War On Drugs: ਨ.ਸ਼ਾ ਤਸਕਰਾਂ ਖਿਲਾਫ ਪੁਲਿਸ ਦੀ ਮੁਹਿੰਮ ਜਾਰੀ, ਕਾਲੇ ਧਨ ਨਾਲ ਬਣੀਆਂ ਜਾਇਦਾਦਾਂ ਢਹਿ ਢੇਰੀ

2 ਮਾਰਚ 2025: ਪੰਜਾਬ ਵਿੱਚ ਨਸ਼ਾ ਤਸਕਰਾਂ (drug smugllers) ਖਿਲਾਫ ਪੁਲਿਸ ਦੀ ਮੁਹਿੰਮ ਜਾਰੀ ਹੈ। ਸਰਕਾਰ ਹੁਣ ਸਮੱਗਲਰਾਂ ਦੇ ਕਾਲੇ ਧਨ ਨਾਲ ਬਣੀਆਂ ਜਾਇਦਾਦਾਂ ਨੂੰ ਬੁਲਡੋਜ਼ ਕਰ ਰਹੀ ਹੈ। ਜਲੰਧਰ (jalandhar) ਦੇ ਫਿਲੌਰ ਦੇ ਪਿੰਡ ਖਾਨਪੁਰ ‘ਚ ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ ਹੈ। ਪੁਲਿਸ (police) ਵੱਲੋਂ ਬੁਲਡੋਜ਼ਰ ਚਲਾ ਕੇ ਦੋ ਨਸ਼ਾ ਤਸਕਰਾਂ ਦੇ ਘਰ ਢਾਹ ਦਿੱਤੇ ਗਏ।

ਜਲੰਧਰ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ (harkamalpreet singh) ਖੱਖ ਨੇ ਦੱਸਿਆ ਕਿ ਨਸ਼ਾ ਸਪਲਾਈ ਕਰਨ ਵਾਲਿਆਂ ਨੇ ਦੋ ਪਿੰਡਾਂ ਵਿੱਚ ਨਾਜਾਇਜ਼ ਕਬਜ਼ੇ ਕਰਕੇ ਘਰ ਬਣਾ ਲਏ ਹਨ। ਨਸ਼ਾ ਤਸਕਰ ਜਸਵੀਰ ਸ਼ੀਰਾ ਨੇ ਇੱਥੇ ਮਕਾਨ ਬਣਾਇਆ ਹੋਇਆ ਸੀ, ਜਿਸ ਨੂੰ ਢਾਹ ਦਿੱਤਾ ਗਿਆ ਹੈ। ਇੱਕ ਹੋਰ ਪਿੰਡ ਵਿੱਚ ਇੱਕ ਮਹਿਲਾ ਤਸਕਰ ਵੱਲੋਂ ਬਣਾਇਆ ਮਕਾਨ ਵੀ ਜਲਦੀ ਹੀ ਢਾਹ ਦਿੱਤਾ ਜਾਵੇਗਾ।

ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ

ਸੂਬਾ ਪੁਲਿਸ ਵੱਲੋਂ ਨਸ਼ਾ ਤਸਕਰੀ ਤੋਂ ਹਾਸਲ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਨਸ਼ਟ ਕਰਨ ਦੀ ਮੁਹਿੰਮ ਜਾਰੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਪੁੱਟਣ ਲਈ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।

Read More: ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇੱਕ ਵੱਡੀ ਮੁਹਿੰਮ, 750 ਥਾਵਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ

Scroll to Top