Meerut

Meerut: ਮੇਰਠ ‘ਚ ਈਦ ਦੀ ਨਮਾਜ਼ ਤੋਂ ਬਾਅਦ ਦੋ ਧਿਰਾਂ ਵਿਚਕਾਰ ਭਿਆਨਕ ਝੜੱਪ

ਚੰਡੀਗੜ੍ਹ, 31 ਮਾਰਚ 2025: ਉੱਤਰ ਪ੍ਰਦੇਸ਼ ਦੇ ਮੇਰਠ (Meerut) ‘ਚ ਈਦ ਦੀ ਨਮਾਜ਼ ਤੋਂ ਬਾਅਦ ਦੋ ਧਿਰਾਂ ਵਿਚਕਾਰ ਝੜੱਪ ਦੀ ਖ਼ਬਰ ਹੈ। ਇੱਥੇ ਸਿਵਾਲ ਖਾਸ ‘ਚ ਨਮਾਜ਼ ਤੋਂ ਬਾਅਦ ਮੁਸਲਮਾਨਾਂ ਦੇ ਦੋ ਧੜਿਆਂ ਵਿਚਕਾਰ ਕਥਿਤ ਤੌਰ ‘ਤੇ ਗੋਲੀਬਾਰੀ ਅਤੇ ਪੱਥਰਬਾਜ਼ੀ ਹੋਣ ਦੀ ਖ਼ਬਰ ਸਾਹਮਣੇ ਆਈ। ਜਾਣਕਾਰੀ ਮੁਤਾਬਕ ਇਸ ਝੜੱਪ ‘ਚ ਛੇ ਤੋਂ ਵੱਧ ਜਣੇ ਜ਼ਖਮੀ ਹੋ ਗਏ।

ਸੋਮਵਾਰ ਨੂੰ ਸਿਵਾਲਖਾਸ ਕਸਬੇ (Meerut) ‘ਚ ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ, ਮੁਸਲਿਮ ਭਾਈਚਾਰੇ ਦੇ ਮੈਂਬਰ ਫਾਤਿਹਾ ਪੜ੍ਹਨ ਲਈ ਨਹਿਰੀ ਕਬਰਸਤਾਨ ‘ਚ ਇਕੱਠੇ ਹੋਏ। ਇਸ ਦੌਰਾਨ, ਫਾਤਿਮਾ ਦਾ ਪੜ੍ਹਨ ਵੇਲੇ ਪਿਛਲੇ ਦਿਨ ਹੋਏ ਝਗੜੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ।

ਝਗੜੇ ਤੋਂ ਬਾਅਦ ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਨੇ ਡੰਡਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਭਿਆਨਕ ਲੜਾਈ ਹੋਈ ਅਤੇ ਪੱਥਰਬਾਜ਼ੀ ਵੀ ਹੋਈ। ਕਈ ਲੋਕਾਂ ਦੇ ਚਿੱਟੇ ਕੁੜਤੇ ਪਜਾਮਿਆਂ ‘ਤੇ ਵੀ ਚਿੱਕੜ ਸੁੱਟਿਆ ਗਿਆ। ਇਸ ਘਟਨਾ ਕਾਰਨ ਮੌਕੇ ‘ਤੇ  ਭਗਦੜ ਮਚ ਗਈ। ਇਸ ਘਟਨਾ ‘ਚ ਅੱਧਾ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪੁਲਿਸ ਮੌਕੇ ‘ਤੇ ਮੌਜੂਦ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਜਾ ਰਿਹਾ ਹੈ।

Read More: Rajasthan: ਮਾਲਪੁਰਾ ‘ਚ ਈਦ ‘ਤੇ ਜਲੂਸ ਕੱਢਣ ਨੂੰ ਲੈ ਕੇ ਭਖਿਆ ਮਾਹੌਲ, ਪੁਲਿਸ ਫੋਰਸ ਤਾਇਨਾਤ

Scroll to Top