ਚੰਡੀਗੜ੍ਹ, 21 ਫਰਵਰੀ 2025: ਅਦਾਲਤ ਨੇ ਦਿੱਲੀ ‘ਚ 1984 ਦੇ ਸਿੱਖ ਕ.ਤ.ਲੇ.ਆਮ ਮਾਮਲੇ ‘ਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ ਸਜ਼ਾ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਪੀੜਤ ਧਿਰ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।
ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ 12 ਫਰਵਰੀ ਨੂੰ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਨੂੰ 1984 ਦੇ ਸਿੱਖ ਕ.ਤ.ਲੇ.ਆ.ਮ ਦੌਰਾਨ ਸਰਸਵਤੀ ਵਿਹਾਰ ‘ਚ ਜਸਵੰਤ ਸਿੰਘ ਅਤੇ ਉਸਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਉਹ ਪਹਿਲਾਂ ਹੀ ਦਿੱਲੀ ਕੈਂਟ ਕੇਸ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਇਸ ਤੋਂ ਪਹਿਲਾਂ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ‘ਚ ਜੱਜ ਕਾਵੇਰੀ ਬਾਵੇਜਾ ਨੇ ਸ਼ੁੱਕਰਵਾਰ ਨੂੰ ਬਚਾਅ ਪੱਖ ਨੂੰ ਦੋ ਦਿਨਾਂ ਦੇ ਅੰਦਰ ਲਿਖਤੀ ਦਲੀਲਾਂ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ 25 ਫਰਵਰੀ ਨੂੰ ਦੁਪਹਿਰ 2 ਵਜੇ ਤੋਂ ਬਾਅਦ ਸੱਜਣ ਕੁਮਾਰ ਦੀ ਸਜ਼ਾ ਬਾਰੇ ਫੈਸਲਾ ਲਵਾਂਗੇ।
1984 ਦੇ ਸਿੱਖ ਕ.ਤ.ਲੇ.ਆ.ਮ ਦੇ ਪੀੜਤਾਂ ਵੱਲੋਂ ਸੀਨੀਅਰ ਵਕੀਲ ਐਚਐਸ ਫੂਲਕਾ ਔਨਲਾਈਨ ਪੇਸ਼ ਹੋਏ ਅਤੇ ਆਪਣੀਆਂ ਲਿਖਤੀ ਦਲੀਲਾਂ ਪੇਸ਼ ਕੀਤੀਆਂ ਅਤੇ ਮੌਤ ਦੀ ਸਜ਼ਾ ਦੀ ਮੰਗ ਕੀਤੀ। ਅਨਿਲ ਕੁਮਾਰ ਸ਼ਰਮਾ ਵੀ ਬਚਾਅ ਪੱਖ ਵੱਲੋਂ ਔਨਲਾਈਨ ਪੇਸ਼ ਹੋਏ।
Read More: Sajjan Kumar: ਸੱਜਣ ਕੁਮਾਰ ਖਿਲਾਫ਼ ਅਦਾਲਤ 8 ਜਨਵਰੀ ਨੂੰ ਸੁਣਾਏਗੀ ਫ਼ੈਸਲਾ