17 ਫਰਵਰੀ 2025: ਦਿੱਲੀ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 20 ਫਰਵਰੀ ਨੂੰ ਸ਼ਾਮ 4:30 ਵਜੇ ਹੋਵੇਗਾ। ਸਹੁੰ ਚੁੱਕਣ ਅਤੇ ਸਰਕਾਰ ਬਣਾਉਣ ਨੂੰ ਲੈ ਕੇ ਅੱਜ ਸ਼ਾਮ ਭਾਜਪਾ (bjp) ਦੀ ਬੈਠਕ ਹੋਵੇਗੀ। ਮੀਟਿੰਗ ਵਿੱਚ ਵਿਧਾਇਕ ਦਲ ਦੀ ਮੀਟਿੰਗ (meeting) ਦਾ ਸਮਾਂ ਅਤੇ ਮਿਤੀ ਤੈਅ ਕੀਤੀ ਜਾਵੇਗੀ।
ਸਹੁੰ ਚੁੱਕ ਸਮਾਗਮ ਦੇ ਇੰਚਾਰਜ ਵਿਨੋਦ ਤਾਵੜੇ ਅਤੇ ਤਰੁਣ ਚੁੱਘ ਮੀਟਿੰਗ ਵਿੱਚ ਮੌਜੂਦ ਰਹਿਣਗੇ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਦਿੱਲੀ ਭਾਜਪਾ ਸੰਗਠਨ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ।
ਇਸ ਮੀਟਿੰਗ ਵਿੱਚ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ, ਬੈਠਣ ਦੀ ਵਿਵਸਥਾ ਅਤੇ ਮਹਿਮਾਨਾਂ ਦੀ ਸੂਚੀ ਨੂੰ ਵੀ ਅੰਤਿਮ ਰੂਪ ਦਿੱਤਾ ਜਾਵੇਗਾ।
Read More: ਕੌਣ ਹੋਵੇਗਾ ਦਿੱਲੀ ਦਾ CM, ਬੀਜੇਪੀ ਮਹਿਲਾ ਨੂੰ ਦੇਵੇਗੀ ਮੌਕਾ ਜਾ….