Budget Session

Parliament Session: ਵੋਟਰ ਸੂਚੀ ਮੁੱਦੇ ‘ਤੇ ਚਰਚਾ ਦੀ ਮੰਗ ਅੜੀ TMC, ਸੰਸਦ ‘ਚ ਭਾਰੀ ਹੰਗਾਮੇ ਦੇ ਆਸਾਰ

ਚੰਡੀਗੜ੍ਹ, 17 ਮਾਰਚ 2025: Parliament Session: ਹੋਲੀ ਦੀ ਛੁੱਟੀ ਤੋਂ ਬਾਅਦ ਸੰਸਦ ਦਾ ਬਜਟ ਸੈਸ਼ਨ ਅੱਜ ਮੁੜ ਸ਼ੁਰੂ ਹੋ ਗਈ ਹੈ। ਅੱਜ ਲੋਕ ਸਭਾ ‘ਚ ਕਈ ਮਹੱਤਵਪੂਰਨ ਪ੍ਰਸਤਾਵ ਪੇਸ਼ ਕੀਤੇ ਜਾਣਗੇ, ਜਿਨ੍ਹਾਂ ‘ਚ ਵੱਖ-ਵੱਖ ਸਥਾਈ ਕਮੇਟੀਆਂ ਦੀਆਂ ਰਿਪੋਰਟਾਂ ਵੀ ਸ਼ਾਮਲ ਹਨ। ਇਸਦੇ ਨਾਲ ਹੀ ਭਾਜਪਾ ਸੰਸਦ ਮੈਂਬਰ ਰਾਧਾ ਮੋਹਨ ਸਿੰਘ ਅਤੇ ਸਪਾ ਸੰਸਦ ਮੈਂਬਰ ਵੀਰੇਂਦਰ ਸਿੰਘ ਰੱਖਿਆ ਮਾਮਲਿਆਂ ਬਾਰੇ ਸਥਾਈ ਕਮੇਟੀ ਦੀ ਰਿਪੋਰਟ ਪੇਸ਼ ਕਰਨਗੇ।

ਇਸ ਤੋਂ ਇਲਾਵਾ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮਾਮਲਿਆਂ ਬਾਰੇ ਸਥਾਈ ਕਮੇਟੀ ਵੀ ਅੱਜ ਲੋਕ ਸਭਾ ‘ਚ ਆਪਣੀ ਰਿਪੋਰਟ ਪੇਸ਼ ਕਰ ਸਕਦੀ ਹੈ। ਜਿਕਰਯੋਗ ਹੈ ਕਿ 12 ਮਾਰਚ ਨੂੰ ਕਾਂਗਰਸ ਪ੍ਰਧਾਨ ਅਤੇ ਮੱਲਿਕਾਰਜੁਨ ਖੜਗੇ ਵੱਲੋਂ ਕੀਤੀ ਟਿੱਪਣੀ ਨੂੰ ਲੈ ਕੇ ਰਾਜ ਸਭਾ ‘ਚ ਕਾਫ਼ੀ ਹੰਗਾਮਾ ਹੋਇਆ ਸੀ।

ਦੂਜੇ ਪਾਸੇ ਟੀਐਮਸੀ (TMC) ਸੰਸਦ ਦੇ ਬਜਟ ਸੈਸ਼ਨ (Parliament Session) ‘ਚ ਵੋਟਰ ਸੂਚੀ ‘ਚ ਕਥਿਤ ਬੇਨਿਯਮੀਆਂ ਦੇ ਮੁੱਦੇ ‘ਤੇ ਚਰਚਾ ਦੀ ਮੰਗ ਕਰ ਰਹੀ ਹੈ। ਸੋਮਵਾਰ ਨੂੰ ਵੀ ਟੀਐਮਸੀ ਸੰਸਦ ਮੈਂਬਰ ਡੇਰੇਕ ਓ’ਬ੍ਰਾਇਨ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ ਵੋਟਰ ਸੂਚੀ ਦੇ ਮੁੱਦੇ ‘ਤੇ ਚਰਚਾ ਦੀ ਮੰਗ ਕੀਤੀ। ਡੈਰੇਕ ਓ’ਬ੍ਰਾਇਨ ਨੇ ਲਿਖਿਆ ਕਿ ‘ਚਾਰ ਦਿਨਾਂ ਬਾਅਦ, ਸੰਸਦ ਅੱਜ ਦੁਬਾਰਾ ਕੰਮ ਕਰੇਗੀ।’ ਵਿਰੋਧੀ ਧਿਰ ਇੱਕ ਅਜਿਹੇ ਮੁੱਦੇ ‘ਤੇ ਚਰਚਾ ਚਾਹੁੰਦੀ ਹੈ ਜੋ ਲੋਕਤੰਤਰ ਦਾ ਮੁੱਖ ਆਧਾਰ ਹੈ। ਕੀ ਸਰਕਾਰ ਇਸ ‘ਤੇ ਚਰਚਾ ਕਰਨ ਲਈ ਤਿਆਰ ਹੈ?

ਕੰਨਿਆਕੁਮਾਰੀ ਲੋਕ ਸਭਾ ਦੇ ਮੈਂਬਰ ਵਿਜੇ ਕੁਮਾਰ ਉਰਫ਼ ਵਿਜੇ ਵਸੰਤ ਨੇ ਸਦਨ ‘ਚ ਇੱਕ ਮੁਲਤਵੀ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ‘ਚ ਰੇਲਵੇ ਟਿਕਟ ਕਿਰਾਏ ‘ਚ ਰਿਆਇਤ ਖਤਮ ਕਰਨ ‘ਤੇ ਚਰਚਾ ਦੀ ਮੰਗ ਕੀਤੀ ਹੈ।

Read More: Rajya Sabha: ਸੰਸਦ ‘ਚ ਮੱਲਿਕਾਰਜੁਨ ਖੜਗੇ ਦੀ ਟਿੱਪਣੀ ‘ਤੇ ਭਾਰੀ ਹੰਗਾਮਾ, ਬਾਅਦ ‘ਚ ਮੰਗੀ ਮੁਆਫ਼ੀ

Scroll to Top