ਚੰਡੀਗੜ੍ਹ, 27 ਫਰਵਰੀ 2025: PAK vs BAN: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਦਾ 9ਵਾਂ ਮੈਚ ਅੱਜ ਵੀਰਵਾਰ (27 ਫਰਵਰੀ) ਨੂੰ ਰਾਵਲਪਿੰਡੀ ਦੇ ਰਾਵਲਪਿੰਡੀ ਕ੍ਰਿਕਟ ਸਟੇਡੀਅਮ ‘ਚ ਪਾਕਿਸਤਾਨ (Pakistan) ਅਤੇ ਬੰਗਲਾਦੇਸ਼ ਵਿਚਕਾਰ ਖੇਡਿਆ ਜਾਵੇਗਾ।
ਪਾਕਿਸਤਾਨ ਅਤੇ ਬੰਗਲਾਦੇਸ਼ (Bangladesh) ਦੀ ਨਿਰਾਸ਼ਾਜਨਕ ਮੁਹਿੰਮ ਮੀਂਹ ਕਾਰਨ ਧੋਤੀ ਜਾ ਸਕਦੀ ਹੈ। ਲਗਾਤਾਰ ਮੀਂਹ ਕਾਰਨ ਮੰਗਲਵਾਰ ਨੂੰ ਇਸ ਮੈਦਾਨ ‘ਤੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਮੈਚ ਬਿਨਾਂ ਟਾਸ ਦੇ ਰੱਦ ਕਰ ਦਿੱਤਾ ਗਿਆ। ਵੀਰਵਾਰ ਨੂੰ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਦਾ ਨੌਵਾਂ ਮੈਚ ਅੱਜ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀਆਂ ਹਨ। ਇਹ ਦੋਵਾਂ ਦਾ ਆਖਰੀ ਗਰੁੱਪ ਮੈਚ ਹੈ।
ਪਾਕਿਸਤਾਨ ਅਤੇ ਬੰਗਲਾਦੇਸ਼ (PAK vs BAN) ਆਪਣੀ ਪਹਿਲੀ ਜਿੱਤ ਦੀ ਤਲਾਸ਼ ‘ਚ ਹਨ। ਪਾਕਿਸਤਾਨ ਨੂੰ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੇ ਅਤੇ ਦੂਜੇ ਮੈਚ ‘ਚ ਭਾਰਤ ਨੇ ਹਰਾਇਆ ਸੀ। ਜਦੋਂ ਕਿ ਬੰਗਲਾਦੇਸ਼ ਨੂੰ ਪਹਿਲੇ ਮੈਚ ‘ਚ ਭਾਰਤ ਤੋਂ ਅਤੇ ਦੂਜੇ ਮੈਚ ‘ਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਦੋਵੇਂ ਟੀਮਾਂ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ‘ਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਦੋਵੇਂ ਕੁੱਲ ਵਨਡੇ ਮੈਚਾਂ ਵਿੱਚ 39 ਵਾਰ ਟਕਰਾਏ। ਇਨ੍ਹਾਂ ‘ਚੋਂ 34 ਮੈਚ ਪਾਕਿਸਤਾਨ ਨੇ ਅਤੇ 5 ਬੰਗਲਾਦੇਸ਼ ਨੇ ਜਿੱਤੇ। ਦੋਵੇਂ ਆਖਰੀ ਵਾਰ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੌਰਾਨ ਇੱਕ ਦੂਜੇ ਦਾ ਸਾਹਮਣਾ ਕੀਤਾ ਸੀ। ਇਸ ਵਿੱਚ ਪਾਕਿਸਤਾਨ ਨੇ 7 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ।
ਖੁਸ਼ਦਿਲ ਸ਼ਾਹ ਚੈਂਪੀਅਨਜ਼ ਟਰਾਫੀ 2025 ‘ਚ ਪਾਕਿਸਤਾਨ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਖੁਸ਼ਦਿਲ ਨੇ 2 ਮੈਚਾਂ ‘ਚ 107 ਦੌੜਾਂ ਬਣਾਈਆਂ ਹਨ। ਅਬਰਾਰ ਅਹਿਮਦ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਹਨ। ਉਸਨੇ 2 ਮੈਚਾਂ ‘ਚ 2 ਵਿਕਟਾਂ ਲਈਆਂ ਹਨ।
Read More: ODI Rankings: ਪਾਕਿਸਤਾਨ ਖ਼ਿਲਾਫ ਸੈਂਕੜੇ ਬਦੌਲਤ ਵਿਰਾਟ ਕੋਹਲੀ ਨੂੰ ICC ਰੈਂਕਿੰਗ ‘ਚ ਮਿਲਿਆ ਫ਼ਾਇਦਾ




