ਚੰਡੀਗੜ੍ਹ, 27 ਮਾਰਚ 2025: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਛੇਤੀ ਹੀ ਭਾਰਤ ਫੇਰੀ ‘ਤੇ ਆਉਣਗੇ। ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਆਉਣ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਇਸ ਸੰਬੰਧੀ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁਤਿਨ ਦੇ ਭਾਰਤ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲਾਂਕਿ, ਪੁਤਿਨ ਦੇ ਦੌਰੇ ਦੀ ਤਾਰੀਖ਼ ਦਾ ਖੁਲਾਸਾ ਨਹੀਂ ਕੀਤਾ ਸੀ। ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰੂਸੀ ਰਾਸ਼ਟਰਪਤੀ ਭਾਰਤ ਦਾ ਦੌਰਾ ਕਰਨਗੇ।
ਰੂਸੀ ਅੰਤਰਰਾਸ਼ਟਰੀ ਮਾਮਲਿਆਂ ਦੀ ਪ੍ਰੀਸ਼ਦ (RIAC) ਦੁਆਰਾ ‘ਰੂਸ ਅਤੇ ਭਾਰਤ ਇੱਕ ਨਵੇਂ ਦੁਵੱਲੇ ਏਜੰਡੇ ਵੱਲ’ ਸਿਰਲੇਖ ਵਾਲੀ ਇੱਕ ਕਾਨਫਰੰਸ ਕਰਵਾਈ, ਜਿਸਨੂੰ ਰੂਸੀ ਵਿਦੇਸ਼ ਮੰਤਰੀ ਲਾਵਰੋਵ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। ਆਪਣੇ ਵੀਡੀਓ ਸੰਬੋਧਨ ਦੌਰਾਨ, ਲਾਵਰੋਵ ਨੇ ਕਿਹਾ, ‘ਪੁਤਿਨ ਦੀ ਭਾਰਤ ਫੇਰੀ ਲਈ ਪ੍ਰਬੰਧ ਕੀਤੇ ਜਾ ਰਹੇ ਹਨ।’
ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੁਲਾਈ 2024 ‘ਚ ਰੂਸ ਦਾ ਦੌਰਾ ਕੀਤਾ ਸੀ, ਜੋ ਕਿ ਲਗਭਗ ਪੰਜ ਸਾਲਾਂ ‘ਚ ਉਨ੍ਹਾਂ ਦਾ ਪਹਿਲਾ ਦੌਰਾ ਸੀ। ਇਸ ਤੋਂ ਪਹਿਲਾਂ ਪੀਐੱਮ ਮੋਦੀ 2019 ‘ਚ ਇੱਕ ਆਰਥਿਕ ਸੰਮੇਲਨ ‘ਚ ਸ਼ਾਮਲ ਹੋਣ ਲਈ ਦੂਰ ਪੂਰਬੀ ਸ਼ਹਿਰ ਵਲਾਦੀਵੋਸਤੋਕ ਗਏ ਸਨ। 2024 ਦੀ ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ।
Read More: Russia: ਅਜ਼ਰਬੈਜਾਨ ਹਵਾਈ ਜਹਾਜ਼ ਹਾਦਸੇ ਲਈ ਵਲਾਦੀਮੀਰ ਪੁਤਿਨ ਨੇ ਮੰਗੀ ਮੁਆਫ਼ੀ