Road Accident: ਸੜਕ ਹਾਦਸੇ ਨੇ ਲਈ ਨੌਜਵਾਨ ਦੀ ਜਾ.ਨ

17 ਫਰਵਰੀ 2025: ਕਾਦੀਆਂ ਨੇੜਲੇ ਪਿੰਡ ਠੀਕਰੀਵਾਲ ਸਰਾਂ (Thikriwal Saran village0 ਦੇ 19 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਸ਼ਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਠੀਕਰੀਵਾਲ ਸਰਾਂ ਆਪਣੇ ਪੀ.ਬੀ. 10 ਡੀ.ਏ. 0922 ਨੰਬਰ ਦੀ ਕਾਰ ‘ਚ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਪਿੰਡ ਕੋਟ ਧੰਦਲ ਨੇੜੇ ਇੱਕ ਨਿੱਜੀ ਸਕੂਲ ਨੇੜੇ ਪਹੁੰਚਿਆ ਤਾਂ ਅਚਾਨਕ ਕਾਰ ਆਪਣਾ ਸੰਤੁਲਨ ਗੁਆ ​​ਬੈਠੀ, ਜਿਸ ਕਾਰਨ ਉਸ ਦੀ ਕਾਰ ਕੰਧ ਨਾਲ ਜਾ ਟਕਰਾਈ। ਇਸ ਭਿਆਨਕ ਹਾਦਸੇ ‘ਚ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਮ੍ਰਿਤਕ ਜਸ਼ਨਪ੍ਰੀਤ ਸਿੰਘ (jashanpreet singh) ਦਾ ਅੰਤਿਮ ਸੰਸਕਾਰ ਪਿੰਡ ਠੀਕਰੀਵਾਲ ਸਰਾਂ ਵਿੱਚ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਅਤੇ ਪੂਰੇ ਪਿੰਡ ਦੇ ਲੋਕ ਉਨ੍ਹਾਂ ਦੇ ਘਰ ਦੁੱਖ ਪ੍ਰਗਟ ਕਰਨ ਲਈ ਪੁੱਜੇ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।

Read More: ਤੇਜ਼ ਰਫ਼ਤਾਰ ਟਰੱਕ ਨੇ ਸਕੂਟੀ ਸਵਾਰ ਔਰਤ ਤੇ ਬੱਚੇ ਨੂੰ ਕੁਚਲਿਆ, ਦੋਨੋਂ ਦੀ ਮੌ.ਤ

Scroll to Top