ਟੀਮ

ਮਾਊਂਟ ਰੇਹਨੋਕ ਵਿਖੇ 7,500 ਵਰਗ ਫੁੱਟ ਤੇ ਕਲਾਈਂਬ—ਏ—ਥੋਨ ਟੀਮ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 17 ਅਗਸਤ 2021 ਨੂੰ ਦਿੱਲੀ ਵਿੱਚ “ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ” ਮਨਾਉਣ ਲਈ ਹਿਮਾਲਿਯਾ ਮੋਂਟੇਨਰਿੰਗ ਇੰਸਟੀਚਿਊਟ ਦੁਆਰਾ ਆਯੋਜਿਤ ਕਲਾਈਂਬ—ਏ—ਥੋਨ ਨੂੰ ਫਲੈਗ ਇੰਨ ਕੀਤਾ । ਕਲਾਈਂਬ—ਏ—ਥੋਨ 20 ਅਪ੍ਰੈਲ ਤੋਂ 25 ਅਪ੍ਰੈਲ 2021 ਨੂੰ ਸਿੱਕਮ ਹਿਮਾਲਿਯਾ ਦੀਆਂ ਚਾਰ ਛੋਟੀਆਂ ਪਹਾੜੀਆਂ ਤੇ ਆਯੋਜਿਤ ਕੀਤਾ ਗਿਆ ਸੀ । ਕਲਾਈਂਬ—ਏ—ਥੋਨ ਗਰੁੱਪ ਕੈਪਟਨ ਜੈ ਕਿਸ਼ਨ ਦੀ ਅਗਵਾਈ ਤਹਿਤ ਰੇਨੌਕ ਪਹਾੜੀ , ਪਹਾੜੀ ਫਰੇ , ਪਹਾੜੀ ਬੀ ਸੀ ਰੋਏ ਅਤੇ ਪਹਾੜੀ ਪਲੁੰਗ ਤੇ 125 ਮੋਂਟੇਨਰਜ਼ ਦੀ ਟੀਮ ਦੁਆਰਾ ਕੀਤਾ ਗਿਆ ਸੀ ।

7,500 ਵਰਗ ਫੁੱਟ ਪੈਮਾਇਸ਼ ਅਤੇ 75 ਕਿਲੋਗ੍ਰਾਮ ਭਾਰ ਵਾਲਾ ਰਾਸ਼ਟਰੀ ਝੰਡਾ ਸਮੁੰਦਰ ਪੱਧਰ ਤੋਂ 16,500 ਫੁੱਟ ਦੀ ਉਚਾਈ ਤੇ ਪਹਾੜੀ ਰੇਨੌਕ ਦੀ ਟੀਸੀ ਤੇ ਲਹਿਰਾਇਆ ਗਿਆ ਸੀ । ਇਹ ਬਿੰਦੂ ਜਿੱਥੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ , ਇਸ ਦਾ ਨਾਮ ਸਿੱਕਮ ਦੇ ਪਹਿਲੇ ਸੁਤੰਤਰਤਾ ਸੈਨਾਨੀ ਤ੍ਰਿਲੋਚਨ ਪੁਖਰੇਲ ਜਿਸ ਨੂੰ ਪਿਆਰ ਨਾਲ ਗਾਂਧੀ ਪੁਖਰੇਲ ਵਜੋਂ ਯਾਦ  ਕੀਤਾ ਜਾਂਦਾ ਹੈ , ਦਾ ਨਾਂ ਦਿੱਤਾ ਗਿਆ ਹੈ । ਇਸ ਕਾਰਵਾਈ ਨੂੰ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਪਹਾੜ ਦੀ ਟੀਸੀ ਤੇ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਲਹਿਰਾਉਣ ਵਜੋਂ ਦਰਜ ਕੀਤਾ ਗਿਆ ਹੈ । ਟੀਮ ਨੇ ਇੱਕ ਹੋਰ ਵਿਸ਼ਵ ਰਿਕਾਰਡ 75 ਘੰਟੇ ਨਾਨ ਸਟਾਪ ਸੂਰਿਆ ਨਮਸਕਾਰ 2.51 ਲੱਖ ਵਾਰ ਐੱਚ ਐੱਮ ਆਈ ਦਾਰਜਲਿੰਗ ਤੇ ਕਰਕੇ ਦਰਜ ਕੀਤਾ ਹੈ ।

ਇਸ ਵਿਲੱਖਣ ਪਹਿਲਕਦਮੀ ਲਈ ਐੱਚ ਐੱਮ ਆਈ ਦੀ ਪ੍ਰਸ਼ੰਸਾ ਕਰਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਜਿਹੀਆਂ ਈਵੇਂਟਸ ਨੌਜਵਾਨਾਂ ਵਿੱਚ ਐਡਵੈਂਚਰ ਰਾਹੀਂ ਦੇਸ਼ ਭਗਤੀ ਨੂੰ ਉਤਸ਼ਾਹਿਤ ਕਰਨਗੀਆਂ । ਉਹਨਾਂ ਨੇ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਟੀਮ ਨੂੰ ਹਿੱਸਾ ਲੈਣ ਲਈ ਪ੍ਰਮਾਣ ਪੱਤਰ ਵੀ ਜਾਰੀ ਕੀਤੇ ।

ਗਰੁੱਪ ਕੈਪਟਨ ਜੈ ਕਿਸ਼ਨ ਨੇ ਰਕਸ਼ਾ ਮੰਤਰੀ ਨੂੰ ਭਾਰਤੀ ਝੰਡੇ ਦਾ ਰੈਪਲਿਕਾ ਪੇਸ਼ ਕੀਤਾ । ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ ।

ਰਾਸ਼ਟਰੀ ਝੰਡੇ ਨੂੰ ਦੇਸ਼ ਭਰ ਵਿੱਚ ਵੱਖ ਵੱਖ ਥਾਵਾਂ ਤੇ ਪ੍ਰਦਰਸਿ਼ਤ ਕਰਨ ਦੀ ਯੋਜਨਾ ਹੈ । ਇਸ ਵਿੱਚ 31 ਅਕਤੂਬਰ 2021 ਨੂੰ ਗੁਜਰਾਤ ਵਿੱਚ ਸਟੈਚੂ ਆਫ ਯੁਨਿਟੀ , 16 ਦਸੰਬਰ 2021 ਨੂੰ ਸਵਰਨਿਮ ਵਿਜੈ ਦਿਵਸ ਮੌਕੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਜੰਗੀ ਯਾਦਗਾਰ / ਦੱਖਣ ਬਲਾਕ , 15 ਅਗਸਤ 2022 ਨੂੰ ਸ਼੍ਰੀਨਗਰ ਦੇ ਲਾਲ ਚੌਕ , ਅੰਡੇਮਾਨ ਨਿਕੋਬਾਰ ਦੀਪ ਅਤੇ ਕੰਨਿਆਕੁਮਾਰੀ 23 ਮਾਰਚ 2022 ਸ਼ਾਮਲ ਹੈ । ਇਸ ਤੋਂ ਇਲਾਵਾ ਟੀਮ ਦੀ ਰਾਸ਼ਟਰੀ ਝੰਡੇ ਨੂੰ ਜਨਵਰੀ 2022 ਵਿੱਚ ਦੱਖਣੀ ਪੋਲ ਦੀ ਸਭ ਤੋਂ ਉੱਚੀ ਟੀ ਸੀ ਤੇ ਪ੍ਰਦਰਸਿ਼ਤ ਕਰਨ ਦੀ ਯੋਜਨਾ ਹੈ ।

Scroll to Top