Telangana Tunnel Accident: ਸੁਰੰਗ ‘ਚੋਂ ਪਹਿਲੀ ਲਾ.ਸ਼ ਹੋਈ ਬਰਾਮਦ,ਪੰਜਾਬ ਦੇ ਨੌਜਵਾਨ ਦੀ ਮੌ.ਤ

10 ਮਾਰਚ 2025: ਤੇਲੰਗਾਨਾ (Telangana) ਵਿੱਚ ਐਤਵਾਰ (16ਵੇਂ ਦਿਨ) ਸ਼੍ਰੀਸੈਲਮ ਲੈਫਟ ਬੈਂਕ ਨਹਿਰ (SLBC) ਸੁਰੰਗ ਵਿੱਚੋਂ ਇੱਕ ਲਾਸ਼ (DEADBODY) ਬਰਾਮਦ ਕੀਤੀ ਗਈ। ਲਾਸ਼ ਦੀ ਪਛਾਣ ਪੰਜਾਬ ਦੇ ਗੁਰਪ੍ਰੀਤ(gurpreet singh)  ਸਿੰਘ ਵਜੋਂ ਹੋਈ ਹੈ। ਗੁਰਪ੍ਰੀਤ ਦੀ ਮੌਤ ‘ਤੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ (Telangana Chief Minister Revanth Reddy) ਨੇ ਪੀੜਤ ਪਰਿਵਾਰ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ।

ਅਧਿਕਾਰੀਆਂ ਨੇ ਕਿਹਾ ਸੀ ਕਿ ਲਾਸ਼ ਚਿੱਕੜ ਤੋਂ 10 ਫੁੱਟ ਹੇਠਾਂ ਮਸ਼ੀਨ (machine) ਵਿੱਚ ਫਸੀ ਹੋਈ ਸੀ। ਸਿਰਫ਼ ਉਸਦੇ ਹੱਥ ਹੀ ਦਿਖਾਈ ਦੇ ਰਹੇ ਸਨ। ਮਸ਼ੀਨ ਕੱਟ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ, ਲਾਸ਼ ਦਾ ਪੋਸਟਮਾਰਟਮ ਨਾਗਰਕੁਰੂਨੂਲ ਦੇ ਸਰਕਾਰੀ ਹਸਪਤਾਲ (hospital) ਵਿੱਚ ਕੀਤਾ ਗਿਆ। ਬਾਕੀ 7 ਕਾਮਿਆਂ ਦੀ ਭਾਲ ਜਾਰੀ ਹੈ।

ਤੇਲੰਗਾਨਾ ਦੇ ਸਿੰਚਾਈ ਮੰਤਰੀ ਉੱਤਮ ਕੁਮਾਰ ਰੈਡੀ ਨੇ ਕਿਹਾ ਕਿ ਸੁੰਘਣ ਵਾਲੇ ਕੁੱਤਿਆਂ ਨੂੰ 7 ਮਾਰਚ ਨੂੰ ਸੁਰੰਗ ਵਿੱਚ ਲਿਜਾਇਆ ਗਿਆ ਸੀ। ਸੁੰਘਣ ਵਾਲੇ ਕੁੱਤਿਆਂ ਨੇ ਇੱਕ ਖਾਸ ਜਗ੍ਹਾ ‘ਤੇ ਇੱਕ ਤੇਜ਼ ਗੰਧ (ਮਨੁੱਖੀ ਗੰਧ) ਦਾ ਪਤਾ ਲਗਾਇਆ ਸੀ। ਉੱਥੇ ਤਿੰਨ ਲੋਕਾਂ ਦੇ ਹੋਣ ਦੀ ਸੰਭਾਵਨਾ ਹੈ। 525 ਕਰਮਚਾਰੀ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।

22 ਫਰਵਰੀ ਨੂੰ ਸ਼੍ਰੀਸੈਲਮ ਲੈਫਟ (left) ਬੈਂਕ ਨਹਿਰ (SLBC) ਸੁਰੰਗ ਦਾ ਇੱਕ ਹਿੱਸਾ ਢਹਿ ਗਿਆ। ਇਸ ਕਾਰਨ ਅੰਦਰ ਕੰਮ ਕਰ ਰਹੇ 8 ਮਜ਼ਦੂਰ ਫਸ ਗਏ। ਰਾਜ ਸਰਕਾਰ ਨੇ ਕਿਹਾ ਸੀ ਕਿ ਉਸਦੇ ਬਚਣ ਦੇ ਬਹੁਤ ਘੱਟ ਮੌਕੇ ਹਨ, ਪਰ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ।

Read More: ਤੇਲੰਗਾਨਾ ਸੁਰੰਗ ਹਾਦਸੇ ‘ਚ ਪਿਛਲੇ 14 ਦਿਨਾਂ ਤੋਂ ਫਸਿਆ ਤਰਨਤਾਰਨ ਦੇ ਪਿੰਡ ਚੀਮਾਂ ਕਲਾ ਦਾ ਗੁਰਪ੍ਰੀਤ ਸਿੰਘ

Scroll to Top