ਪਟਿਆਲਾ , 04 ਮਾਰਚ 2025: ਪਟਿਆਲਾ (Patiala) ਤੋਂ ਇੱਕ ਅਜੀਬ ਮਾਮਲਾ ਸਾਹਮਣਾ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਦਰਅਸਲ ਪਟਿਆਲਾ ਦੇ ਰਾਗੋ ਮਾਜਰਾ ਇਲਾਕੇ ਦੇ ‘ਚ ਬੀਤੀ ਰਾਤ ਵੱਡੀ ਘਟਨਾ ਵਾਪਰੀ ਹੈ, ਜਦੋਂ ਲੋਕ ਚੋਰ ਨੂੰ ਲੱਭ ਰਹੇ ਸਨ ਤਾਂ ਪਿਛਲੇ 2 ਤੋਂ ਢਾਈ ਸਾਲ ਤੋਂ ਬੰਦ ਇੱਕ ਘਰ ਦੇ ਤਾਲੇ ਖੋਲ੍ਹੇ ਗਏ ਤਾਂ ਅੰਦਰ ਇੱਕ ਵਿਆਕਤੀ ਦਾ ਕੰਕਾਲ ਪਿਆ ਸੀ |
ਇਸ ਦੌਰਾਨ ਲੋਕ ਦੇਖ ਹੈਰਾਨ ਰਹਿ ਗਏ ਅਤੇ ਲੋਕਾਂ ਨੇ ਤੁਰੰਤ ਇਸ ਸੰਬੰਧੀ ਸੂਚਨਾ ਥਾਣਾ-2 ਨੰਬਰ ਡਿਵੀਜ਼ਨ ਦੀ ਪੁਲਿਸ ਨੂੰ ਫੋਨ ਕਰ ਦਿੱਤੀ | ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਫਰੈਂਸਿਕ ਟੀਮ ਨੂੰ ਬੁਲਾ ਕੇ ਕੰਕਾਲ ਦੇ ਸੈਂਪਲ ਭਰਵਾਏ |
ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਘਰ ‘ਚ ਮਿਲਿਆ ਕੰਕਾਲ ਸੁਰਿੰਦਰ ਸ਼ਰਮਾ, ਸਪੁੱਤਰ ਦਯਾ ਰਾਮ ਪੰਡਿਤ ਨਾਮ ਦੇ ਵਿਆਕਤੀ ਦਾ ਦੱਸਿਆ ਜਾ ਰਿਹਾ ਹੈ | ਜਿਹੜਾ ਘਰ ਦੇ ‘ਚ ਇਕੱਲਾ ਹੀ ਰਹਿੰਦਾ ਸੀ | ਜਾਣਕਾਰੀ ਮੁਤਾਬਕ ਉਸਦੇ ਭੈਣ-ਭਰਾ ਦਿੱਲੀ ਰਹਿੰਦੇ ਹਨ | ਲੋਕਾਂ ਦੇ ਮੁਤਾਬਕ ਪਿਛਲੇ 5 ਸਾਲ ਤੋਂ ਇਹ ਘਰ ਇਸੇ ਤਰ੍ਹਾਂ ਬੰਦ ਪਿਆ ਹੈ, ਪਹਿਲਾਂ ਵੀ ਮੁਹੱਲੇ ਦੇ ‘ਚ ਇਸ ਘਰ ਦੇ ‘ਚੋਂ ਬਦਬੂ ਆਉਂਦੀ ਸੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Read More: ਪਟਿਆਲਾ ਵਿਖੇ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ