PM Modi News

ਪੁਲਵਾਮਾ ਹ.ਮ.ਲੇ ਦੇ ਸ਼ਹੀਦਾਂ ਜਵਾਨਾਂ ਦੀ ਕੁਰਬਾਨੀ ਤੇ ਸਮਰਪਣ ਨੂੰ ਦੇਸ਼ ਕਦੇ ਨਹੀਂ ਭੁੱਲੇਗਾ: PM ਮੋਦੀ

ਚੰਡੀਗੜ੍ਹ, 14 ਫਰਵਰੀ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੇ ਪੁਲਵਾਮਾ ਹਮਲੇ (Pulwama Attack) ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਸ਼ਹੀਦ ਜਵਾਨਾਂ ਦੀ ਕੁਰਬਾਨੀ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਨੂੰ ਕਦੇ ਨਹੀਂ ਭੁੱਲਣਗੀਆਂ। 2019 ‘ਚ ਅੱਜ ਦੇ ਦਿਨ ਅੱ.ਤ.ਵਾ.ਦੀਆਂ ਨੇ ਪੁਲਵਾਮਾ ‘ਚ ਇੱਕ ਵੱਡਾ ਹਮਲਾ ਕੀਤਾ ਸੀ, ਜਿਸ ‘ਚ ਦੇਸ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ।

‘ਐਕਸ’ ‘ਤੇ ਇੱਕ ਪੋਸਟ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ‘2019 ‘ਚ ਪੁਲਵਾਮਾ ‘ਚ ਜਿਨ੍ਹਾਂ ਸਾਹਸੀ ਜਵਾਨਾਂ ਨੂੰ ਖੋਹਿਆਨ ਉਨ੍ਹਾਂ ਬਹਾਦਰ ਨਾਇਕਾਂ ਨੂੰ ਸ਼ਰਧਾਂਜਲੀ।’ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਕੁਰਬਾਨੀ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਨੂੰ ਕਦੇ ਨਹੀਂ ਭੁੱਲਣਗੀਆਂ।

ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੁਲਵਾਮਾ ਹਮਲੇ (Pulwama Attack) ‘ਚ ਸ਼ਹੀਦ ਹੋਏ 40 ਸੀਆਰਪੀਐਫ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅੱ.ਤ.ਵਾ.ਦੀ.ਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਦ੍ਰਿੜ ਹੈ। ਸਰਕਾਰ ਨੇ ਅੱ.ਤ.ਵਾ.ਦ ਪ੍ਰਤੀ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਹੈ। ਮੈਂ 2019 ‘ਚ ਅੱਜ ਦੇ ਦਿਨ ਪੁਲਵਾਮਾ ‘ਚ ਹੋਏ ਕਾਇਰਤਾਪੂਰਨ ਅੱ.ਤ.ਵਾ.ਦੀ ਹਮਲੇ ‘ਚ ਸ਼ਹੀਦ ਹੋਏ ਸੈਨਿਕਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ।’

ਜਿਕਰਯੋਗ ਹੈ ਕਿ 14 ਫਰਵਰੀ 2019 ਨੂੰ ਪਾਕਿਸਤਾਨ ਸਥਿਤ ਅੱ.ਤ.ਵਾ.ਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ‘ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਹਮਲਾ ਕੀਤਾ, ਜਿਸ ‘ਚ 40 ਜਵਾਨ ਸ਼ਹੀਦ ਹੋ ਗਏ ਸਨ। ਕੁਝ ਦਿਨਾਂ ਬਾਅਦ, ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਅੰਦਰ ਅੱ.ਤ.ਵਾ.ਦੀ ਸਿਖਲਾਈ ਕੈਂਪਾਂ ‘ਤੇ ਬੰਬਾਰੀ ਕਰਕੇ ਬਦਲਾ ਲਿਆ ਸੀ।

Read More: Black Day: 14 ਫਰਵਰੀ ਨੂੰ ਪੁਲਵਾਮਾ ਹਮਲੇ ਦਾ ਉਹ ਕਾਲਾ ਦਿਨ, 40 ਜਵਾਨਾਂ ਦੀ ਸ਼ਹਾਦਤ

Scroll to Top