E-challan

ਚੰਡੀਗੜ੍ਹ ਅਦਾਲਤ ਨੇ 65 ਚਲਾਨ ਕੀਤੇ ਰੱਦ, ਜਾਣੋ ਵੇਰਵਾ

8 ਮਾਰਚ 2025: ਜਿਵੇ ਕਿ ਸਭ ਨੂੰ ਹੀ ਪਤਾ ਹੈ ਕਿ ਜੇ ਅਸੀਂ ਲਾਲ ਬੱਤੀ ‘ਤੇ ਖੜ੍ਹਾ ਹਾਂ ਤਾ ਅਚਾਨਕ ਕੋਈ ਐਮਰਜੈਂਸੀ (emergency) ਆ ਜਾਂਦੇ ਹੈ ਤਾ ਅਸੀਂ ਲਾਲ ਬੱਤੀ (red light) ਦੀ ਉਲੰਘਣਾ ਕਰ ਦਿੱਤੀ ਹਾਂ। ਐਸਾ ਹੀ ਕੁਝ ਅਦਾਲਤ (court) ਤੋਂ ਸਾਹਮਣੇ ਆਇਆ ਹੈ|

ਦੱਸ ਦੇਈਏ ਕਿ ਜੇਕਰ ਤੁਸੀਂ ਲਾਲ ਬੱਤੀ ‘ਤੇ ਖੜ੍ਹੇ ਹੋ ਅਤੇ ਅਚਾਨਕ ਪਿੱਛਿਓਂ ਕੋਈ ਐਂਬੂਲੈਂਸ ਆਉਂਦੀ ਹੈ ਅਤੇ ਤੁਸੀਂ ਜ਼ੈਬਰਾ ਕਰਾਸਿੰਗ ਜਾਂ ਲਾਲ ਬੱਤੀ ‘ਤੇ ਛਾਲ ਮਾਰਦੇ ਹੋ, ਤਾਂ ਚੰਡੀਗੜ੍ਹ (chandigarh) ਜ਼ਿਲ੍ਹਾ ਅਦਾਲਤ ਨੇ ਅਜਿਹੇ 65 ਚਲਾਨ ਰੱਦ ਕਰ ਦਿੱਤੇ ਹਨ। ਇਸੇ ਤਰ੍ਹਾਂ ਵੀ.ਵੀ.ਆਈ.ਪੀ. ਮੂਵਮੈਂਟ ਦੌਰਾਨ ਰਾਹ ਦੇਣ ਲਈ ਜਾਰੀ ਕੀਤੇ 50 ਚਲਾਨ ਵੀ ਰੱਦ ਕਰ ਦਿੱਤੇ ਗਏ ਹਨ। ਇਹ ਸਾਰਾ ਕੁਝ ਚੰਡੀਗੜ੍ਹ ਪੁਲੀਸ (chandigarh police) ਵੱਲੋਂ ਤਿਆਰ ਕਰਕੇ ਅਦਾਲਤ ਨੂੰ ਭੇਜੀ ਗਈ ਰਿਪੋਰਟ (report) ਦੇ ਆਧਾਰ ’ਤੇ ਕੀਤਾ ਗਿਆ ਹੈ।

ਇਹ ਫੈਸਲਾ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਸਚਿਨ ਯਾਦਵ ਦੀ ਅਦਾਲਤ ਨੇ ਦਿੱਤਾ ਹੈ।

ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਸਕੇ

ਅਦਾਲਤ (court) ਨੇ ਵੀ.ਵੀ.ਆਈ.ਪੀ. ਮੂਵਮੈਂਟ ਦੌਰਾਨ ਸੜਕ ਛੱਡਣ ਕਾਰਨ ਟ੍ਰੈਫਿਕ ਨਿਯਮਾਂ (traffic rules) ਦੀ ਪਾਲਣਾ ਨਾ ਕਰਨ ਵਾਲੇ 50 ਲੋਕਾਂ ਦੇ ਚਲਾਨ ਵੀ ਮੁਆਫ ਕਰ ਦਿੱਤੇ ਹਨ। ਇਸ ਫੈਸਲੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ ਸੰਦੇਸ਼ ਗਿਆ ਹੈ ਕਿ ਐਂਬੂਲੈਂਸ (ambulance) ਨੂੰ ਰਸਤਾ ਦੇਣਾ ਨੈਤਿਕ ਜ਼ਿੰਮੇਵਾਰੀ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਚੰਡੀਗੜ੍ਹ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ ਅਤੇ ਕਿਸੇ ਦਾ ਵੀ ਗਲਤ ਚਲਾਨ ਨਹੀਂ ਕੀਤਾ ਜਾਵੇਗਾ।

ਚੰਡੀਗੜ੍ਹ ਪੁਲੀਸ ਨੇ ਅਦਾਲਤ ਵਿੱਚ ਰਿਪੋਰਟ ਸੌਂਪ ਦਿੱਤੀ ਸੀ

ਚਲਾਨ ਕੱਟਣ ਵਾਲੇ ਲੋਕਾਂ ਨੇ ਚੰਡੀਗੜ੍ਹ ਪੁਲੀਸ ਨੂੰ ਸ਼ਿਕਾਇਤ ਭੇਜ ਕੇ ਸੀਸੀਟੀਵੀ ਫੁਟੇਜ ਰਾਹੀਂ ਸਾਬਤ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਜਾਣਬੁੱਝ ਕੇ ਟਰੈਫਿਕ ਨਿਯਮਾਂ (traffic rules)  ਦੀ ਉਲੰਘਣਾ ਨਹੀਂ ਕੀਤੀ, ਸਗੋਂ ਐਂਬੂਲੈਂਸ ਨੂੰ ਰਸਤਾ ਦਿੱਤਾ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ (police) ਨੇ ਚਲਾਨਾਂ ਦੀ ਸੂਚੀ ਅਦਾਲਤ ਵਿੱਚ ਪੇਸ਼ ਕੀਤੀ, ਜਿਸ ਨੂੰ ਸਵੀਕਾਰ ਕਰਦਿਆਂ ਸੀਜੇਐਮ ਅਦਾਲਤ ਨੇ ਇੱਕ ਦਿਨ ਵਿੱਚ ਸਾਰੇ ਚਲਾਨ ਰੱਦ ਕਰ ਦਿੱਤੇ।

Read More:  ਹੈਲਮੇਟ ਪਹਿਨਣ ਦੇ ਬਾਵਜੂਦ ਵੀ ਕੱਟਿਆ ਜਾਵੇਗਾ ਚਲਾਨ, ਜਾਣੋ ਕਿਉਂ

Scroll to Top