Punjab Holiday

April holidays: ਅਪ੍ਰੈਲ 2025 ਮਹੀਨੇ ਦੀਆਂ ਛੁੱਟੀਆਂ ਦੀ ਆਈ ਸੂਚੀ, ਜਾਣੋ ਇਸ ਮਹੀਨੇ ਕਿੰਨੀਆਂ ਹੋਣਗੀਆਂ ਛੁੱਟੀਆਂ

30 ਮਾਰਚ 2025: ਅਪ੍ਰੈਲ (april) ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਤੇ ਬਹੁਤ ਸਾਰੀਆਂ ਛੁੱਟੀਆਂ ਲੈ ਕੇ ਆ ਰਿਹਾ ਹੈ। ਅਪ੍ਰੈਲ 2025 ਵਿੱਚ ਕਈ ਮਹੱਤਵਪੂਰਨ ਛੁੱਟੀਆਂ (holiday) ਨੂੰ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਮਹੀਨੇ ਰਾਮ ਨੌਮੀ (6 ਅਪ੍ਰੈਲ, ਐਤਵਾਰ), ਸ਼੍ਰੀ ਗੁਰੂ ਨਾਭਾ ਦਾਸ ਜੀ(shri guru nabha das ji)  ਦਾ ਜਨਮ ਦਿਨ (8 ਅਪ੍ਰੈਲ, ਮੰਗਲਵਾਰ), ਮਹਾਵੀਰ ਜਯੰਤੀ (10 ਅਪ੍ਰੈਲ, ਵੀਰਵਾਰ), ਵਿਸਾਖੀ (13 ਅਪ੍ਰੈਲ, ਐਤਵਾਰ), ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਨ (14 ਅਪ੍ਰੈਲ, ਸੋਮਵਾਰ), ਗੁੱਡ ਫਰਾਈਡੇ (18 ਅਪ੍ਰੈਲ, ਸ਼ੁੱਕਰਵਾਰ) ਅਤੇ ਭਗਵਾਨ ਪਰਸ਼ੂਰਾਮ ਜਨਮ ਉਤਸਵ (29 ਅਪ੍ਰੈਲ, ਮੰਗਲਵਾਰ) ਦੀਆਂ ਛੁੱਟੀਆਂ ਆ ਰਹੀਆਂ ਹਨ।

ਇਸ ਤੋਂ ਇਲਾਵਾ, ਸਕੂਲ ਹਰ ਐਤਵਾਰ (6, 13, 20 ਅਤੇ 27 ਅਪ੍ਰੈਲ) ਅਤੇ ਦੂਜੇ ਸ਼ਨੀਵਾਰ ਯਾਨੀ 12 ਅਪ੍ਰੈਲ ਨੂੰ ਬੰਦ ਰਹਿਣਗੇ। ਇਸਦਾ ਮਤਲਬ ਹੈ ਕਿ ਅਪ੍ਰੈਲ ਵਿੱਚ ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਦਫ਼ਤਰ 10 ਦਿਨਾਂ ਲਈ ਬੰਦ ਰਹਿਣਗੇ।

Read More: Punjab Holiday: ਪੰਜਾਬ ‘ਚ ਦੋ ਹੋਰ ਸਰਕਾਰੀ ਛੁੱਟੀਆਂ ਦਾ ਐਲਾਨ, ਬੈਂਕ ਰਹਿਣਗੇ ਖੁੱਲ੍ਹੇ

Scroll to Top