LSG ਬਨਾਮ MI

LSG ਬਨਾਮ MI: ਮੁੰਬਈ ਇੰਡੀਅਨਜ਼ ਦੀ ਡੈਥ ਓਵਰਾਂ ‘ਚ ਮਾੜੀ ਬੱਲੇਬਾਜ਼ੀ, 12 ਦੌੜਾਂ ਤੋਂ ਹਾਰ

ਚੰਡੀਗੜ੍ਹ, 05 ਅਪ੍ਰੈਲ 2025: LSG ਬਨਾਮ MI: ਲਖਨਊ ਸੁਪਰਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਨੇ ਏਕਾਨਾ ਸਟੇਡੀਅਮ ‘ਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 8 ਵਿਕਟਾਂ ਗੁਆ ਕੇ 203 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਦੀ ਟੀਮ ਸਿਰਫ਼ 191 ਦੌੜਾਂ ਹੀ ਬਣਾ ਸਕੀ। ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਆਖਰੀ ਓਵਰ ‘ਚ 22 ਦੌੜਾਂ ਨਹੀਂ ਬਣਾ ਸਕੇ।

ਡੈਥ ਓਵਰਾਂ ‘ਚ  (LSG ਬਨਾਮ MI) ਮਾੜੀ ਬੱਲੇਬਾਜ਼ੀ ਕਾਰਨ ਮੁੰਬਈ ਇੰਡੀਅਨਜ਼ ਨੂੰ ਚਾਰ ਮੈਚਾਂ ‘ਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਏਕਾਨਾ ਸਟੇਡੀਅਮ ‘ਚ ਲਖਨਊ ਨੇ ਮੁੰਬਈ ਨੂੰ 12 ਦੌੜਾਂ ਦੇ ਕਰੀਬ ਫਰਕ ਨਾਲ ਮਾਤ ਦੇ ਦਿੱਤੀ। ਮਿਸ਼ੇਲ ਮਾਰਸ਼ ਨੇ 60 ਅਤੇ ਏਡਨ ਮਾਰਕਰਾਮ ਨੇ 53 ਦੌੜਾਂ ਬਣਾਈਆਂ। ਮੁੰਬਈ ਵੱਲੋਂ ਹਾਰਦਿਕ ਪੰਡਯਾ ਨੇ 5 ਵਿਕਟਾਂ ਲਈਆਂ।

ਵਿਚਕਾਰਲੇ ਓਵਰਾਂ ‘ਚ ਗੇਂਦਬਾਜ਼ੀ ਕਰਨ ਆਏ ਦਿਗਵੇਸ਼ ਰਾਠੀ ਨੇ 4 ਓਵਰਾਂ ‘ਚ ਸਿਰਫ਼ 21 ਦੌੜਾਂ ਦੇ ਕੇ 1 ਵਿਕਟ ਲਈ। ਵਧੀਆ ਅਤੇ ਖਿੱਚੀ ਗੇਂਦਬਾਜ਼ੀ ਕਾਰਨ ਲਖਨਊ ਨੇ ਮੁੰਬਈ ਨੂੰ 204 ਦੌੜਾਂ ਦਾ ਟੀਚਾ ਪ੍ਰਾਪਤ ਨਹੀਂ ਕਰਨ ਦਿੱਤਾ। ਦਿਗਵੇਸ਼ ਨੇ ਨਮਨ ਧੀਰ ਦਾ ਵੱਡਾ ਵਿਕਟ ਵੀ ਲਿਆ।

ਲਖਨਊ ਸੁਪਰਜਾਇੰਟਸ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਮਾਰਕਰਮ ਨੇ ਐਲਐਸਜੀ ਨੂੰ ਇੱਕ ਮਜ਼ਬੂਤ ​​ਸ਼ੁਰੂਆਤ ਦਿੱਤੀ। ਮਾਰਕਰਮ ਨੇ 53 ਦੌੜਾਂ ਬਣਾਈਆਂ ਅਤੇ ਟੀਮ ਨੂੰ 170 ਦੇ ਪਾਰ ਪਹੁੰਚਾਇਆ। ਮਾਰਸ਼ ਨੇ ਤੇਜ਼ ਬੱਲੇਬਾਜ਼ੀ ਕੀਤੀ ਅਤੇ ਸਿਰਫ਼ 31 ਗੇਂਦਾਂ ‘ਚ 60 ਦੌੜਾਂ ਬਣਾਈਆਂ। ਉਨ੍ਹਾਂ ਨੇ ਮਾਰਕਰਮ ਨਾਲ 76 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।

ਮੁੰਬਈ ਨੂੰ ਆਖਰੀ 5 ਓਵਰਾਂ ‘ਚ 60 ਦੌੜਾਂ ਦੀ ਲੋੜ ਸੀ। ਮੁੰਬਈ ਨੇ 3 ਓਵਰਾਂ ‘ਚ 31 ਦੌੜਾਂ ਬਣਾਈਆਂ, ਪਰ ਟੀਮ ਆਖਰੀ 2 ਓਵਰਾਂ ‘ਚ ਢਹਿ ਗਈ। ਮੁੰਬਈ ਨੇ 10ਵੇਂ ਓਵਰ ‘ਚ ਹੀ 100 ਦੌੜਾਂ ਪੂਰੀਆਂ ਕਰ ਲਈਆਂ ਸਨ, ਪਰ ਟੀਮ ਵਿਕਟਾਂ ਬਚਾਉਣ ਦੇ ਬਾਵਜੂਦ ਆਖਰੀ 10 ਓਵਰਾਂ ‘ਚ ਢਹਿ ਗਈ।

ਲਖਨਊ ਨੇ ਮਾਰਕਰਮ ਅਤੇ ਮਾਰਸ਼ ਦੇ ਅਰਧ ਸੈਂਕੜਿਆਂ ਦੇ ਆਧਾਰ ‘ਤੇ ਟੀਮ ਨੇ 8 ਵਿਕਟਾਂ ਦੇ ਨੁਕਸਾਨ ‘ਤੇ 203 ਦੌੜਾਂ ਬਣਾਈਆਂ। ਡੇਵਿਡ ਮਿਲਰ ਨੇ 27 ਅਤੇ ਆਯੂਸ਼ ਬਡੋਨੀ ਨੇ 30 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਦੀ ਟੀਮ 5 ਵਿਕਟਾਂ ਗੁਆ ਕੇ ਸਿਰਫ਼ 191 ਦੌੜਾਂ ਹੀ ਬਣਾ ਸਕੀ। ਸੂਰਿਆਕੁਮਾਰ ਯਾਦਵ ਨੇ 67 ਅਤੇ ਨਮਨ ਧੀਰ ਨੇ 46 ਦੌੜਾਂ ਬਣਾਈਆਂ |

Read More: LSG ਬਨਾਮ MI: ਲਖਨਊ ਸੁਪਰ ਜਾਇੰਟਸ ਖ਼ਿਲਾਫ ਮੈਚ ਤੋਂ ਰੋਹਿਤ ਸ਼ਰਮਾ ਬਾਹਰ, ਜਾਣੋ ਕਾਰਨ

Scroll to Top