Balongi Murder

ਮੋਹਾਲੀ ਦੇ ਬਲੌਂਗੀ ‘ਚ ਹੋਲੀ ਵਾਲੇ ਦਿਨ 17 ਸਾਲਾ ਮੁੰਡੇ ਦਾ ਕ.ਤ.ਲ, 5 ਨਾਬਾਲਗ ਖ਼ਿਲਾਫ ਕੇਸ ਦਰਜ

ਚੰਡੀਗੜ੍ਹ/ਅੰਮ੍ਰਿਤਸਰ, 15 ਮਾਰਚ 2025: ਮੋਹਾਲੀ ਦੇ ਬਲੌਂਗੀ (Balongi) ‘ਚ ਹੋਲੀ ਵਾਲੇ ਦਿਨ 17 ਸਾਲਾ ਆਕਾਸ਼ ਨਾਮ ਦੇ ਲੜਕੇ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ‘ਚ ਨੇ ਪੰਜ ਨਾਬਾਲਗਾਂ ਖ਼ਿਲਾਫ਼ ਕਤਲ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਮਿਲੀ ਜਾਣਕਾਮੁਤਾਬਕ ਮ੍ਰਿਤਕ ਆਕਾਸ਼ ਦਾ ਦੋ ਦਿਨ ਪਹਿਲਾਂ ਮੁਲਜ਼ਮਾਂ ਨਾਲ ਝਗੜਾ ਹੋਇਆ ਸੀ। ਪਰ ਸ਼ੁੱਕਰਵਾਰ ਨੂੰ ਜਦੋਂ ਸਾਰੇ ਹੋਲੀ ਮਨਾ ਰਹੇ ਸਨ, ਮੁਲਜ਼ਮ ਉੱਥੇ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨੇ ਆਕਾਸ਼ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।

ਚਾਕੂ ਲੱਗਣ ਤੋਂ ਬਾਅਦ ਜ਼ਖਮੀ ਆਕਾਸ਼ ਆਪਣੀ ਜਾਨ ਬਚਾਉਣ ਲਈ ਸੜਕ ਵੱਲ ਭੱਜਿਆ, ਪਰ ਕੁਝ ਦੂਰ ਜਾਣ ਤੋਂ ਬਾਅਦ ਉਹ ਡਿੱਗ ਪਿਆ | ਆਕਾਸ਼ ਨੂੰ ਉਸਦੇ ਪਰਿਵਾਰ ਵਾਲੇ ਮੋਹਾਲੀ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਆਕਾਸ਼ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਸਬੰਧੀ ਬਲੌਂਗੀ (Balongi) ਥਾਣੇ ਦੇ ਐਸਐਚਓ ਅਮਨਦੀਪ ਕੰਬੋਜ ਨੇ ਦੱਸਿਆ ਕਿ ਆਕਾਸ਼ ਦਾ ਕਤਲ ਕਰਨ ਵਾਲੇ ਪੰਜ ਨਾਬਾਲਗਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੋ ਦਿਨ ਪਹਿਲਾਂ ਹੋਈ ਲੜਾਈ ਕਾਰਨ ਹੋਲੀ ਵਾਲੇ ਦਿਨ ਇਹ ਘਟਨਾ ਵਾਪਰੀ ਹੈ। ਜਦੋਂ ਕਿ ਕੁਝ ਦੋਸ਼ੀ ਪੜ੍ਹਾਈ ਕਰਦੇ ਸਨ ਅਤੇ ਕੁਝ ਕੰਮ ਕਰ ਰਹੇ ਸਨ। ਇਨ੍ਹਾਂ ਸਾਰਿਆਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ।

Read More: ਮੋਹਾਲੀ ਦੇ ਬਲੌਂਗੀ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਕਥਿਤ ਮੁਕਾਬਲਾ

Scroll to Top