ਫਾਜ਼ਿਲਕਾ 18 ਫਰਵਰੀ 2025: ਜ਼ਿਲ੍ਹਾ ਮੈਜਿਸਟ੍ਰੇਟ ਫਾਜ਼ਿਲਕਾ ਅਮਰਪ੍ਰੀਤ ਕੌਰ (amarpreet kaur sandhu) ਸੰਧੂ ਆਈ.ਏ.ਐੱਸ. ਨੇ ਬੀ.ਐੱਨ.ਐੱਸ.ਐਸ ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੈਂਟਰਲ ਬੋਰਡ ਆਫ ਸੈਕੰਡਰੀ ਸਿੱਖਿਆ ਵੱਲੋਂ ਦਸਵੀਂ ਅਤੇ ਬਾਰਵੀਂ ਦੀਆਂ ਸਾਲਾਨਾਂ ਪ੍ਰੀਖਿਆਵਾਂ ਜੋ ਮਿਤੀ 15 ਫਰਵਰੀ 2025 ਤੋਂ 4 ਅਪ੍ਰੈਲ 2025 ਤੱਕ ਸੀ.ਬੀ.ਐੱਸ.ਈ. ਬੋਰਡ ਵੱਲੋਂ ਪ੍ਰਾਪਤ ਅਰਧ ਸਰਕਾਰੀ ਪੱਤਰ ਨੰਬਰ ਅਨੁਸਾਰ ਐਲ.ਆਰ.ਸੇਤੀਆ ਡੀਏਵੀ ਸੀਨੀਅਰ ਸੈਕੰਡਰੀ ਮਾਡਲ ਸਕੂਲ (ਡੀਏਵੀ ਕੈਂਪਸ ਅਬੋਹਰ), ਸਵ. ਈਸਰ ਦਾਸ ਗੁੰਬਰ ਡੀਏਵੀ ਡੈਂਟਨਰੀ ਪਬਲਿਕ ਸਕੂਲ ਜਲਾਲਾਬਾਦ (ਦੱਖਣ), ਲਾਲਾ ਸਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿੱਤਕਾਰੀ ਵਿੱਦਿਆ ਮੰਦਿਰ ਅਬੋਹਰ ਰੋਡ ਮਾਧਵ ਨਗਰੀ ਫਾਜ਼ਿਲਕਾ,ਕਰਮਬਾਈ ਡੀਏਵੀ ਸੈਂਟ ਪਬਲਿਕ ਸਕੂਲ (public school) ਮਲੋਟ ਰੋਡ ਫਾਜ਼ਿਲਕਾ, ਬ੍ਰਹਮਰਿਸ਼ੀ ਮਿਸ਼ਨ ਸਕੂਲ ਹਨੂੰਮਾਨਗੜ੍ਹ ਰੋਡ ਅਬੋਹਰ, ਹੋਲੀ ਹਾਰਟ ਡੇਅ ਬੋਰਡਿੰਗ ਪਬਲਿਕ ਸਕੂਲ ਅਬੋਹਰ ਰੋਡ ਫਾਜ਼ਿਲਕਾ, ਸੰਤ ਕਬੀਰ ਗੁਰੂਕੁਲ ਪਿੰਡ ਬੱਗੇ ਕੇ ਫਾਜ਼ਿਲਕਾ ਰੋਡ ਜਲਾਲਾਬਾਦ (ਦੱਖਣ), ਐੱਕਮੇ ਪਬਲਿਕ ਸਕੂਲ ਮੁਕਤਸਰ ਰੋਡ ਚੱਕ ਸਾਦੋ ਕੇ ਜਲਾਲਾਬਾਦ, ਸਿੰਮੀਗੋ ਇੰਟਰਨੈਸ਼ਨਲ ਸਕੂਲ ਸੀਤੋ ਰੋਡ ਅਬੋਹਰ-15 ਅਬੋਹਰ ਸੈਂਟਰ ਵਿਖੇ ਹੋ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ/ਦਸਵੀਂ/ਬਾਰਵੀਂ ਸ਼੍ਰੇਣੀ ਫਰਵਰੀ/ਮਾਰਚ 2025 ਦੀਆਂ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਮਿਤੀ 19 ਫਰਵਰੀ 2025 ਤੋਂ 4 ਅਪ੍ਰੈਲ 2025 ਤੱਕ ਸੰਚਾਲਿਤ ਕੀਤੀਆਂ ਜਾਣਗੀਆਂ। ਇਸ ਲਈ ਪ੍ਰਖਿਆ ਕੇਂਦਰ ਦੇ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਇਹ ਪਾਬੰਦੀ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ/ਸਟਾਫ ਤੇ ਲਾਗੂ ਨਹੀਂ ਹੋਵੇਗੀ ਅਤੇ ਨਾ ਹੀ ਉਨ੍ਹਾਂ ਵਿਦਿਆਰਥੀਆਂ ਤੇ ਲਾਗੂ ਹੋਵੇਗੀ ਜਿਨ੍ਹਾਂ ਦਾ ਪ੍ਰੀਖਿਆ ਕੇਂਦਰ ਇਨ੍ਹਾਂ ਸਕੂਲਾਂ ਵਿੱਚ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਹੁਕਮ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਲਾਗੂ ਕੀਤਾ ਗਿਆ ਹੈ। ਪ੍ਰੀਖਿਆ ਕੇਂਦਰਾਂ ਦੇ ਨੇੜੇ ਪ੍ਰੀਖਿਆਰਥੀ ਦੇ ਮਾਤਾ ਪਿਤਾ/ਰਿਸਤੇਦਾਰ/ਮਿੱਤਰ ਆਦਿ ਇਕੱਠੇ ਨਾ ਹੋਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਹ ਹੁਕਮ ਮਿਤੀ 30 ਅਪ੍ਰੈਲ 2025 ਤੱਕ ਲਾਗੂ ਰਹੇਗਾ।
Read More: Punjab Exam: ਸਕੂਲ ‘ਚ ਪ੍ਰੀਖਿਆਵਾਂ ਤੋਂ ਪਹਿਲਾਂ ਸ਼ਖਤ ਹੁਕਮ ਜਾਰੀ, ਲੱਗੀਆਂ ਇਹ ਪਾਬੰਦੀਆਂ