16 ਮਾਰਚ 2025: ਇੰਡੀਅਨ ਆਇਲ (Indian Oil Corporation) ਕਾਰਪੋਰੇਸ਼ਨ (IOC) ਦੇ ਡਿਪਟੀ ਜਨਰਲ ਮੈਨੇਜਰ (Deputy General Manager) ਨੂੰ ਕੇਰਲ ਦੇ ਏਰਨਾਕੁਲਮ ਵਿੱਚ ਇੱਕ ਗੈਸ ਏਜੰਸੀ (gas agency owner) ਦੇ ਮਾਲਕ ਤੋਂ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ।
ਜਾਣਕਾਰੀ ਅਨੁਸਾਰ, ਡੀਜੀਐਮ ਐਲੇਕਸ ਮੈਥਿਊ ਨੂੰ ਸ਼ਨੀਵਾਰ ਦੇਰ ਸ਼ਾਮ ਕੁਰਵਾਂਕੋਨਮ ਸਥਿਤ ਸ਼ਿਕਾਇਤਕਰਤਾ ਦੇ ਘਰ ਵਿਜੀਲੈਂਸ ਵਿਭਾਗ ਦੀ ਟੀਮ ਨੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ। ਮੈਥਿਊ ਨੇ ਸ਼ਿਕਾਇਤਕਰਤਾ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ। ਜਦੋਂ ਸ਼ਿਕਾਇਤਕਰਤਾ ਨੇ ਇਨਕਾਰ ਕਰ ਦਿੱਤਾ, ਤਾਂ ਅਧਿਕਾਰੀ ਨੇ 1,200 ਕੁਨੈਕਸ਼ਨ ਹੋਰ ਏਜੰਸੀਆਂ ਨੂੰ ਤਬਦੀਲ ਕਰ ਦਿੱਤੇ।
Read More: ਏਐਸਆਈ ‘ਤੇ 3,500 ਰੁਪਏ ਰਿਸ਼ਵਤ ਲੈਣ ਦਾ ਦੋਸ਼, ਚਲਾਨ ਦਾਇਰ ਕਰਨ ਦੇ ਬਦਲੇ 10,000 ਰੁਪਏ ਹੋਰ ਮੰਗ ਰਿਹਾ ਸੀ