Women World Cup 2025

Women World Cup: ਵਨਡੇ ਵਿਸ਼ਵ ਕੱਪ 2025 ‘ਚ ਖੇਡਣ ਭਾਰਤ ਨਹੀਂ ਆਵੇਗੀ ਪਾਕਿਸਤਾਨ ਮਹਿਲਾ ਟੀਮ

ਚੰਡੀਗੜ੍ਹ, 21 ਅਪ੍ਰੈਲ 2025: ICC Women World Cup 2025: ਵਨਡੇ ਵਿਸ਼ਵ ਕੱਪ 2025 ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ | ਦਰਅਸਲ, ਪਾਕਿਸਤਾਨ ਮਹਿਲਾ ਟੀਮ ਭਾਰਤ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2025 ‘ਚ ਖੇਡਣ ਨਹੀਂ ਆਵੇਗੀ। ਪਾਕਿਸਤਾਨ ਮਹਿਲਾ ਟੀਮ ਨੇ ਹਾਲ ਹੀ ‘ਚ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ। ਭਾਰਤ 29 ਸਤੰਬਰ ਤੋਂ 26 ਅਕਤੂਬਰ ਤੱਕ ਵਨਡੇ ਵਿਸ਼ਵ ਕੱਪ 2025 ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।

ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਮਹਿਲਾ ਟੀਮ ਇਸ ਸਾਲ ਦੇ ਅੰਤ ‘ਚ ਆਈਸੀਸੀ ਵਨਡੇ ਵਿਸ਼ਵ ਕੱਪ (Women World Cup 2025)  ਲਈ ਭਾਰਤ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਸ਼ੁਰੂ ‘ਚ ਹੋਏ ਸਮਝੌਤੇ ਦੇ ਮੁਤਾਬਕ ਪਾਕਿਤਸਾਨ ਦੀ ਟੀਮ ਹਾਈਬ੍ਰਿਡ ਮਾਡਲ ਦੀ ਪਾਲਣਾ ਕਰਦੇ ਹੋਏ ਆਪਣੇ ਮੈਚ ਇੱਕ ਨਿਰਪੱਖ ਸਥਾਨ ‘ਤੇ ਖੇਡੇਗੀ।

ਦਰਅਸਲ, ਪਾਕਿਸਤਾਨ ਨੇ ਹਾਲ ਹੀ ‘ਚ ਸਮਾਪਤ ਹੋਈ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਕੀਤੀ। ਟੀਮ ਇੰਡੀਆ ਨੇ ਰਾਜਨੀਤਿਕ ਕਾਰਨਾਂ ਕਰਕੇ ਪਾਕਿਸਤਾਨ ਜਾ ਕੇ ਆਪਣੇ ਮੈਚ ਨਹੀਂ ਖੇਡੇ। ਟੀਮ ਇੰਡੀਆ ਦੇ ਸਾਰੇ ਮੈਚ ਦੁਬਈ ‘ਚ ਹੋਏ ਸਨ।

ਭਾਰਤ ਕ੍ਰਿਕਟ ਕੰਟਰੋਲ ਬੋਰਡ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਇੱਕ ਹਾਈਬ੍ਰਿਡ ਮਾਡਲ ‘ਤੇ ਸਹਿਮਤ ਹੋਏ ਸਨ ਜਿਸ ਦੇ ਤਹਿਤ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਆਪਣੇ ਮੈਚ ਨਿਰਪੱਖ ਥਾਵਾਂ ‘ਤੇ ਖੇਡਣ ਦੀ ਇਜਾਜ਼ਤ ਹੋਵੇਗੀ ਜੇਕਰ ਉਹ ਆਈਸੀਸੀ ਸਮਾਗਮਾਂ ਦੀ ਮੇਜ਼ਬਾਨੀ ਕਰਦੇ ਹਨ।

Read More: KKR ਬਨਾਮ GT: ਈਡਨ ਗਾਰਡਨ ਸਟੇਡੀਅਮ ‘ਚ ਅੱਜ ਕੋਲਕਾਤਾ ਤੇ ਗੁਜਰਾਤ ਵਿਚਾਲੇ ਮੁਕਾਬਲਾ

Scroll to Top