ਚੰਡੀਗੜ੍ਹ, 14 ਫਰਵਰੀ 2025: Black Day: ਛੇ ਸਾਲ ਪਹਿਲਾਂ 14 ਫਰਵਰੀ ਨੂੰ ਜਦੋਂ ਦੁਨੀਆ ਭਰ ‘ਚ ਵੈਲੇਨਟਾਈਨ ਡੇ ਮਨਾਇਆ ਜਾ ਰਿਹਾ ਸੀ, ਉਸ ਦਿਨ ਲਾਲ ਚੌਕ ਤੋਂ ਲਗਭਗ 30 ਕਿਲੋਮੀਟਰ ਦੂਰ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਸਥਿਤ ਲੇਥਪੋਰਾ ਪੁਲਵਾਮਾ (Pulwama) ‘ਚ ਇੱਕ ਵੱਡਾ ਧਮਾਕਾ ਹੋਇਆ, ਜਿਸ ‘ਚ ਭਾਰਤੀ ਫੌਜ ਦ ਜਵਾਨ ਸ਼ਹੀਦ ਹੋ ਗਏ |
ਜਿਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜੈਸ਼-ਏ-ਮੁਹੰਮਦ (ਜੇਈਐਮ) ਦੇ ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਨੇ ਵਿਸਫੋਟਕਾਂ ਨਾਲ ਭਰੇ ਵਾਹਨ ਨਾਲ ਸੀਆਰਪੀਐਫ ਦੇ ਕਾਫਲੇ ‘ਤੇ ਹਮਲਾ ਕੀਤਾ ਸੀ। ਇਸ ਘਟਨਾ ਨੇ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ‘ਚ ਤਣਾਅ ਹੋਰ ਵਧਾ ਦਿੱਤਾ, ਕਿਉਂਕਿ ਇਸ ਹਮਲੇ ਪਿੱਛੇ ਪਾਕਿਸਤਾਨ ਸਥਿਤ ਇੱਕ ਅੱ.ਤ.ਵਾ.ਦੀ ਸੰਗਠਨ ਦਾ ਹੱਥ ਸੀ।
ਇਸ ਧਮਾਕੇ ‘ਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ, ਪਰ ਪੁਲਵਾਮਾ (Pulwama) ਘਟਨਾ ਦਾ ਮੁੱਖ ਦੋਸ਼ੀ ਜੈਸ਼-ਏ-ਮੁਹੰਮਦ ਦਾ ਮੁਖੀ ਅਜ਼ਹਰ ਮਸੂਦ, ਉਸਦੇ ਚਾਰ ਹੋਰ ਸਾਥੀਆਂ ਸਮੇਤ ਅਜੇ ਵੀ ਕਾਨੂੰਨ ਦੇ ਸ਼ਿਕੰਜੇ ਤੋਂ ਬਾਹਰ ਹਨ। ਕਿਹਾ ਜਾਂਦੇ ਹੈ ਕਿ ਉਹ ਪਾਕਿਸਤਾਨ ‘ਚ ਆਪਣੇ ਹੋਰ ਸਾਥੀਆਂ ਨਾਲ ਲੁਕਿਆ ਹੋਇਆ ਹੈ |
ਹਮਲੇ ਵਾਲੇ ਦਿਨ ਜੰਮੂ ਤੋਂ ਸ੍ਰੀਨਗਰ ਜਾ ਰਹੇ ਸੀਆਰਪੀਐਫ ਦੇ ਕਾਫ਼ਲੇ ‘ਚ 78 ਬੱਸਾਂ ਸਨ, ਜਿਨ੍ਹਾਂ ‘ਚ ਲਗਭਗ 2,500 ਸੈਨਿਕ ਸਵਾਰ ਸਨ। ਅਚਾਨਕ, ਪੁਲਵਾਮਾ (Pulwama) ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ ‘ਚ ਜੈਸ਼-ਏ-ਮੁਹੰਮਦ ਦੇ ਇੱਕ ਅੱ.ਤ.ਵਾ.ਦੀ ਨੇ ਵਿਸਫੋਟਕਾਂ ਨਾਲ ਭਰੀ ਇੱਕ ਕਾਰ ਨੂੰ ਕਾਫਲੇ ਦੀ ਇੱਕ ਬੱਸ ਨਾਲ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਇੱਕ ਵੱਡਾ ਧਮਾਕਾ ਹੋਇਆ, ਜਿਸ ਕਾਰਨ ਬੱਸ ਦੇ ਟੁਕੜੇ-ਟੁਕੜੇ ਹੋ ਗਏ। ਧਮਾਕੇ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦਿੱਤੀ ਅਤੇ ਧੂੰਆਂ ਅਤੇ ਮਲਬਾ ਚਾਰੇ ਪਾਸੇ ਫੈਲ ਗਿਆ।
ਹਮਲੇ ਤੋਂ ਤੁਰੰਤ ਬਾਅਦ, ਜ਼ਖਮੀ ਫੌਜੀਆਂ (Indian Soldiers) ਨੂੰ ਨਜ਼ਦੀਕੀ ਫੌਜ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਪਰ ਕਈ ਫੌਜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਕਾਇਰਤਾਪੂਰਨ ਹਮਲੇ ‘ਤੇ ਪੂਰੇ ਦੇਸ਼ ‘ਚ ਗੁੱਸਾ ਫੈਲ ਗਿਆ। ਸ਼ਹੀਦਾਂ ਦੀਆਂ ਦੇਹਾਂ ਨੂੰ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਪਾਲਮ ਏਅਰ ਬੇਸ ‘ਤੇ ਅੰਤਿਮ ਸ਼ਰਧਾਂਜਲੀ ਦਿੱਤੀ ਗਈ।
ਇਸ ਹਮਲੇ ਤੋਂ ਠੀਕ 12 ਦਿਨ ਬਾਅਦ, ਭਾਰਤ ਨੇ ਆਪਣੇ ਬਹਾਦਰ ਫੌਜ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਖ਼ਬਰ ਸਾਹਮਣੇ ਆਈ। 26 ਫਰਵਰੀ 2019 ਨੂੰ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ‘ਚ ਸਥਿਤ ਜੈਸ਼-ਏ-ਮੁਹੰਮਦ ਦੇ ਅੱ.ਤ.ਵਾ.ਦੀ ਟਿਕਾਣਿਆਂ ‘ਤੇ ਹਵਾਈ ਹਮਲਾ ਕੀਤਾ ਅਤੇ ਜੈਸ਼ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਸ ਹਮਲੇ ‘ਚ ਲਗਭਗ 300 ਅੱ.ਤ.ਵਾ.ਦੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਸਨ।
ਭਾਰਤੀ ਫੌਜ (Indian Army), ਐਨਆਈਏ ਅਤੇ ਖੁਫੀਆ ਏਜੰਸੀਆਂ ਨੇ ਹਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਐਨਆਈਏ ਨੇ ਲਗਭਗ 13,500 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ, ਜਿਸ ‘ਚ ਕਈ ਅੱ.ਤ.ਵਾ.ਦੀਆਂ ਦੇ ਨਾਮ ਸਾਹਮਣੇ ਆਏ। ਇਸ ਘਟਨਾ ਤੋਂ ਬਾਅਦ, ਦੁਨੀਆ ਦੇ ਕਈ ਦੇਸ਼ਾਂ ਨੇ ਭਾਰਤ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਅੱ.ਤ.ਵਾ.ਦ ਵਿਰੁੱਧ ਲੜਾਈ ‘ਚ ਭਾਰਤ ਦਾ ਸਮਰਥਨ ਕੀਤਾ। ਪੁਲਵਾਮਾ ਹਮਲਾ ਸਿਰਫ਼ ਇੱਕ ਘਟਨਾ ਨਹੀਂ ਸੀ, ਸਗੋਂ ਦੇਸ਼ ਦੀ ਸੁਰੱਖਿਆ ਲਈ ਇੱਕ ਵੱਡੀ ਚੁਣੌਤੀ ਸੀ | ਇਹ ਦਿਨ ਸਾਨੂੰ ਉਨ੍ਹਾਂ ਬਹਾਦਰ ਫੌਜੀਆਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
Read More: ਪੁਲਵਾਮਾ ਜ਼ਿਲ੍ਹੇ ‘ਚ ਮੁੱਠਭੇੜ ਜਾਰੀ, ਪੁਲਿਸ ਨੇ ਨਿਹਾਮਾ ਇਲਾਕੇ ‘ਚ ਕੀਤੀ ਘੇਰਾਬੰਦੀ




