ਚੰਡੀਗੜ, 25 ਫਰਵਰੀ 2025: AUS vs SA: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ‘ਚ ਆਸਟ੍ਰੇਲੀਆ (Australia) ਅਤੇ ਦੱਖਣੀ ਅਫਰੀਕਾ (South Africa) ਵਿਚਕਾਰ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਰਾਵਲਪਿੰਡੀ ਸਟੇਡੀਅਮ ‘ਚ ਦਿਨ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਅਜਿਹੀ ਸਥਿਤੀ ‘ਚ ਮੈਚ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਹੈ।
ਗਰੁੱਪ ਬੀ ਦੇ ਅੰਕ ਸੂਚੀ ‘ਚ ਆਸਟ੍ਰੇਲੀਆ ਪਹਿਲੇ ਨੰਬਰ ‘ਤੇ ਹੈ ਅਤੇ ਦੱਖਣੀ ਅਫਰੀਕਾ ਦੂਜੇ ਨੰਬਰ ‘ਤੇ ਹੈ। ਦੋਵਾਂ ਟੀਮਾਂ ਦੇ 3-3 ਅੰਕ ਹਨ।
ਦੋਵੇਂ ਚੈਂਪੀਅਨਜ਼ ਟਰਾਫੀ (Champions Trophy 2025) ਦੇ ਇਤਿਹਾਸ ‘ਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨ ਜਾ ਰਹੇ ਸਨ। ਦੋਵਾਂ ਨੇ ਇੱਕ-ਇੱਕ ਮੈਚ ਜਿੱਤਿਆ ਹੈ। ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ ਜਦੋਂ ਕਿ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਹਰਾਇਆ।
Read More: Champions Trophy 2025: ਇੰਗਲੈਂਡ ਕ੍ਰਿਕਟ ਟੀਮ ਨੂੰ ਵੱਡਾ ਝਟਕਾ, ਇਹ ਖਿਡਾਰੀ ਹੋਇਆ ਬਾਹਰ