ਚੰਡੀਗੜ੍ਹ, 15 ਮਾਰਚ 2025: ਇਰਾਕ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਦੱਸਿਆ ਕਿ ਇਰਾਕੀ ਫੌਜ (Iraq army) ਨੇ ਇੱਕ ਫੌਜੀ ਕਾਰਵਾਈ ‘ਚ ਆਈਐਸਆਈਐਸ ਦੇ ਸੀਰੀਆ ਮੁਖੀ ਅਬੂ ਖਦੀਜਾ ਨੂੰ ਮਾਰ ਦਿੱਤਾ ਹੈ। ਇਸ ਪੂਰੇ ਆਪ੍ਰੇਸ਼ਨ ‘ਚ ਅਮਰੀਕਾ ਦੀ ਅਗਵਾਈ ਵਾਲੇ ਗੱਠਜੋੜ ਨੇ ਵੀ ਸਹਿਯੋਗ ਕੀਤਾ ਹੈ। ਪ੍ਰਧਾਨ ਮੰਤਰੀ ਸੁਦਾਨੀ ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਕਿਹਾ, ‘ਅਬੂ ਖਦੀਜਾ ਇਰਾਕ ਅਤੇ ਦੁਨੀਆ ਦੇ ਸਭ ਤੋਂ ਖਤਰਨਾਕ ਅੱ.ਤ.ਵਾ.ਦੀ.ਆਂ ‘ਚੋਂ ਇੱਕ ਸੀ।’
ਆਈਐਸਆਈਐਸ ਜਿਸ ਵੱਲੋਂ ਕਦੇ ਇਰਾਕ ਅਤੇ ਸੀਰੀਆ ਦੇ ਵੱਡੇ ਹਿੱਸਿਆਂ ‘ਤੇ ਕਬਜ਼ਾ ਕੀਤਾ ਸੀ, ਹੁਣ ਮੁੜ ਸੰਗਠਿਤ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। 2014 ‘ਚ ਅਬੂ ਬਕਰ ਅਲ-ਬਗਦਾਦੀ ਨੇ ਇਰਾਕ (Iraq) ਅਤੇ ਸੀਰੀਆ ਦੇ ਇੱਕ ਵੱਡੇ ਹਿੱਸੇ ‘ਚ ਖਲੀਫ਼ਾ ਦਾ ਐਲਾਨ ਕੀਤਾ ਸੀ, ਪਰ ਉਹ 2019 ‘ਚ ਇੱਕ ਅਮਰੀਕੀ ਫੌਜੀ ਕਾਰਵਾਈ ‘ਚ ਮਾਰਿਆ ਗਿਆ ਸੀ। ਇਸ ਤੋਂ ਬਾਅਦ ਸੰਗਠਨ ਦਾ ਪਤਨ ਸ਼ੁਰੂ ਹੋ ਗਿਆ ਸੀ।
ਪਿਛਲੇ ਸਾਲ ਸਤੰਬਰ ‘ਚ ਅਮਰੀਕਾ ਨੇ ਸੀਰੀਆ ‘ਚ ਆਈਐਸਆਈਐਸ ਅਤੇ ਅਲ ਕਾਇਦਾ ਨਾਲ ਜੁੜੇ ਅੱ.ਤ.ਵਾ.ਦੀ ਸਮੂਹਾਂ ਦੇ ਠਿਕਾਣਿਆਂ ‘ਤੇ ਹਮਲਾ ਕੀਤਾ ਸੀ। ਇਸ ਕਾਰਵਾਈ ਦੌਰਾਨ ‘ਚ ਦੋ ਵੱਖ-ਵੱਖ ਦਿਨਾਂ ‘ਚ ਇਹ ਕਾਰਵਾਈ ਕੀਤੀ।
ਅਮਰੀਕੀ ਕੇਂਦਰੀ ਕਮਾਂਡ ਦੇ ਮੁਤਾਬਕ 16 ਸਤੰਬਰ ਨੂੰ ਮੱਧ ਸੀਰੀਆ ‘ਚ ਇੱਕ ISIS ਸਿਖਲਾਈ ਕੇਂਦਰ ‘ਤੇ ਹਵਾਈ ਹਮਲਾ ਕੀਤਾ ਗਿਆ ਸੀ। ਇਸ ‘ਚ 28 ਅੱ.ਤ.ਵਾ.ਦੀ ਮਾਰੇ ਗਏ। ਇਸ ਤੋਂ ਬਾਅਦ, 24 ਸਤੰਬਰ ਨੂੰ, ਉੱਤਰ-ਪੱਛਮੀ ਸੀਰੀਆ ‘ਚ ਇੱਕ ਹਮਲਾ ਕੀਤਾ ਗਿਆ ਜਿਸ ‘ਚ ਅਲ ਕਾਇਦਾ ਸਮੂਹ ਦੇ 9 ਅੱ.ਤ.ਵਾ.ਦੀ ਮਾਰੇ ਗਏ ਸਨ।
Read more: ਇਰਾਕ ‘ਚ ਫਸੀਆਂ ਦੋ ਲੜਕੀਆਂ ਪੰਜਾਬ ਪਰਤੀਆਂ, ਪੀੜਤਾ ਦੇ ਆਖਿਆ- ਸਾਨੂੰ ਟਰੈਵਲ ਏਜੰਟਾਂ ਨੇ ਵੇਚ ਦਿੱਤਾ ਸੀ