ਚੰਡੀਗੜ੍ਹ 05 ਮਾਰਚ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ 2 ਅਪ੍ਰੈਲ ਤੋਂ ਭਾਰਤ ‘ਤੇ ਟਾਈਟ ਫਾਰ ਟੈਟ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਭਾਰਤ ਸਾਡੇ ਤੋਂ 100 ਫੀਸਦੀ ਤੋਂ ਵੱਧ ਟੈਰਿਫ ਲੈਂਦਾ ਹੈ, ਅਸੀਂ ਵੀ ਅਗਲੇ ਮਹੀਨੇ ਤੋਂ ਅਜਿਹਾ ਹੀ ਕਰਨ ਜਾ ਰਹੇ ਹਾਂ। ਉਨ੍ਹਾਂ ਨੇ ਇਹ ਐਲਾਨ ਬੁੱਧਵਾਰ ਸਵੇਰੇ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ‘ਚ ਕੀਤਾ ਹੈ। ਉਨ੍ਹਾਂ ਨੇ 1 ਘੰਟਾ 44 ਮਿੰਟ ਦਾ ਰਿਕਾਰਡ ਭਾਸ਼ਣ ਦਿੱਤਾ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਭਾਸ਼ਣ ‘ਅਮਰੀਕਾ ਵਾਪਸ ਆ ਗਿਆ ਹੈ’ ਨਾਲ ਸ਼ੁਰੂ ਕੀਤਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ 43 ਦਿਨਾਂ ‘ਚ ਜੋ ਕੀਤਾ ਹੈ ਉਹ ਬਹੁਤ ਸਾਰੀਆਂ ਸਰਕਾਰਾਂ ਆਪਣੇ 4 ਜਾਂ 8 ਸਾਲਾਂ ਦੇ ਕਾਰਜਕਾਲ ‘ਚ ਨਹੀਂ ਕਰ ਸਕੀਆਂ। ਇਸ ਤੋਂ ਇਲਾਵਾ ਟਰੰਪ ਨੇ ਪਾਕਿਸਤਾਨ ਦਾ ਵੀ ਧੰਨਵਾਦ ਕੀਤਾ। ਟਰੰਪ ਨੇ ਕਿਹਾ ਕਿ 2021 ‘ਚ, ਅਫਗਾਨਿਸਤਾਨ ‘ਚ ਅੱ.ਤ.ਵਾ.ਦੀ.ਆਂ ਨੇ 13 ਅਮਰੀਕੀ ਸੈਨਿਕਾਂ ਨੂੰ ਮਾਰ ਦਿੱਤਾ ਸੀ। ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਫੜਨ ‘ਚ ਅਮਰੀਕਾ ਦੀ ਮੱਦਦ ਕੀਤੀ।
ਅਮਰੀਕੀ ਵੱਲੋਂ ਟਿੱਟ ਫਾਰ ਟੈਟ ਟੈਰਿਫ 2 ਅਪ੍ਰੈਲ ਤੋਂ ਲਾਗੂ ਹੋਵੇਗਾ। ਟਰੰਪ ਨੇ ਕਿਹਾ ਕਿ ਦੂਜੇ ਦੇਸ਼ ਸਾਡੇ ‘ਤੇ ਭਾਰੀ ਟੈਰਿਫ ਅਤੇ ਟੈਕਸ ਲਗਾਉਂਦੇ ਹਨ, ਹੁਣ ਸਾਡੀ ਵਾਰੀ ਹੈ। ਜੇਕਰ ਕੋਈ ਕੰਪਨੀ ਅਮਰੀਕਾ ‘ਚ ਉਤਪਾਦ ਨਹੀਂ ਬਣਾ ਰਹੀ ਹੈ ਤਾਂ ਉਸਨੂੰ ਟੈਰਿਫ ਦੇਣਾ ਪਵੇਗਾ।
ਟਰੰਪ ਨੇ ਯੂਕਰੇਨ ਯੁੱਧ ਬਾਰੇ ਕਿਹਾ ਕਿ ਜ਼ੇਲੇਂਸਕੀ ਯੂਕਰੇਨ ਯੁੱਧ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਲਈ ਗੱਲਬਾਤ ਲਈ ਆਉਣ ਲਈ ਤਿਆਰ ਹੈ। ਅਸੀਂ ਰੂਸ ਨਾਲ ਗੰਭੀਰ ਗੱਲਬਾਤ ਕੀਤੀ ਹੈ। ਸਾਨੂੰ ਮਾਸਕੋ ਤੋਂ ਮਜ਼ਬੂਤ ਸੰਕੇਤ ਮਿਲੇ ਹਨ ਕਿ ਉਹ ਸ਼ਾਂਤੀ ਲਈ ਤਿਆਰ ਹਨ।
ਟਰੰਪ (Donald Trump) ਨੇ ਇਮੀਗ੍ਰੇਸ਼ਨ ਮੁੱਦੇ ‘ਤੇ ਕਿਹਾ ਕਿ ਪਿਛਲੇ ਚਾਰ ਸਾਲਾਂ ‘ਚ 21 ਮਿਲੀਅਨ ਲੋਕ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਦਾਖਲ ਹੋਏ ਹਨ। ਸਾਡੀ ਸਰਕਾਰ ਨੇ ਅਮਰੀਕੀ ਇਤਿਹਾਸ ‘ਚ ਸਭ ਤੋਂ ਵੱਡਾ ਸਰਹੱਦੀ ਅਤੇ ਇਮੀਗ੍ਰੇਸ਼ਨ ਕਾਰਵਾਈ ਸ਼ੁਰੂ ਕੀਤੀ ਹੈ। ਟਰੰਪ ਨੇ ਜੋਅ ਬਾਇਡਨ ਅਮਰੀਕੀ ਇਤਿਹਾਸ ਦੇ ਸਭ ਤੋਂ ਭੈੜੇ ਰਾਸ਼ਟਰਪਤੀ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਹਰ ਮਹੀਨੇ ਲੱਖਾਂ ਗੈਰ-ਕਾਨੂੰਨੀ ਲੋਕ ਦੇਸ਼ ‘ਚ ਦਾਖਲ ਹੋਏ। ਉਨ੍ਹਾਂ ਦੀਆਂ ਨੀਤੀਆਂ ਕਾਰਨ ਦੇਸ਼ ‘ਚ ਮਹਿੰਗਾਈ ਵਧ ਗਈ।
ਟਰੰਪ ਨੇ ਕਿਹਾ ਕਿ ਅਸੀਂ ਗੋਲਡ ਕਾਰਡ ਵੀਜ਼ਾ ਪ੍ਰਣਾਲੀ ਪੇਸ਼ ਕਰਨ ਜਾ ਰਹੇ ਹਾਂ। ਇਹ ਇੱਕ ਗ੍ਰੀਨ ਕਾਰਡ ਵਰਗਾ ਹੈ ਪਰ ਵਧੇਰੇ ਉੱਨਤ ਹੈ। ਇਸ ਨਾਲ ਵੱਡੀ ਗਿਣਤੀ ‘ਚ ਨੌਕਰੀਆਂ ਪੈਦਾ ਹੋਣਗੀਆਂ ਅਤੇ ਕੰਪਨੀਆਂ ਨੂੰ ਫਾਇਦਾ ਹੋਵੇਗਾ। ਅਸੀਂ ਕਿਸੇ ਤਰ੍ਹਾਂ ਪਨਾਮਾ ਨਹਿਰ ‘ਤੇ ਕੰਟਰੋਲ ਹਾਸਲ ਕਰ ਲਵਾਂਗੇ। ਇਸ ਦੇ ਨਾਲ, ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਗ੍ਰੀਨਲੈਂਡ ਨੂੰ ਆਪਣੇ ਖੇਤਰ ‘ਚ ਸ਼ਾਮਲ ਕਰਾਂਗੇ। ਅਸੀਂ ਉੱਥੋਂ ਦੇ ਲੋਕਾਂ ਦੀ ਰੱਖਿਆ ਕਰਾਂਗੇ।
Read More: USA News: ਕੈਨੇਡਾ, ਚੀਨ ਤੇ ਮੈਕਸੀਕੋ ਨੇ ਚੁੱਕਿਆ ਹੁਣ ਇਹ ਕਦਮ