30 ਮਾਰਚ 2025: ਗੁਜਰਾਤ ਟਾਈਟਨਜ਼ (Gujarat Titans) ਨੇ ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੁੰਬਈ ਇੰਡੀਅਨਜ਼ ਨੂੰ 36 ਦੌੜਾਂ ਨਾਲ ਹਰਾਇਆ। ਇਹ ਗੁਜਰਾਤ (gujrat) ਦੀ ਪਹਿਲੀ ਜਿੱਤ ਹੈ, ਜਦੋਂ ਕਿ ਮੁੰਬਈ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇੰਨਾ ਹੀ ਨਹੀਂ, ਗੁਜਰਾਤ ਨੇ ਅਹਿਮਦਾਬਾਦ ਵਿੱਚ ਲਗਾਤਾਰ ਚੌਥੇ ਮੈਚ ਵਿੱਚ ਮੁੰਬਈ ਨੂੰ ਹਰਾਇਆ ਹੈ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੁੰਬਈ ਨੇ ਟਾਸ ਜਿੱਤ (toss won) ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੇ 20 ਓਵਰਾਂ ਵਿੱਚ 8 ਵਿਕਟਾਂ ‘ਤੇ 196 ਦੌੜਾਂ ਬਣਾਈਆਂ। ਜਵਾਬ ਵਿੱਚ ਮੁੰਬਈ 20 ਓਵਰਾਂ ਵਿੱਚ 6 ਵਿਕਟਾਂ ‘ਤੇ ਸਿਰਫ਼ 160 ਦੌੜਾਂ ਹੀ ਬਣਾ ਸਕੀ।
ਜੀਟੀ ਵੱਲੋਂ ਸਾਈਂ ਸੁਦਰਸ਼ਨ ਨੇ 41 ਗੇਂਦਾਂ ਵਿੱਚ 63 ਦੌੜਾਂ ਬਣਾਈਆਂ। ਉਸਨੇ 4 ਚੌਕੇ ਅਤੇ ਦੋ ਛੱਕੇ ਮਾਰੇ। ਉਨ੍ਹਾਂ ਤੋਂ ਇਲਾਵਾ ਜੋਸ ਬਟਲਰ ਨੇ 39 ਅਤੇ ਸ਼ੁਭਮਨ ਗਿੱਲ ਨੇ 38 ਦੌੜਾਂ ਬਣਾਈਆਂ। ਕਪਤਾਨ ਹਾਰਦਿਕ ਪੰਡਯਾ ਨੇ 2 ਵਿਕਟਾਂ ਲਈਆਂ। ਟ੍ਰੇਂਟ ਬੋਲਟ, ਦੀਪਕ ਚਾਹਰ, ਮੁਜੀਬ ਉਰ ਰਹਿਮਾਨ ਅਤੇ ਐਸ ਰਾਜੂ ਨੇ ਇੱਕ-ਇੱਕ ਵਿਕਟ ਲਈ।
ਐਮਆਈ ਲਈ ਸੂਰਿਆਕੁਮਾਰ ਯਾਦਵ ਨੇ 48 ਅਤੇ ਤਿਲਕ ਵਰਮਾ ਨੇ 39 ਦੌੜਾਂ ਬਣਾਈਆਂ। ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਨੇ 2-2 ਵਿਕਟਾਂ ਲਈਆਂ। ਕਾਗਿਸੋ ਰਬਾਡਾ ਅਤੇ ਸਾਈ ਕਿਸ਼ੋਰ ਨੇ ਇੱਕ-ਇੱਕ ਵਿਕਟ ਲਈ।
Read More: IPL 2025: ਗੁਜਰਾਤ ਟਾਈਟਨਸ vs ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਅੱਜ ਆਹਮੋ-ਸਾਹਮਣੇ