July 5, 2024 1:40 am
india

ਭਾਰਤ ਦੀ ਦੱਖਣੀ ਅਫਰੀਕਾ ਤੋਂ ਪਹਿਲੇ ਵਨਡੇ ਮੈਚ ‘ਚ 31 ਦੌੜਾਂ ਤੋਂ ਹੋਈ ਹਾਰ

ਚੰਡੀਗੜ੍ਹ 19 ਜਨਵਰੀ 2022: ਭਾਰਤ (India) ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਪਹਿਲੇ ਵਨਡੇ ਮੈਚ ‘ਚ ਮੇਜ਼ਬਾਨ ਟੀਮ ਨੇ ਜਿੱਤ ਦਰਜ ਕੀਤੀ ਹੈ। ਕੇਐੱਲ ਰਾਹੁਲ ਦੀ ਕਪਤਾਨੀ ‘ਚ ਟੀਮ ਇੰਡੀਆ ਚੰਗੀ ਸ਼ੁਰੂਆਤ ਕਰਨ ਦੇ ਬਾਵਜੂਦ ਪਿੱਛੇ ਰਹਿ ਗਈ। ਦੱਖਣੀ ਅਫਰੀਕਾ ਨੇ ਪਾਰਲ ਸ਼ਹਿਰ ਦੇ ਬੋਲੈਂਡ ਪਾਰਕ ‘ਚ ਖੇਡੇ ਗਏ ਇਸ ਵਨਡੇ ਮੈਚ ‘ਚ ਟੀਮ ਇੰਡੀਆ (India) ਨੂੰ 31 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਅਹਿਮ ਬੜ੍ਹਤ ਬਣਾ ਲਈ ਹੈ। ਟੀਮ ਇੰਡੀਆ ਨੂੰ ਜਿੱਤ ਲਈ 297 ਦੌੜਾਂ ਦਾ ਟੀਚਾ ਮਿਲਿਆ ਸੀ ਪਰ ‘ਕੇਐੱਲ ਰਾਹੁਲ ਐਂਡ ਕੰਪਨੀ’ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 265 ਦੌੜਾਂ ਹੀ ਬਣਾ ਸਕੀ। ਸ਼ਿਖਰ ਧਵਨ ਨੇ 84 ਗੇਂਦਾਂ ‘ਤੇ 79 ਦੌੜਾਂ ਦੀ ਪਾਰੀ ਖੇਡ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਵਿਰਾਟ ਕੋਹਲੀ ਨੇ ਵੀ ਉਸ ਦੇ ਨਾਲ ਖੇਡਦੇ ਹੋਏ 52 ਦੌੜਾਂ ਜੋੜੀਆਂ। ਇਸ ਤੋਂ ਬਾਅਦ ਭਾਰਤੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਟੁੱਟ ਗਈ। ਇਸ ਤੋਂ ਬਾਅਦ ਸ਼ਾਰਦੁਲ ਠਾਕੁਰ ਨੇ ਮੁਸ਼ਕਲ ਹਾਲਾਤਾਂ ‘ਚ ਅਜੇਤੂ 50 ਦੌੜਾਂ ਬਣਾਈਆਂ, ਪਰ ਉਹ ਜਿੱਤ ਲਈ ਨਾਕਾਫੀ ਰਿਹਾ।

ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਸਭ ਤੋਂ ਵੱਧ 110 ਦੌੜਾਂ ਬਣਾਈਆਂ। ਉਸ ਨੂੰ ਉਪ ਕਪਤਾਨ ਜਸਪ੍ਰੀਤ ਬੁਮਰਾਹ ਨੇ ਪੈਵੇਲੀਅਨ ਦਾ ਰਸਤਾ ਦਿਖਾਇਆ। ਉਸ ਦੇ ਮਜ਼ਬੂਤ ​​ਬੱਲੇਬਾਜ਼ ਰਾਸੀ ਵੇਨ ਡੁਸਨ ਨੇ ਵਧੀਆ ਖੇਡਿਆ। ਉਸ ਨੇ ਤੂਫਾਨੀ ਸੈਂਕੜਾ ਵੀ ਲਗਾਇਆ। ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ 27 ਦੌੜਾਂ ਬਣਾ ਕੇ ਜਾਦੂਈ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਦਾ ਸ਼ਿਕਾਰ ਬਣੇ। ਵੈਂਕਟੇਸ਼ ਅਈਅਰ ਦੇ ਸਿੱਧੇ ਥ੍ਰੋਅ ‘ਤੇ ਦਮ ਮਾਰਕਰਮ ਆਊਟ ਹੋ ਗਏ। ਉਸ ਨੇ 4 ਦੌੜਾਂ ਬਣਾਈਆਂ। ਜੇ ਮਲਨ ਚਾਰ ਦੌੜਾਂ ਬਣਾ ਕੇ ਆਊਟ ਹੋਏ। ਰਾਸੀ ਵੇਨ ਡੁਸੇਨ ਨੇ 129 ਅਤੇ ਡੇਵਿਡ ਮਿਲਰ ਵੀ 2 ਦੌੜਾਂ ਬਣਾ ਕੇ ਨਾਟ ਆਊਟ ਰਹੇ।

ਦੱਖਣੀ ਅਫਰੀਕਾ ਵਿੱਚ ਜਿੱਤੀ ਇੱਕ ਵਨਡੇ ਸੀਰੀਜ਼ 
ਟੀਮ ਇੰਡੀਆ ਦੱਖਣੀ ਅਫਰੀਕਾ ਖਿਲਾਫ ਖੇਡੀ ਗਈ 5 ਵਨਡੇ ਸੀਰੀਜ਼ ‘ਚੋਂ ਸਿਰਫ ਇਕ ਹੀ ਜਿੱਤ ਸਕੀ ਹੈ। ਭਾਰਤੀ ਟੀਮ ਨੇ 2018 ‘ਚ ਵਨਡੇ ਸੀਰੀਜ਼ 5-1 ਨਾਲ ਜਿੱਤੀ ਹੈ। ਇਸ ਦੇ ਨਾਲ ਹੀ ਉਸ ਨੂੰ 1992, 2006, 2011 ਅਤੇ 2013 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।