ਚੰਡੀਗੜ੍ਹ, 31 ਮਾਰਚ 2025: ਭਾਰਤ ਦੇ ਵੱਡੇ ਕਾਰੋਬਾਰੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ (Gautam Adani) ਲਈ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਕੇਂਦਰੀ ਕਾਨੂੰਨ ਮੰਤਰਾਲੇ ਨੇ ਅਹਿਮਦਾਬਾਦ ਅਦਾਲਤ ਨੂੰ ਗੌਤਮ ਅਡਾਨੀ ਨੂੰ ਛੇਤੀ ਤੋਂ ਛੇਤੀ ਨੋਟਿਸ ਭੇਜਣ ਦਾ ਹੁਕਮ ਦਿੱਤਾ ਹੈ। ਇਹ ਮਾਮਲਾ ਇੱਕ ਅਮਰੀਕੀ ਅਦਾਲਤ ਨਾਲ ਸਬੰਧਤ ਹੈ, ਜਿੱਥੇ ਗੌਤਮ ਅਡਾਨੀ ‘ਤੇ ਗੰਭੀਰ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਅਡਾਨੀ ਗ੍ਰੀਨ ਅਤੇ ਸੋਲਰ ਕੰਪਨੀ ਐਜ਼ੋਇਰ ਪਾਵਰ ਨੇ ਅਮਰੀਕੀ ਨਿਵੇਸ਼ਕਾਂ ਦੇ ਪੈਸੇ ਦੀ ਵਰਤੋਂ ਕੀਤੀ ਪਰ ਊਰਜਾ ਠੇਕੇ ਪ੍ਰਾਪਤ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ ਭਾਰੀ ਰਿਸ਼ਵਤ ਦਿੱਤੀ।
ਕਾਨੂੰਨ ਮੰਤਰਾਲੇ ਨੇ 25 ਫਰਵਰੀ ਨੂੰ ਅਹਿਮਦਾਬਾਦ ਅਦਾਲਤ ਨੂੰ ਇੱਕ ਪੱਤਰ ਲਿਖਿਆ ਅਤੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਇੱਕ ਵਿਦੇਸ਼ੀ ਅਦਾਲਤ ਦਾ ਮਾਮਲਾ ਹੈ, ਇਸ ਲਈ ਇਸਨੂੰ ਛੇਤੀ ਨਿਪਟਾਉਣਾ ਜ਼ਰੂਰੀ ਹੈ। ਕੇਂਦਰੀ ਮੰਤਰਾਲੇ ਨੇ ਅਦਾਲਤ ਨੂੰ ਗੌਤਮ ਅਡਾਨੀ (Gautam Adani) ਨੂੰ ਸੰਮਨ ਅਤੇ ਨੋਟਿਸ ਜਾਰੀ ਕਰਨ ਲਈ ਕਿਹਾ ਹੈ। ਚਰਚਾ ਇਹ ਵੀ ਹੈ ਕਿ ਅਦਾਲਤ ਨੇ ਨੋਟਿਸ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ| ਫਿਲਹਾਲ ਇਹ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ ਅਤੇ ਮੰਤਰਾਲੇ ਨਾਲ ਸਬੰਧਤ ਹੈ।
Read More: Lok Sabha: ਕਾਂਗਰਸ ਵੱਲੋਂ ਸਦਨ ‘ਚ ਅਡਾਨੀ ਗਰੁੱਪ ਮਾਮਲੇ ‘ਚ ਸੰਯੁਕਤ ਸੰਸਦੀ ਕਮੇਟੀ ਦੇ ਗਠਨ ਦੀ ਮੰਗ