Rohit Sharma

LSG ਬਨਾਮ MI: ਲਖਨਊ ਸੁਪਰ ਜਾਇੰਟਸ ਖ਼ਿਲਾਫ ਮੈਚ ਤੋਂ ਰੋਹਿਤ ਸ਼ਰਮਾ ਬਾਹਰ, ਜਾਣੋ ਕਾਰਨ

ਚੰਡੀਗੜ੍ਹ, 04 ਅਪ੍ਰੈਲ 2025: LSG ਬਨਾਮ MI: ਮੁੰਬਈ ਇੰਡੀਅਨਜ਼ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ (Rohit Sharma) ਜ਼ਖਮੀ ਹੋ ਗਏ ਹਨ ਜਿਸ ਕਾਰਨ ਉਹ ਲਖਨਊ ਸੁਪਰ ਜਾਇੰਟਸ ਖਿਲਾਫ ਮੈਚ ਦਾ ਹਿੱਸਾ ਨਹੀਂ ਹਨ। ਆਈਪੀਐਲ 2025 ਦਾ 16ਵਾਂ ਗਰੁੱਪ ਪੜਾਅ ਮੈਚ ਮੁੰਬਈ ਅਤੇ ਲਖਨਊ ਵਿਚਕਾਰ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।

ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਵਿਰੁੱਧ ਤੇਜ਼ ਸ਼ੁਰੂਆਤ ਕੀਤੀ ਹੈ ਅਤੇ ਤਿੰਨ ਓਵਰਾਂ ਬਾਅਦ ਉਨ੍ਹਾਂ ਦਾ ਸਕੋਰ 30 ਦੌੜਾਂ ਨੂੰ ਪਾਰ ਕਰ ਗਿਆ ਹੈ। ਮਿਸ਼ੇਲ ਮਾਰਸ਼ ਲਖਨਊ ਲਈ ਹਮਲਾਵਰ ਬੱਲੇਬਾਜ਼ੀ ਕਰ ਰਹੇ ਹਨ, ਜਿਸ ਕਾਰਨ ਤਿੰਨ ਓਵਰਾਂ ਦੇ ਅੰਤ ਤੋਂ ਬਾਅਦ ਲਖਨਊ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 32 ਦੌੜਾਂ ਤੱਕ ਪਹੁੰਚ ਗਿਆ ਹੈ। ਜਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਦੌਰਾਨ ਐਲਾਨ ਕੀਤਾ ਕਿ ਰੋਹਿਤ ਸ਼ਰਮਾ ਦੇ ਗੋਡੇ ਦੀ ਸੱਟ ਲੱਗੀ ਹੈ ਜਿਸ ਕਾਰਨ ਉਹ ਇਸ ਮੈਚ ‘ਚ ਨਹੀਂ ਖੇਡ ਰਿਹਾ ਹੈ। ਰੋਹਿਤ ਹੁਣ ਤੱਕ ਆਈਪੀਐਲ 2025 ‘ਚ ਬੱਲੇ ਨਾਲ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਰੋਹਿਤ ਪਿਛਲੇ ਸੀਜ਼ਨ ‘ਚ ਮੁੰਬਈ ਇੰਡੀਅਨਜ਼ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ।

ਰੋਹਿਤ ਸ਼ਰਮਾ (Rohit Sharma) ਨੇ ਆਈਪੀਐਲ 2024 ‘ਚ 14 ਪਾਰੀਆਂ ‘ਚ 32.07 ਦੀ ਔਸਤ ਅਤੇ 150 ਦੇ ਸਟ੍ਰਾਈਕ ਰੇਟ ਨਾਲ 417 ਦੌੜਾਂ ਬਣਾਈਆਂ ਸਨ, ਪਰ ਇਸ ਸੀਜ਼ਨ ‘ਚ ਰੋਹਿਤ ਦਾ ਬੱਲਾ ਪਹਿਲੇ ਤਿੰਨ ਮੈਚਾਂ ‘ਚ ਚੁੱਪ ਰਿਹਾ ਅਤੇ ਹੁਣ ਉਹ ਸੱਟ ਕਾਰਨ ਚੌਥੇ ਮੈਚ ‘ਚ ਹਿੱਸਾ ਨਹੀਂ ਲੈ ਸਕੇਗਾ। ਹਾਲਾਂਕਿ, ਹਾਰਦਿਕ ਨੇ ਇਹ ਨਹੀਂ ਦੱਸਿਆ ਕਿ ਰੋਹਿਤ ਦੀ ਸੱਟ ਕਿੰਨੀ ਗੰਭੀਰ ਹੈ ਅਤੇ ਕੀ ਉਹ ਅਗਲੇ ਮੈਚ ਤੋਂ ਪਹਿਲਾਂ ਵਾਪਸੀ ਕਰ ਸਕੇਗਾ ਜਾਂ ਨਹੀਂ।

Read More: RCB ਬਨਾਮ GT: ਗੁਜਰਾਤ ਟਾਈਟਨਜ਼ ਦੇ ਖ਼ਿਲਾਫ ਕਿਉਂ ਹਾਰੀ ਆਰਸੀਬੀ ਦੀ ਟੀਮ ?

Scroll to Top