15 ਫਰਵਰੀ 2025: ਭਾਰਤੀ ਰੇਲਵੇ (Indian Railways) ਵੱਲੋਂ ਮਾਰਚ ਮਹੀਨੇ ਤੱਕ ਕਈ ਰੇਲਗੱਡੀਆਂ (trains) ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਰੇਲਗੱਡੀਆਂ ਦੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਵੱਲੋਂ ਕਈ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਰੇਲਗੱਡੀਆਂ ਹਰਿਆਣਾ, ਪੰਜਾਬ ਅਤੇ ਦਿੱਲੀ ਦੇ ਸਟੇਸ਼ਨਾਂ ਵਿੱਚੋਂ ਲੰਘਦੀਆਂ ਹਨ। ਮਾਰਚ ਮਹੀਨੇ ਵਿੱਚ ਰੱਦ ਰਹਿਣ ਵਾਲੀਆਂ ਰੇਲਗੱਡੀਆਂ ਦੀ ਸੂਚੀ ਇਸ ਪ੍ਰਕਾਰ ਹੈ-
ਨਾਂਦੇੜ ਤੋਂ ਜੰਮੂ ਲਈ ਵਿਸ਼ੇਸ਼ ਰੇਲਗੱਡੀ – 21 ਫਰਵਰੀ ਤੋਂ 28 ਫਰਵਰੀ ਤੱਕ ਰੱਦ।
ਬਾਂਦਰਾ ਟਰਮੀਨਸ ਜੰਮੂ ਵਿਵੇਕ ਐਕਸਪ੍ਰੈਸ – 22 ਫਰਵਰੀ ਤੋਂ 3 ਮਾਰਚ ਤੱਕ ਰੱਦ।
ਸਿਆਲਦਾਹ-ਜੰਮੂ ਤਵੀ ਹਮਸਫ਼ਰ ਐਕਸਪ੍ਰੈਸ – 24 ਫਰਵਰੀ ਤੋਂ 5 ਮਾਰਚ ਤੱਕ ਰੱਦ।
ਤਿਰੂਪਤੀ ਬਾਲਾਜੀ-ਜੰਮੂ ਹਮਸਫ਼ਰ ਐਕਸਪ੍ਰੈਸ – 28 ਫਰਵਰੀ ਤੱਕ ਰੱਦ।
ਕੋਲਕਾਤਾ ਤੋਂ ਜੰਮੂ ਲਈ ਰੇਲਗੱਡੀ – 1 ਮਾਰਚ ਤੋਂ 6 ਮਾਰਚ ਤੱਕ ਰੱਦ।
ਕਾਠਗੋਦਾਮ ਅਤੇ ਜੰਮੂ ਵਿਚਕਾਰ ਚੱਲਣ ਵਾਲਾ ਗਰੀਬ ਰੱਥ – 2 ਅਤੇ 4 ਮਾਰਚ ਨੂੰ ਰੱਦ ਕਰ ਦਿੱਤਾ ਗਿਆ।
ਨਵੀਂ ਦਿੱਲੀ-ਜੰਮੂ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ – 2 ਮਾਰਚ ਤੋਂ 6 ਮਾਰਚ ਤੱਕ ਰੱਦ।
ਬਰੌਨੀ ਜੰਕਸ਼ਨ ਤੋਂ ਜੰਮੂ ਤੱਕ ਚੱਲਣ ਵਾਲੀ ਮੌਰੀਆ ਧਵਜ ਟ੍ਰੇਨ – 2 ਮਾਰਚ ਤੱਕ ਰੱਦ।
ਰਿਸ਼ੀਕੇਸ਼ ਤੋਂ ਜੰਮੂ ਤੱਕ ਚੱਲਣ ਵਾਲੀ ਹਫਤਾਵਾਰੀ ਰੇਲਗੱਡੀ – 2 ਅਤੇ 3 ਮਾਰਚ ਨੂੰ ਰੱਦ।
ਕਾਮਾਖਿਆ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ – 5 ਮਾਰਚ ਤੱਕ ਰੱਦ।
ਅਰਚਨਾ ਐਕਸਪ੍ਰੈਸ (ਜੰਮੂ-ਪਟਨਾ-ਜੰਮੂ) – 5 ਮਾਰਚ ਤੱਕ ਰੱਦ।
ਇੰਦੌਰ-ਊਧਮਪੁਰ ਹਫ਼ਤਾਵਾਰੀ ਰੇਲਗੱਡੀ – 5 ਮਾਰਚ ਤੱਕ ਰੱਦ।
ਦਿੱਲੀ ਅਤੇ ਜੰਮੂ ਵਿਚਕਾਰ ਚੱਲਣ ਵਾਲੀ ਦੁਰੰਤੋ ਐਕਸਪ੍ਰੈਸ – 5 ਮਾਰਚ ਤੱਕ ਰੱਦ।
ਬਾੜਮੇਰ-ਜੰਮੂ ਸ਼ਾਲੀਮਾਰ ਐਕਸਪ੍ਰੈਸ – 6 ਮਾਰਚ ਤੱਕ ਰੱਦ।
ਪਠਾਨਕੋਟ-ਊਧਮਪੁਰ-ਪਠਾਨਕੋਟ – 6 ਮਾਰਚ ਤੱਕ ਰੱਦ।
ਦੁਰਗ ਊਧਮਪੁਰ ਸੁਪਰਫਾਸਟ ਐਕਸਪ੍ਰੈਸ – 6 ਮਾਰਚ ਤੱਕ ਰੱਦ।
ਕਾਨਪੁਰ ਸੈਂਟਰਲ ਅਤੇ ਜੰਮੂ ਵਿਚਕਾਰ ਹਫ਼ਤੇ ਵਿੱਚ ਦੋ ਵਾਰ ਚੱਲਣ ਵਾਲੀ ਰੇਲਗੱਡੀ – 6 ਮਾਰਚ ਤੱਕ ਰੱਦ।
ਪੂਜਾ ਐਕਸਪ੍ਰੈਸ – 6 ਮਾਰਚ ਤੱਕ ਰੱਦ।
Read More: ਜੇਕਰ ਤੁਸੀਂ ਅੱਜ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ