐਨ ਝਾਅ ਨਾਲ ਹੋਵੇਗਾ। ਤੀਜੇ ਸੈਸ਼ਨ ‘ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ 21ਵੇਂ ਕਾਨੂੰਨ ਕਮਿਸ਼ਨ ਦੇ ਚੇਅਰਮੈਨ ਡਾ. ਜਸਟਿਸ ਬੀ.ਐਸ. ਚੌਹਾਨ ਸ਼ਾਮਲ ਹੋਣਗੇ। ਆਖਰੀ ਸੈਸ਼ਨ ਰਾਜ ਸਭਾ ਮੈਂਬਰ ਅਤੇ ਸੀਨੀਅਰ ਵਕੀਲ ਡਾ. ਅਭਿਸ਼ੇਕ ਮਨੂ ਸਿੰਘਵੀ ਨਾਲ ਹੋਵੇਗਾ।
ਇਸਦੇ ਨਾਲ ਹੀ ਵਨ ਨੇਸ਼ਨ-ਵਨ ਇਲੈਕਸ਼ਨ ‘ਤੇ ਜੇਪੀਸੀ ਵੈੱਬਸਾਈਟ ਛੇਤੀ ਹੀ ਲਾਂਚ ਕੀਤੀ ਜਾਵੇਗੀ। ਵੈੱਬਸਾਈਟ ਦੇ ਆਉਣ ਵਾਲੇ ਲਾਂਚ ਬਾਰੇ ਬੋਲਦਿਆਂ, ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੇ ਚੇਅਰਮੈਨ ਪੀਪੀ ਚੌਧਰੀ ਨੇ ਦੱਸਿਆ ਕਿ ਵੈੱਬਸਾਈਟ ਛੇਤੀ ਹੀ QR ਕੋਡ ਸਹੂਲਤ ਨਾਲ ਲਾਂਚ ਕੀਤੀ ਜਾਵੇਗੀ।
ਇਸ ਰਾਹੀਂ ਸੁਝਾਅ ਇਕੱਠੇ ਕੀਤੇ ਜਾਣਗੇ, ਜਿਨ੍ਹਾਂ ਦੀ ਸਮੀਖਿਆ ਸੰਸਦ ਮੈਂਬਰਾਂ ਦੁਆਰਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਨੇ ਦੋ ਗੱਲਾਂ ‘ਤੇ ਫੈਸਲਾ ਲਿਆ ਹੈ। ਸਾਰੀਆਂ ਭਾਸ਼ਾਵਾਂ ‘ਚ ਇੱਕ ਇਸ਼ਤਿਹਾਰ ਛਾਪਿਆ ਜਾਵੇਗਾ ਤਾਂ ਜੋ ਸਾਰੇ ਹਿੱਸੇਦਾਰ ਆਪਣੀ ਰਾਏ ਦੇ ਸਕਣ। ਦੂਜਾ, ਵੈੱਬਸਾਈਟ ਸਾਰੇ ਹਿੱਸੇਦਾਰਾਂ ਤੋਂ ਇਨਪੁਟ ਪ੍ਰਾਪਤ ਕਰਨ ਦੀ ਸਹੂਲਤ ਵੋ ਪ੍ਰਦਾਨ ਕਰੇਗੀ। ਇਸਦੀ ਜਾਂਚ ਸਕੱਤਰ ਜਨਰਲ ਦੁਆਰਾ ਕੀਤੀ ਜਾ ਰਹੀ ਹੈ। ਤਕਨੀਕੀ ਵਿਕਾਸ ‘ਚ ਸਮਾਂ ਲੱਗ ਰਿਹਾ ਹੈ ਤਾਂ ਜੋ ਵੈੱਬਸਾਈਟ ਕਰੈਸ਼ ਨਾ ਹੋਵੇ।
ਚੇਅਰਮੈਨ ਚੌਧਰੀ ਨੇ ਜੇਪੀਸੀ (JPC Meeting) ਦੇ ਸੂਬੇ ਦੇ ਦੌਰੇ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਮੇਟੀ ਦਾ ਮੰਨਣਾ ਹੈ ਕਿ ਉਸਨੂੰ ਸਾਰੇ ਸੂਬਿਆਂ ਦਾ ਦੌਰਾ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵਿਚਾਰ ਸੁਣਨੇ ਚਾਹੀਦੇ ਹਨ। ਇਸੇ ਲਈ ਇਹ ਟੂਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਪੀਸੀ ਪਹਿਲਾਂ ਮਹਾਰਾਸ਼ਟਰ ਜਾਵੇਗੀ। ਫਿਰ ਮਈ ‘ਚ ਉਤਰਾਖੰਡ ਦਾ ਦੌਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਜੰਮੂ-ਕਸ਼ਮੀਰ, ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਨੂੰ ਵੀ ਜੂਨ ‘ਚ ਕਵਰ ਕੀਤਾ ਜਾਵੇਗਾ।
Read More: One Nation One Election Bill: ਕੇਂਦਰੀ ਕਾਨੂੰਨ ਮੰਤਰੀ ਵੱਲੋਂ ਵਨ ਨੇਸ਼ਨ-ਵਨ ਇਲਕੈਸ਼ਨ ਬਿੱਲ ਪੇਸ਼




