ਚੰਡੀਗੜ੍ਹ, 18 ਫਰਵਰੀ 2025: MGNREGA Job Cards: ਪੰਜਾਬ ਸਰਕਾਰ ਨੇ ਪਿਛਲੇ ਡੇਢ ਮਹੀਨੇ ਵਿੱਚ ਪੰਜਾਬ ਭਰ ‘ਚ 65,607 ਨਵੇਂ ਮਨਰੇਗਾ ਜੌਬ ਕਾਰਡ ਬਣਾਏ ਗਏ ਹਨ। ਜਨਵਰੀ ਮਹੀਨੇ ‘ਚ ਵਿਭਾਗ ਦੀ ਪਹਿਲੀ ਸਮੀਖਿਆ ਬੈਠਕ ਦੌਰਾਨ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet Singh Sond) ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਪਿੰਡਾਂ ‘ਚ ਵੱਧ ਤੋਂ ਵੱਧ ਕੈਂਪ ਲਗਾ ਕੇ ਲੋੜਵੰਦਾਂ ਅਤੇ ਰਹਿ ਗਏ ਲੋਕਾਂ ਲਈ ਮਨਰੇਗਾ ਤਹਿਤ ਤੁਰੰਤ ਕਾਰਡ ਬਣਾਉਣ ਦੇ ਹੁਕਮ ਦਿੱਤੇ ਸਨ।
ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਭਰ ਦੇ ਪਿੰਡਾਂ ‘ਚ 10,533 ਕੈਂਪ ਲਗਾ ਕੇ 65,607 ਨਵੇਂ ਜੌਬ ਕਾਰਡ ਬਣਾਏ ਗਏ ਹਨ। ਇਨ੍ਹਾਂ ‘ਚ ਦਿਵਿਆਂਗ ਵਿਅਕਤੀਆਂ ਦੇ 2,180 ਜੌਬ ਕਾਰਡ ਸ਼ਾਮਲ ਹਨ। ਇਸ ਤਰ੍ਹਾਂ, ਇਸ ਵੇਲੇ ਪੰਜਾਬ ‘ਚ ਮਨਰੇਗਾ ਅਧੀਨ ਕੁੱਲ 12,27,603 ਜੌਬ ਕਾਰਡ ਚੱਲ ਰਹੇ ਹਨ।
ਪੰਚਾਇਤ ਮੰਤਰੀ ਨੇ ਕਿਹਾ ਕਿ ਪਿੰਡਾਂ ‘ਚ ਵੱਧ ਤੋਂ ਵੱਧ ਰੁਜ਼ਗਾਰ ਪ੍ਰਦਾਨ ਕਰਨ ਦੇ ਮਕਸਦ ਨਾਲ, ਮਨਰੇਗਾ ਜੌਬ ਕਾਰਡ (MGNREGA Job Cards) ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਉਣ ਦੇ ਜੁਕਮ ਦਿੱਤੇ ਹਨ। ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਪ੍ਰਕਿਰਿਆ ਨੂੰ ਅੱਗੇ ਵੀ ਜਾਰੀ ਰੱਖਣ ਲਈ ਕਿਹਾ ਹੈ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਕਾਰਡ ਬਣਨ ਤੋਂ ਵਾਂਝਾ ਨਾ ਰਹੇ। ਮੰਤਰੀ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ‘ਚ ਹੁਣ ਤੱਕ 2.68 ਕਰੋੜ ਤੋਂ ਵੱਧ ਮਨੁੱਖੀ-ਦਿਹਾੜੀਆਂ ਪੈਦਾ ਕੀਤੀਆਂ ਹਨ ਅਤੇ 7 ਲੱਖ ਤੋਂ ਵੱਧ ਪੇਂਡੂ ਪਰਿਵਾਰਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਹੈ।
ਪੰਚਾਇਤ ਮੰਤਰੀ ਸੌਂਦ (Tarunpreet Singh Sond) ਨੇ ਪਿੰਡਾਂ ‘ਚ ਮਨਰੇਗਾ ਜੌਬ ਕਾਰਡ ਬਣਾਉਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਜ਼ਿਲਕਾ ‘ਚ 434 ਕੈਂਪ ਲਗਾ ਕੇ 8,497 ਜੌਬ ਕਾਰਡ ਬਣਾਏ ਹਨ। ਗੁਰਦਾਸਪੁਰ ਦੇ 443 ਕੈਂਪਾਂ ‘ਚ 8,309 ਕਾਰਡ, ਪਟਿਆਲਾ ਦੇ 1,022 ਕੈਂਪਾਂ ਵਿੱਚ 6,984 ਕਾਰਡ, ਅੰਮ੍ਰਿਤਸਰ ਦੇ 855 ਕੈਂਪਾਂ ‘ਚ 4,850 ਕਾਰਡ, ਹੁਸ਼ਿਆਰਪੁਰ ਦੇ 640 ਕੈਂਪਾਂ ‘ਚ 4,551 ਕਾਰਡ, ਜਲੰਧਰ ਦੇ 874 ਕੈਂਪਾਂ ‘ਚ 4,013 ਕਾਰਡ, ਲੁਧਿਆਣਾ ਦੇ 833 ਕੈਂਪਾਂ ‘ਚ 3,642 ਕਾਰਡ, ਸੰਗਰੂਰ ਦੇ 421 ਕੈਂਪਾਂ ‘ਚ 3,622 ਕਾਰਡ, ਤਰਨਤਾਰਨ ਦੇ 575 ਕੈਂਪਾਂ ‘ਚ 3,226 ਕਾਰਡ ਅਤੇ ਪਠਾਨਕੋਟ ਦੇ 421 ਕੈਂਪਾਂ ਵਿੱਚ 2,510 ਜੌਬ ਕਾਰਡ ਬਣਾਏ ਗਏ ਹਨ ।
ਪੰਚਾਇਤ ਮੰਤਰੀ ਸੌਂਦ ਨੇ ਦੱਸਿਆ ਕਿ ਮਾਨਸਾ ‘ਚ 216 ਕੈਂਪਾਂ ‘ਚ 2,429 ਕਾਰਡ, ਬਠਿੰਡਾ ‘ਚ 318 ਕੈਂਪਾਂ ‘ਚ 1,923 ਕਾਰਡ, ਮੋਗਾ ‘ਚ 320 ਕੈਂਪਾਂ ‘ਚ 1,820 ਕਾਰਡ, ਫਿਰੋਜ਼ਪੁਰ ‘ਚ 385 ਕੈਂਪਾਂ ‘ਚ 1,753 ਕਾਰਡ, ਰੋਪੜ ‘ਚ 611 ਕੈਂਪਾਂ ‘ਚ 1,636 ਕਾਰਡ, ਕਪੂਰਥਲਾ ‘ਚ 435 ਕੈਂਪਾਂ ‘ਚ 1,292 ਕਾਰਡ, ਫਰੀਦਕੋਟ ‘ਚ 243 ਕੈਂਪਾਂ ‘ਚ 1,238 ਕਾਰਡ, ਸ਼ਹੀਦ ਭਗਤ ਸਿੰਘ ਨਗਰ ‘ਚ 192 ਕੈਂਪਾਂ ‘ਚ 801 ਕਾਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ‘ਚ 375 ਕੈਂਪਾਂ ‘ਚ 603 ਕਾਰਡ, ਬਰਨਾਲਾ ‘ਚ 105 ਕੈਂਪਾਂ ‘ਚ 543 ਕਾਰਡ, ਸ੍ਰੀ ਮੁਕਤਸਰ ਸਾਹਿਬ ‘ਚ 240 ਕੈਂਪਾਂ ‘ਚ 510 ਕਾਰਡ, ਮਲੇਰਕੋਟਲਾ ‘ਚ 171 ਕੈਂਪਾਂ ‘ਚ 493 ਕਾਰਡ ਅਤੇ ਫਤਿਹਗੜ੍ਹ ਸਾਹਿਬ ‘ਚ 404 ਕੈਂਪਾਂ ‘ਚ 362 ਨਵੇਂ ਜੌਬ ਕਾਰਡ ਬਣਾਏ ਗਏ ਹਨ।
Read More: Job Cards: ਪੰਜਾਬ ਸਰਕਾਰ ਮਗਨਰੇਗਾ ਦੇ ਜੌਬ ਕਾਰਡ ਬਣਾਉਣ ਲਈ ਪਿੰਡਾਂ ‘ਚ ਲਗਾਏਗੀ ਵਿਸ਼ੇਸ਼ ਕੈਂਪ




