ਚੰਡੀਗੜ੍ਹ, 10 ਅਪ੍ਰੈਲ 2025: MS Dhoni: ਚੇਨਈ ਸੁਪਰ ਕਿੰਗਜ਼ (CSK) ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਆਪਣੇ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਕਪਤਾਨ ਰਿਤੁਰਾਜ ਗਾਇਕਵਾੜ ਸੱਟ ਕਾਰਨ ਬਾਹਰ ਹੋ ਗਏ ਹ। ਉਨ੍ਹਾਂ ਦੀ ਜਗ੍ਹਾ ਮਹਿੰਦਰ ਸਿੰਘ ਧੋਨੀ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਐੱਮ.ਐੱਸ ਧੋਨੀ ਹੁਣ ਗਾਇਕਵਾੜ ਦੀ ਜਗ੍ਹਾ ਆਉਣ ਵਾਲੇ ਮੈਚਾਂ ‘ਚ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ।
ਚੇਨਈ ਆਪਣਾ ਅਗਲਾ ਮੈਚ ਸ਼ੁੱਕਰਵਾਰ ਨੂੰ ਕੋਲਕਾਤਾ ਵਿਰੁੱਧ ਖੇਡੇਗੀ। ਕਪਤਾਨ ਰਿਤੁਰਾਜ ਗਾਇਕਵਾੜ ਕੂਹਣੀ ਦੀ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਇਸਦੀ ਪੁਸ਼ਟੀ ਟੀਮ ਦੇ ਕੋਚ ਸਟੀਫਨ ਫਲੇਮਿੰਗ ਨੇ ਕੀਤੀ।
ਚੇਨਈ ਸੁਪਰ ਕਿੰਗਜ਼ ਨੇ ਸੀਜ਼ਨ ਦੇ ਵਿਚਕਾਰ ਕਪਤਾਨ ਬਦਲ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੀਐਸਕੇ ਨੇ ਟੀਮ ਦੀ ਕਮਾਨ ਕਿਸੇ ਹੋਰ ਨੂੰ ਸੌਂਪੀ ਹੈ। ਇਸ ਤੋਂ ਪਹਿਲਾਂ, ਟੀਮ ਨੇ ਆਈਪੀਐਲ 2024 ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਰਿਤੁਰਾਜ ਨੂੰ ਕਪਤਾਨ ਬਣਾਇਆ ਸੀ।
ਧੋਨੀ (MS Dhoni) ਅਤੇ ਗਾਇਕਵਾੜ ਤੋਂ ਇਲਾਵਾ, ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਨੇ ਵੀ ਟੀਮ ਦੀ ਅਗਵਾਈ ਕੀਤੀ ਹੈ। ਧੋਨੀ ਦੀ ਗੈਰਹਾਜ਼ਰੀ ‘ਚ ਰੈਨਾ ਟੀਮ ਦੀ ਅਗਵਾਈ ਕਰ ਰਿਹਾ ਸੀ, ਜਦੋਂ ਕਿ ਜਡੇਜਾ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਈਪੀਐਲ 2022 ‘ਚ ਬਿਲਕੁਲ ਨਵਾਂ ਕਪਤਾਨ ਬਣਾਇਆ ਗਿਆ ਸੀ। ਹਾਲਾਂਕਿ, ਉਸ ਸੀਜ਼ਨ ‘ਚ ਟੀਮ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਅਤੇ ਧੋਨੀ ਨੇ ਅੱਧੇ ਸੀਜ਼ਨ ਤੋਂ ਬਾਅਦ ਕਪਤਾਨੀ ਵਾਪਸ ਲੈ ਲਈ ਅਤੇ 2023 ‘ਚ ਉਨ੍ਹਾਂ ਨੇ ਆਪਣੀ ਕਪਤਾਨੀ ‘ਚ ਟੀਮ ਨੂੰ ਪੰਜਵੀਂ ਵਾਰ ਖਿਤਾਬ ਦਿਵਾਇਆ।
Read More: MS ਧੋਨੀ ਦੇ ਸਮਰਥਨ ‘ਚ ਨਿੱਤਰੇ ਉਥੱਪਾ, ਕਿਹਾ- “CSK ਲਈ ਪਰੇਸ਼ਾਨੀ ਦਾ ਕਾਰਨ ਨਹੀਂ ਧੋਨੀ”