ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦਾ ਸੁਪਰਡੈਂਟ ਮੁਅੱਤਲ, ਜੇਲ੍ਹ ਦੇ ਅੰਦਰ ਡਰੱਗ ਰੈਕੇਟ ਚਲਾਉਣ ਦਾ ਦੋਸ਼

7 ਮਾਰਚ 2025: ਪੰਜਾਬ ਸਰਕਾਰ (punjab sarkar) ਦੀ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿਚਕਾਰ, ਜੇਲ੍ਹ ਵਿਭਾਗ ਨੇ ਵੀਰਵਾਰ ਨੂੰ ਹੁਸ਼ਿਆਰਪੁਰ ਕੇਂਦਰੀ ਜੇਲ੍ਹ (suspended Hoshiarpur Central Jail Superintendent Baljit Singh Ghuman) ਦੇ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਨੂੰ ਮੁਅੱਤਲ ਕਰ ਦਿੱਤਾ।ਦੱਸ ਦੇਈਏ ਕਿ ਘੁੰਮਣ ‘ਤੇ ਜੇਲ੍ਹ ਦੇ ਅੰਦਰ ਡਰੱਗ ਰੈਕੇਟ (drug racket) ਚਲਾਉਣ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।

ਜਾਣਕਾਰੀ ਮਿਲੀ ਹੈ ਕਿ 25 ਫ਼ਰਵਰੀ ਨੂੰ ਕੇਂਦਰੀ ਜੇਲ (center jail) ’ਚ ਬੰਦੀਆਂ ਦੀ ਲੜਾਈ ਹੋਈ ਸੀ। ਇਸ ਘਟਨਾ ਦੀ ਜਦੋਂ ਜਾਂਚ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਜੇਲ ਵਿੱਚ ਡਰੱਗ ਰੈਕੇਟ ਚਲ ਰਿਹਾ ਹੈ। ਉਥੇ ਹੀ ਜਾਂਚ ਦੌਰਾਨ ਹੋਰ ਵੀ ਕਈ ਗਤੀਵਿਧੀਆਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਸੁਪਰਡੈਂਟ (superdent) ਦੀ ਸ਼ਮੂਲੀਅਤ ਪਾਈ ਗਈ।

ਇਸ ਜਾਂਚ ਪੜਤਾਲ ਦੇ ਆਧਾਰ ’ਤੇ ਸੁਪਡੈਂਟ (Superintendent) ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਮਾਮਲੇ ’ਚ ਵੱਖਰੇ ਤੌਰ ’ਤੇ ਮੁਕੱਦਮਾ ਦਰਜ ਕਰਨ ਅਤੇ ਜਾਂਚ ਕਰਨ ਲਈ ਪੁਲਿਸ ਵਿਭਾਗ ਨੂੰ ਪੱਤਰ ਲਿਖ ਦਿੱਤਾ ਗਿਆ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਵਲੋਂ ਜਾਰੀ ਹੁਕਮਾਂ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਉਕਤ ਅਧਿਕਾਰੀ ਖਿਲਾਫ਼ ਵਿਭਾਗੀ ਕਾਰਵਾਈ ਕਰਨ ਲਈ ਵੱਖਰੇ ਤੌਰ ’ਤੇ ਪ੍ਰਬੰਧਕੀ ਵਿਭਾਗ ਨੂੰ ਲਿਖਿਆ ਜਾ ਰਿਹਾ ਹੈ। ਮੁਅੱਤਲੀ ਦੌਰਾਨ ਇਸ ਅਧਿਕਾਰੀ ਨੂੰ ਮੁੱਖ ਦਫ਼ਤਰ ਚੰਡੀਗੜ੍ਹ (chandigarh) ਵਿੱਚ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ।

Read More: ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਜਾਰੀ, ਸਾਰੇ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ

Scroll to Top