Ludhiana Weather: ਸੂਰਜ ਦੇਵਤਾ ਅੱਜ ਬੱਦਲਾਂ ਦੀ ਚਾਦਰ ‘ਚ ਲਿਪਟੇ, ਬੱਦਲਾਂ ਨਾਲ ਖੇਡ ਰਹੇ ਲੁਕਣਮੀਟੀ

20 ਫਰਵਰੀ 2025: ਬੁੱਧਵਾਰ ਦੇਰ ਰਾਤ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਬਾਰਿਸ਼ (rain) ਹੋਣ ਨਾਲ ਲੁਧਿਆਣਾ ਦਾ ਮੌਸਮ ਇੱਕ ਵਾਰ ਫਿਰ ਠੰਡਾ ਹੋ ਗਿਆ। ਇਸ ਦੌਰਾਨ, ਵੀਰਵਾਰ ਸਵੇਰੇ ਭਾਰੀ ਮੀਂਹ ਅਤੇ ਤੇਜ਼ ਠੰਡੀਆਂ ਹਵਾਵਾਂ ਕਾਰਨ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ।

ਕਈ ਦਿਨਾਂ ਦੀ ਤੇਜ਼ ਧੁੱਪ ਤੋਂ ਬਾਅਦ ਮੀਂਹ ਅਤੇ ਠੰਢੀਆਂ ਹਵਾਵਾਂ ਚੱਲਣ ਕਾਰਨ ਸ਼ਹਿਰ ਦੇ ਮੌਸਮ ਵਿੱਚ ਅਚਾਨਕ ਬਦਲਾਅ ਆਇਆ ਹੈ, ਜਿਸ ਕਾਰਨ ਤਾਪਮਾਨ (temprature) ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਸ਼ਹਿਰ ਵਾਸੀਆਂ ਨੂੰ ਫਿਰ ਤੋਂ ਠੰਢ ਮਹਿਸੂਸ ਹੋਣ ਲੱਗੀ ਹੈ। ਇਸ ਦੌਰਾਨ, ਅੱਜ ਸੂਰਜ ਦੇਵਤਾ ਸੰਘਣੇ ਬੱਦਲਾਂ ਦੀ ਚਾਦਰ ਵਿੱਚ ਲਪੇਟ ਕੇ ਅਸਮਾਨ ਵਿੱਚ ਬੱਦਲਾਂ ਨਾਲ ਲੁਕਣਮੀਟੀ ਖੇਡ ਰਿਹਾ ਹੈ।

Read More: ਪੰਜਾਬ ਦੇ ਕੁੱਝ ਹਿੱਸਿਆਂ ‘ਚ ਹੋ ਰਹੀ ਬਾਰਿਸ਼, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ

Scroll to Top