ਚੰਡੀਗੜ੍ਹ, 27 ਮਾਰਚ 2025: ਹਰਿਆਣਾ (Haryana government) ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਕੈਬਨਿਟ ਮੀਟਿੰਗ ਨੇ “ਦੂਜੇ ਹਰਿਆਣਾ ਰਾਜ ਕਾਨੂੰਨ ਕਮਿਸ਼ਨ” ਦੇ ਪਾਰਟ-ਟਾਈਮ ਮੈਂਬਰਾਂ ਦਾ ਮਾਣਭੱਤਾ 50 ਹਜ਼ਾਰ ਤੋਂ ਤੋਂ ਵਧਾ ਕੇ 75 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਕਮਿਸ਼ਨ ਆਮ ਤੌਰ ‘ਤੇ ਰਾਜ ‘ਚ ਕਾਨੂੰਨੀ ਸੁਧਾਰਾਂ ਲਈ ਸ਼ੁਰੂਆਤੀ ਸੰਸਥਾ ਵਜੋਂ ਕੰਮ ਕਰਦਾ ਹੈ। ਕਮਿਸ਼ਨ ਦੇ ਪਾਰਟ-ਟਾਈਮ ਜਾਂ ਫੁੱਲ-ਟਾਈਮ ਮੈਂਬਰ ਆਮ ਤੌਰ ‘ਤੇ ਕੀਤੇ ਜਾਣ ਵਾਲੇ ਕੰਮ ਲਈ ਖਾਸ ਥੀਮ ਅਤੇ ਸੰਦਰਭ ਤਿਆਰ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ।