ਚੰਡੀਗੜ੍ਹ, 15 ਫਰਵਰੀ 2025: GG vs RCB Women’s Premier League 2025: ਮਹਿਲਾ ਪ੍ਰੀਮੀਅਰ ਲੀਗ ਦੀ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਮਹਿਲਾ ਪ੍ਰੀਮੀਅਰ ਲੀਗ (WPL 2025) ਸੀਜ਼ਨ 3 ਦੀ ਸ਼ੁਰੂਆਤ ਧਮਾਕੇਦਾਰ ਢੰਗ ਨਾਲ ਕੀਤੀ। ਟੀਮ ਨੇ ਸ਼ੁਰੂਆਤੀ ਮੈਚ ‘ਚ ਗੁਜਰਾਤ ਜਾਇੰਟਸ ਵਿਰੁੱਧ 202 ਦੌੜਾਂ ਦਾ ਟੀਚਾ 18.3 ਓਵਰਾਂ ‘ਚ ਪ੍ਰਾਪਤ ਕਰ ਲਿਆ। ਐਲਿਸ ਪੈਰੀ ਅਤੇ ਰਿਚਾ ਘੋਸ਼ (Richa Ghosh) ਨੇ ਤੇਜ਼ ਅਰਧ ਸੈਂਕੜੇ ਲਗਾ ਕੇ ਟੀਮ ਨੂੰ ਰੋਮਾਂਚਕ ਜਿੱਤ ਦਿਵਾਈ।
ਰਾਇਲ ਚੈਲੇਂਜਰਜ਼ ਬੰਗਲੌਰ ਨੇ WPL ਦੇ ਤੀਜੇ ਸੀਜ਼ਨ ਦੇ ਸ਼ੁਰੂਆਤੀ ਮੈਚ ‘ਚ ਆਸਟ੍ਰੇਲੀਆਈ ਆਲਰਾਊਂਡਰ ਐਲਿਸ ਪੈਰੀ (57) ਅਤੇ ਭਾਰਤੀ ਵਿਕਟਕੀਪਰ-ਬੈਟਰ ਰਿਚਾ ਘੋਸ਼ (Richa Ghosh) ਦੇ ਨਾਬਾਦ 64 ਦੌੜਾਂ ਦੇ ਨਾਲ ਅਰਧ ਸੈਂਕੜਿਆਂ ਦੀ ਬਦੌਲਤ ਇਤਿਹਾਸ ਰਚ ਦਿੱਤਾ।
ਵਡੋਦਰਾ ‘ਚ ਖੇਡੇ ਗਏ ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਗੁਜਰਾਤ ਜਾਇੰਟਸ ਨੇ ਪੰਜ ਵਿਕਟਾਂ ‘ਤੇ 201 ਦੌੜਾਂ ਬਣਾਈਆਂ। ਜਵਾਬ ‘ਚ ਆਰਸੀਬੀ ਨੇ ਸਿਰਫ਼ 18.3 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਪ੍ਰਾਪਤ ਕਰ ਲਿਆ। ਇਹ WPL ਇਤਿਹਾਸ ‘ਚ ਸਭ ਤੋਂ ਵੱਧ ਦੌੜ ਦਾ ਪਿੱਛਾ ਹੈ।
ਗੁਜਰਾਤ ਦੀ ਕਪਤਾਨ ਐਸ਼ਲੇ ਗਾਰਡਨਰ ਨੇ ਸਿਰਫ਼ 37 ਗੇਂਦਾਂ ‘ਚ 79 ਦੌੜਾਂ ਬਣਾਈਆਂ। ਉਨ੍ਹਾਂ ਨੇ ਦੂਜੀ ਪਾਰੀ ‘ਚ ਵੀ 2 ਵਿਕਟਾਂ ਲਈਆਂ, ਪਰ ਆਪਣੇ ਇੱਕ ਓਵਰ ‘ਚ 23 ਦੌੜਾਂ ਦੇ ਕੇ ਰਿਚਾ ਨੇ ਆਰਸੀਬੀ ਦੀ ਜਿੱਤ ਦੀ ਨੀਂਹ ਰੱਖੀ। ਰੇਣੂਕਾ ਠਾਕੁਰ ਨੇ ਗੇਂਦਬਾਜ਼ੀ ‘ਚ 2 ਵਿਕਟਾਂ ਲਈਆਂ। ਐਲਿਸ ਪੈਰੀ ਤੋਂ ਬਾਅਦ, ਰਿਚਾ ਘੋਸ਼ ਨੇ ਸ਼ੋਅ ‘ਚ ਧਮਾਲ ਮਚਾ ਦਿੱਤੀ।
ਬੈਥ ਮੂਨੀ ਅਤੇ ਐਸ਼ਲੇ ਗਾਰਡਨਰ ਵਿਚਕਾਰ ਅਰਧ-ਸੈਂਕੜਾ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 201 ਦੌੜਾਂ ਬਣਾਈਆਂ ਸਨ । ਇਸ ਮੈਚ ‘ਚ ਕੁੱਲ 403 ਦੌੜਾਂ ਬਣੀਆਂ। ਮਹਿਲਾ ਪ੍ਰੀਮੀਅਰ ਲੀਗ ਮੈਚ ‘ਚ ਬਣਾਈਆਂ ਸਭ ਤੋਂ ਵੱਧ ਦੌੜਾਂ ਹਨ। ਇਸ ਤੋਂ ਇਲਾਵਾ, ਆਰਸੀਬੀ ਬਨਾਮ ਗੁਜਰਾਤ ਮੈਚ ‘ਚ ਕੁੱਲ 16 ਛੱਕੇ ਮਾਰੇ ਗਏ। ਇਸ ਟੂਰਨਾਮੈਂਟ ‘ਚ ਇਹ ਦੂਜਾ ਮੌਕਾ ਹੈ ਜਦੋਂ ਕਿਸੇ ਮੈਚ ‘ਚ ਸਭ ਤੋਂ ਵੱਧ ਛੱਕੇ ਮਾਰੇ ਗਏ ਹਨ। ਇਸ ਤੋਂ ਪਹਿਲਾਂ, 2024 ‘ਚ, ਬੰਗਲੁਰੂ ‘ਚ ਖੇਡੇ ਗਏ ਆਰਸੀਬੀ ਬਨਾਮ ਦਿੱਲੀ ਮੈਚ ‘ਚ 19 ਛੱਕੇ ਮਾਰੇ ਗਏ ਸਨ।
Read More: Women’s Premier League: ਮਹਿਲਾ ਪ੍ਰੀਮੀਅਰ ਲੀਗ ਦੇ ਤੀਜੇ ਸੀਜ਼ਨ ਅੱਜ ਹੋਵੇਗਾ ਆਗਾਜ਼, ਜਾਣੋ ਟੀਮਾਂ ਬਾਰੇ