Indian Cricket team

ਭਾਰਤੀ ਕ੍ਰਿਕਟ ਟੀਮ ਵੱਲੋਂ ਹੁਣ ਤੱਕ ਜਿੱਤੇ 7 ICC ਖ਼ਿਤਾਬ

ICC titles won by the Indian Cricket team: ਭਾਰਤ ਨੇ 12 ਸਾਲਾਂ ਬਾਅਦ ਚੈਂਪੀਅਨਜ਼ ਟਰਾਫੀ ਜਿੱਤੀ ਹੈ ਅਤੇ ਭਾਰਤ ਦੀ ਇਹ ਤੀਜੀ ਚੈਂਪੀਅਨਜ਼ ਟਰਾਫੀ ਹੈ | ਆਈਸੀਸੀ ਦੇ 4 ਟੂਰਨਾਮੈਂਟ ਹਨ, ਵਿਸ਼ਵ ਟੈਸਟ ਚੈਂਪੀਅਨਸ਼ਿਪ, ਵਨਡੇ ਵਿਸ਼ਵ ਕੱਪ, ਟੀ-20 ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫੀ। ਇਨ੍ਹਾਂ ‘ਚੋਂ ਭਾਰਤ ਦੇ ਸਭ ਤੋਂ ਸਫਲ ਕਪਤਾਨ ਐਮਐਸ ਧੋਨੀ ਹਨ। ਜਿਸਨੇ ਟੀਮ ਨੂੰ 69% ਮੈਚ ਜਿਤਾਏ। ਉਨ੍ਹਾਂ ਦੇ ਨਾਮ 3 ਆਈਸੀਸੀ ਖਿਤਾਬ ਵੀ ਹਨ।

ਮੈਚ ਜਿੱਤਣ ਦੇ ਮਾਮਲੇ ‘ਚ ਰੋਹਿਤ ਸ਼ਰਮਾ ਦੂਜੇ ਸਭ ਤੋਂ ਸਫਲ ਕਪਤਾਨ ਹਨ, ਰੋਹਿਤ ਦੀ ਕਪਤਾਨੀ ਹੇਠ ਟੀਮ ਨੇ ਆਪਣੀ ਦੂਜੀ ਆਈਸੀਸੀ ਟਰਾਫੀ ਜਿੱਤੀ ਹੈ। ਉਨ੍ਹਾਂ ਤੋਂ ਬਾਅਦ, ਸੌਰਵ ਗਾਂਗੁਲੀ ਅਤੇ ਕਪਿਲ ਦੇਵ ਨੇ 1-1 ਆਈਸੀਸੀ ਖਿਤਾਬ ਜਿੱਤਿਆ ਹੈ। ਇਹ ਭਾਰਤ ਕ੍ਰਿਕਟ ਟੀਮ ਹੁਣ ਤੱਕ ਦੀ 7ਵੀਂ ਆਈਸੀਸੀ ਖ਼ਿਤਾਬ ਆਪਣੇ ਨਾਂ ਕਰ ਚੁੱਕੀ ਹੈ। ਇਹ ਭਾਰਤ ਦਾ ਤੀਜਾ ਚੈਂਪੀਅਨਜ਼ ਟਰਾਫੀ ਖ਼ਿਤਾਬ ਵੀ ਹੈ।

ਭਾਰਤੀ ਕ੍ਰਿਕਟ ਟੀਮ ਦੇ 7 ਆਈਸੀਸੀ ਖ਼ਿਤਾਬ

ਆਈਸੀਸੀ ਵਨਡੇ ਵਿਸ਼ਵ ਕੱਪ 1983 (ODI World Cup 1983)

ODI World Cup 1983

ਇਹ ਵਿਸ਼ਵਵਿਆਪੀ ਕ੍ਰਿਕਟ ‘ਚ ਭਾਰਤ ਦੀ ਪਹਿਲੀ ਜਿੱਤ ਸੀ ਕਿਉਂਕਿ ਕਪਿਲ ਦੇਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਲਾਰਡਜ਼ ‘ਚ ਘੱਟ ਸਕੋਰ ਵਾਲੇ ਫਾਈਨਲ ‘ਚ ਵੈਸਟਇੰਡੀਜ਼ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ | ਭਾਰਤੀ ਟੀਮ ਦਾ ਇਹ ਪਹਿਲਾ ਆਈਸੀਸੀ ਖਿਤਾਬ ਸੀ | ਇਹ ਵਰਲਡ ਕੱਪ ਇੰਗਲੈਂਡ ਅਤੇ ਵੇਲਜ਼ ‘ਚ 9 ਤੋਂ 25 ਜੂਨ 1983 ਤੱਕ ਕਰਵਾਇਆ ਗਿਆ ਸੀ । ਇਸ ਟੂਰਨਾਮੈਂਟ ‘ਚ ਅੱਠ ਦੇਸ਼ਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ‘ਚ ਇੰਗਲੈਂਡ, ਭਾਰਤ, ਪਾਕਿਸਤਾਨ ਅਤੇ ਵੈਸਟਇੰਡੀਜ਼ ਨੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਸੀ।

ਆਈਸੀਸੀ ਚੈਂਪੀਅਨਜ਼ ਟਰਾਫੀ 2002 (ICC Champions Trophy 2002)

ICC Champions Trophy 2002

ਸੌਰਵ ਗਾਂਗੁਲੀ ਦੀ ਕਪਤਾਨੀ ਹੇਠ ਭਾਰਤ ਦੀ ਟੀਮ ਲਗਾਤਾਰ ਸਾਰੇ ਮੈਚ ਜਿੱਤ ਕੇ ਫਾਈਨਲ ‘ਚ ਪਹੁੰਚਿਆ। ਪਰ 29 ਅਤੇ 30 ਸਤੰਬਰ ਨੂੰ ਕੋਲੰਬੋ ‘ਚ ਰਿਜ਼ਰਵ ਡੇਅ ‘ਤੇ ਲਗਾਤਾਰ ਮੀਂਹ ਪੈਣ ਕਾਰਨ ਭਾਰਤ ਅਤੇ ਮੇਜ਼ਬਾਨ ਸ਼੍ਰੀਲੰਕਾ ਨੂੰ ਟਰਾਫੀ ਸਾਂਝੀ ਕਰਨ ਲਈ ਮਜਬੂਰ ਹੋਣਾ ਪਿਆ।ਇਸ ਤਰ੍ਹਾਂ ਭਾਰਤ ਦੇ ਨਾਂ ਇੱਕ ਹੋਰ ਆਈਸੀਸੀ ਖਿਤਾਬ ਜੁੜ ਗਿਆ |

ਆਈਸੀਸੀ ਵਿਸ਼ਵ ਟੀ-20 2007 (ICC World T-20 2007)

ਅਜਿਹੇ ਸਮੇਂ ਜਦੋਂ ਭਾਰਤ ਸਮੇਤ ਕੋਈ ਵੀ ਕ੍ਰਿਕਟ ਬੋਰਡ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਸੀ, ਐਮਐਸ ਧੋਨੀ ਦੀ ਅਗਵਾਈ ਵਾਲੀ ਇੱਕ ਨੌਜਵਾਨ ਟੀਮ ਨੇ ਇਤਿਹਾਸ ਰਚ ਦਿੱਤਾਸੀ । ਉਨ੍ਹਾਂ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਪੜਾਵਾਂ ‘ਚ ਇੱਕ ਰੋਮਾਂਚਕ ਫਾਈਨਲ ‘ਚ ਆਪਣੇ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਟਰਾਫੀ ਜਿੱਤੀ ਸੀ।

ਆਈਸੀਸੀ ਵਨਡੇ ਵਿਸ਼ਵ ਕੱਪ 2011 (ICC ODI World Cup 2011)

ODI World Cup 2011

ਭਾਰਤੀ ਟੀਮ ‘ਤੇ ਵਨਡੇ ਵਿਸ਼ਵ ਕੱਪ ਟਰਾਫੀ ਦੀ ਲੰਮੀ ਉਡੀਕ ਖਤਮ ਕਰਨ ਦਾ ਬਹੁਤ ਦਬਾਅ ਸੀ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ 28 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਆਪਣਾ ਦੂਜਾ 50 ਓਵਰਾਂ ਦਾ ਵਿਸ਼ਵ ਕੱਪ ਜਿੱਤਿਆ, ਮੁੰਬਈ ਦੇ ਵਾਨਖੇੜੇ ਦੇ ਮੈਦਾਨ ‘ਚ ਫਾਈਨਲ ‘ਚ ਸ਼੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਸੀ |

ਆਈਸੀਸੀ ਚੈਂਪੀਅਨਜ਼ ਟਰਾਫੀ 2013 (ICC Champions Trophy 2013)

Indian team

ਆਈਸੀਸੀ ਟੂਰਨਾਮੈਂਟਾਂ ‘ਚ ਐੱਮ.ਐੱਸ ਧੋਨੀ ਦੀ ਅਗਵਾਈ ਅਤੇ ਭਾਰਤ ਦੇ ਸਭ ਤੋਂ ਸਫਲ ਕਪਤਾਨ ਵਜੋਂ ਉਨ੍ਹਾਂ ਨੂੰ ਸਾਖ ਨੂੰ ਉਦੋਂ ਹੋਰ ਮਜ਼ਬੂਤੀ ਮਿਲੀ ਜਦੋਂ ਭਾਰਤ ਦੀ ਟੀਮ ਨੇ ਐਜਬੈਸਟਨ ‘ਚ ਮੀਂਹ ਨਾਲ ਪ੍ਰਭਾਵਿਤ ਫਾਈਨਲ ‘ਚ ਇੰਗਲੈਂਡ ਨੂੰ ਹਰਾਇਆ। ਘੱਟ ਸਕੋਰ ਵਾਲੇ ਮੈਚ ‘ਚ, ਰਵਿੰਦਰ ਜਡੇਜਾ ਦੀਆਂ 25 ਗੇਂਦਾਂ ‘ਚ 35 ਦੌੜਾਂ ਦੀ ਬਦੌਲਤ ਭਾਰਤ ਨੇ ਸੱਤ ਵਿਕਟਾਂ ‘ਤੇ 129 ਦੌੜਾਂ ਬਣਾਈਆਂ ਪਰ ਧੋਨੀ ਦੀ ਰਣਨੀਤਕ ਸੂਝ-ਬੂਝ ਅਤੇ ਫੀਲਡਰਾਂ ਨੂੰ ਵਿਵਸਥਿਤ ਕਰਨ ਦੀ ਉਸਦੀ ਪ੍ਰਤਿਭਾ ਨੇ ਉਨ੍ਹਾਂ ਨੂੰ ਪੰਜ ਦੌੜਾਂ ਨਾਲ ਜਿੱਤਣ ‘ਚ ਮੱਦਦ ਕੀਤੀ। ਇਸ ਮੈਚ ‘ਚ ਆਰ.ਅਸ਼ਵਿਨ ਨੇ ਆਖਰੀ ਓਵਰ ਕਰਵਾਇਆ ਸੀ |

ਆਈਸੀਸੀ ਟੀ-20 ਵਿਸ਼ਵ ਕੱਪ 2024 ( ICC T20 World Cup 2024)

Indian team Winner list

ਭਾਰਤ ਦੀ ਟੀਮ (Indian Cricket Team) ਦੇ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਕੁਝ ਮਹੀਨੇ ਪਹਿਲਾਂ ਘਰੇਲੂ ਮੈਦਾਨ ‘ਤੇ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ‘ਚ ਹਾਰਨ ਦੀ ਨਿਰਾਸ਼ਾ ਤੋਂ ਖਿਡਾਰੀਆਂ ਨੂੰ ਬਾਹਰ ਕੱਢਣ ਲਈ ਸਖ਼ਤ ਮਿਹਨਤ ਕਰਨੀ ਪਈ। ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ ਦਬਾਅ ਨੂੰ ਸੰਜਮ ਨਾਲ ਸੰਭਾਲਿਆ ਅਤੇ ਸੱਤ ਦੌੜਾਂ ਨਾਲ ਜਿੱਤ ਪ੍ਰਾਪਤ ਕਰਕੇ ਦੂਜੀ ਵਾਰ ਟਰਾਫੀ ਜਿੱਤੀ। ਇਸ ਟੂਰਨਾਮੈਂਟ ‘ਚ ਵੀ ਭਾਰਤ ਸਾਰੇ ਮੈਚ ਜਿਤਿਆ ਅਤੇ 2007 ਤੋਂ ਬਾਅਦ ਦੂਜੀ ਬਾਰ 2024 ‘ਚ ਟੀ-20 ਵਿਸ਼ਵ ਕੱਪ ਆਪਣੇ ਨਾਂ ਕਰ ਲਿਆ |

ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025)

ਚੈਂਪੀਅਨਜ਼ ਟਰਾਫੀ 2025

ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤ ਨੇ ਲਗਾਤਾਰ ਦੂਜਾ ਆਈਸੀਸੀ ਖਿਤਾਬ ਜਿੱਤਿਆ ਹੈ। ਭਾਰਤ ਨੇ ਐਤਵਾਰ ਨੂੰ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਜਿੱਤ ਲਿਆ। ਇਹ ਭਾਰਤ ਦੀ ਹੁਣ ਤੱਕ ਦੀ 7ਵੀਂ ਆਈਸੀਸੀ ਟਰਾਫੀ ਹੈ। ਭਾਰਤ ਦੇ ਸਾਰੇ ਮੈਚ ਦੁਬਈ ‘ਚ ਖੇਡੇ ਗਏ ਸਨ | ਇਸ ਟੂਰਨਾਮੈਂਟ ‘ਚ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ ਮੈਚ ‘ਚ ਜਗ੍ਹਾ ਬਣਾਈ ਸੀ | ਇਸਦੇ ਨਾਲ ਹੀ ਭਾਰਤ ਦੀ ਟੀਮ ਨੇ 9 ਮਹੀਨਿਆਂ ‘ਚ ਇਹ ਦੂਜਾ ਆਈਸੀਸੀ ਖ਼ਿਤਾਬ ਆਪਣੇ ਨਾਂ ਕਰ ਲਿਆ |

Read More: Champions Trophy: ਕੌਣ ਸੀ ICC ਚੈਂਪੀਅਨਜ਼ ਟਰਾਫੀ ਦਾ ਪਹਿਲਾ ਵਿਜੇਤਾ, ਜਾਣੋ ਟੂਰਨਾਮੈਂਟ ਦਾ ਇਤਿਹਾਸ

Scroll to Top