KKR vs RCB

KKR vs RCB: ਆਈ.ਪੀ.ਐੱਲ 2025 ‘ਚ ਕੋਲਕਾਤਾ ਤੇ ਬੰਗਲੁਰੂ ਮੈਚ ਦੀ ਪਿੱਚ ਰਿਪੋਰਟ, ਕਿਹੜੀ ਟੀਮ ਦਾ ਪਲੜਾ ਭਾਰੀ ?

ਚੰਡੀਗੜ੍ਹ, 22 ਮਾਰਚ 2025: Indian Premier League 2025: ਇੰਡੀਅਨ ਪ੍ਰੀਮਿਅਰ ਲੀਗ 2025 (IPL 2025) ਦੇ 18ਵੇਂ ਸੀਜ਼ਨ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ | ਅੱਜ ਆਈ.ਪੀ.ਐੱਲ 2025 ਦੇ ਪਹਿਲੇ ਮੈਚ ‘ਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (KKR) ਦਾ ਸਾਹਮਣਾ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਨਾਲ ਹੋਵੇਗਾ।

ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਵਿਚਕਾਰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਖੇ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਕੋਲਕਾਤਾ ਮੌਜੂਦਾ ਚੈਂਪੀਅਨ ਹੈ ਅਤੇ ਬੰਗਲੁਰੂ ਆਪਣੇ ਪਹਿਲੇ ਖਿਤਾਬ ਦੀ ਤਲਾਸ਼ ‘ਚ ਹੈ।

ਆਈ.ਪੀ.ਐੱਲ ਦੇ ਪਿਛਲੇ ਸੀਜ਼ਨ ਦਾ ਫਾਈਨਲ ਕੋਲਕਾਤਾ ਅਤੇ ਹੈਦਰਾਬਾਦ ਵਿਚਕਾਰ ਖੇਡਿਆ ਗਿਆ ਸੀ। ਇਸ ‘ਚ ਕੋਲਕਾਤਾ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਆਈਪੀਐਲ ਦਾ ਖ਼ਿਤਾਬ ਜਿੱਤਿਆ ਸੀ।

ਕੇਕੇਆਰ ਤੇ ਆਰਸੀਬੀ ਹੈੱਡ ਟੂ ਹੈੱਡ (KKR and RCB Head to Head)

ਹੈੱਡ ਟੂ ਹੈੱਡ ‘ਚ ਕੋਲਕਾਤਾ ਬੰਗਲੁਰੂ ‘ਤੇ ਹਾਵੀ ਹੈ। ਦੋਵਾਂ ਵਿਚਾਲੇ 35 ਆਈਪੀਐਲ ਮੈਚ ਖੇਡੇ ਗਏ ਹਨ। ਕੋਲਕਾਤਾ ਨੇ 21 ਅਤੇ ਬੰਗਲੁਰੂ ਨੇ 14 ਜਿੱਤੇ ਹਨ। ਦੋਵੇਂ ਟੀਮਾਂ ਈਡਨ ਗਾਰਡਨ ‘ਤੇ 12 ਵਾਰ ਆਹਮੋ-ਸਾਹਮਣੇ ਹੋਈਆਂ ਹਨ, ਜਿਨ੍ਹਾਂ ‘ਚੋਂ ਕੇਕੇਆਰ 8 ਵਾਰ ਜਿੱਤਿਆ ਹੈ ਅਤੇ ਆਰਸੀਬੀ ਸਿਰਫ਼ 4 ਵਾਰ ਹੀ ਜਿੱਤ ਸਕਿਆ ਹੈ।

KKR ਬਨਾਮ RCB ਦੀ ਪਿੱਚ ਰਿਪੋਰਟ (KKR vs RCB Pitch Report)

ਈਡਨ ਗਾਰਡਨ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਇਸ ਸਟੇਡੀਅਮ ‘ਚ ਹੁਣ ਤੱਕ 93 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 38 ਮੈਚ ਜਿੱਤੇ ਹਨ ਅਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੇ 55 ਮੈਚ ਜਿੱਤੇ ਹਨ। ਇਸ ਸਟੇਡੀਅਮ ‘ਚ ਸਭ ਤੋਂ ਵੱਧ ਟੀਮ ਸਕੋਰ 262/2 ਹੈ, ਜੋ ਪੰਜਾਬ ਕਿੰਗਜ਼ ਨੇ ਪਿਛਲੇ ਸਾਲ ਕੋਲਕਾਤਾ ਖ਼ਿਲਾਫ ਬਣਾਇਆ ਸੀ।

ਕੋਲਕਾਤਾ ‘ਚ ਕਿਹੋ ਜਿਹਾ ਰਹੇਗਾ ਮੌਸਮ

22 ਮਾਰਚ ਨੂੰ ਕੋਲਕਾਤਾ ‘ਚ ਮੌਸਮ ਚੰਗਾ ਨਹੀਂ ਰਹੇਗਾ, ਕੁਝ ਇਲਾਕਿਆਂ ‘ਚ ਸਵੇਰੇ ਕਦੇ-ਕਦੇ ਮੀਂਹ ਪੈਣ ਦੀ ਸੰਭਾਵਨਾ ਹੈ। ਦਿਨ ਭਰ ਬੱਦਲਵਾਈ ਰਹੇਗੀ, ਮੀਂਹ ਪੈਣ ਦੀ ਸੰਭਾਵਨਾ 74 ਫੀਸਦੀ ਹੈ। ਇਸ ਦਿਨ ਇੱਥੇ ਤਾਪਮਾਨ 21 ਤੋਂ 28 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

ਦੋਵਾਂ ਟੀਮਾਂ ਦੇ ਸੰਭਾਵੀ ਪਲੇਇੰਗ-11

ਕੋਲਕਾਤਾ ਨਾਈਟ ਰਾਈਡਰਜ਼ (KKR): ਅਜਿੰਕਿਆ ਰਹਾਣੇ (ਕਪਤਾਨ), ਸੁਨੀਲ ਨਾਰਾਇਣ, ਕੁਇੰਟਨ ਡੀ ਕੌਕ (ਵਿਕਟਕੀਪਰ), ਵੈਂਕਟੇਸ਼ ਅਈਅਰ, ਅੰਗਕ੍ਰਿਸ਼ ਰਘੂਵੰਸ਼ੀ/ਮਨੀਸ਼ ਪਾਂਡੇ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਸਪੈਂਸਰ ਜੌਨਸਨ, ਵੈਭਵ ਅਰੋੜਾ, ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ।

ਰਾਇਲ ਚੈਲੇਂਜਰਜ਼ ਬੰਗਲੌਰ (RCB): ਰਜਤ ਪਾਟੀਦਾਰ (ਕਪਤਾਨ), ਵਿਰਾਟ ਕੋਹਲੀ, ਫਿਲ ਸਾਲਟ, ਲਿਆਮ ਲਿਵਿੰਗਸਟੋਨ, ​​ਜਿਤੇਸ਼ ਸ਼ਰਮਾ, ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ ਅਤੇ ਸੁਯਸ਼ ਸ਼ਰਮਾ।

ਮੈਚ ਕਿੱਥੇ ਦੇਖ ਸਕਦੇ ਹੋ ?

ਮੈਚ ਦੀ ਲਾਈਵ ਸਟ੍ਰੀਮਿੰਗ JioHotstar ਐਪ ਅਤੇ ਵੈੱਬਸਾਈਟ ‘ਤੇ ਹੋਵੇਗੀ। ਟੀਵੀ ‘ਤੇ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਅਤੇ ਨੈੱਟਵਰਕ 18 ਚੈਨਲਾਂ ‘ਤੇ ਵੀ ਕੀਤਾ ਜਾਵੇਗਾ।

Read More: IPL 2025: ਇੰਡੀਅਨ ਪ੍ਰੀਮਿਅਰ ਲੀਗ 2025 ‘ਚ ਇਨ੍ਹਾਂ 7 ਨਵੇਂ ਕਪਤਾਨਾਂ ‘ਤੇ ਰਹੇਗੀ ਨਜ਼ਰ

Scroll to Top