Rajat Patidar

RCB: ਰਜਤ ਪਾਟੀਦਾਰ ਬਣੇ IPL ਦੀ ਟੀਮ ਰਾਇਲ ਚੈਲੇਂਜਰਜ਼ ਬੰਗਲੌਰ ਦੇ ਨਵੇਂ ਕਪਤਾਨ

ਚੰਡੀਗੜ੍ਹ, 13 ਫਰਵਰੀ 2025: Royal Challengers Bengaluru : ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਆਉਣ ਵਾਲੇ ਆਈਪੀਐਲ ਸੀਜ਼ਨ ਲਈ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਰਜਤ ਪਾਟੀਦਾਰ (Rajat Patidar) ਆਈ.ਪੀ.ਐੱਲ ਰਾਇਲ ਚੈਲੇਂਜਰਜ਼ ਬੰਗਲੌਰ ਟੀਮ ਦੇ ਨਵੇਂ ਕਪਤਾਨ ਹੋਣਗੇ ਅਤੇ ਟੀਮ ਉਨ੍ਹਾਂ ਦੀ ਅਗਵਾਈ ਹੇਠ ਆਪਣਾ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ ਕਪਤਾਨੀ ਦੀ ਦੌੜ ‘ਚ ਸਨ, ਪਰ ਟੀਮ ਪ੍ਰਬੰਧਨ ਨੇ ਪਾਟੀਦਾਰ ਦੇ ਨਾਮ ‘ਤੇ ਮੋਹਰ ਲਗਾ ਦਿੱਤੀ ਹੈ |

ਰਜਤ ਪਾਟੀਦਾਰ ਸ਼ੁਰੂ ਤੋਂ ਹੀ ਕਪਤਾਨ ਬਣਨ ਦੀ ਦੌੜ ‘ਚ ਸਨ। ਪਾਟੀਦਾਰ ਉਨ੍ਹਾਂ ਚੋਣਵੇਂ ਖਿਡਾਰੀਆਂ ‘ਚੋਂ ਇੱਕ ਹੈ ਜਿਨ੍ਹਾਂ ਨੂੰ ਫਰੈਂਚਾਇਜ਼ੀ ਨੇ ਆਉਣ ਵਾਲੇ ਸੀਜ਼ਨ ਲਈ ਬਰਕਰਾਰ ਰੱਖਿਆ ਹੈ। ਪਾਟੀਦਾਰ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ ਅਤੇ ਵਿਜੇ ਹਜ਼ਾਰੇ ਟਰਾਫੀ ‘ਚ ਮੱਧ ਪ੍ਰਦੇਸ਼ ਦੀ ਕਪਤਾਨੀ ਕਰਨ ਦਾ ਤਜਰਬਾ ਹੈ।

31 ਸਾਲਾ ਪਾਟੀਦਾਰ (Rajat Patidar) ਨੇ ਮੱਧ ਪ੍ਰਦੇਸ਼ ਨੂੰ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਫਾਈਨਲ ‘ਚ ਪਹੁੰਚਾਇਆ ਪਰ ਫਾਈਨਲ ਮੈਚ ‘ਚ ਮੁੰਬਈ ਤੋਂ ਪੰਜ ਵਿਕਟਾਂ ਨਾਲ ਹਾਰ ਗਿਆ। ਪਾਟੀਦਾਰ ਟੂਰਨਾਮੈਂਟ ‘ਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ। ਉਨ੍ਹਾਂ ਤੋਂ ਅੱਗੇ ਅਜਿੰਕਿਆ ਰਹਾਣੇ ਸਨ ਜਿਨ੍ਹਾਂ ਨੇ 10 ਮੈਚਾਂ ‘ਚ 61 ਦੀ ਔਸਤ ਅਤੇ 186.08 ਦੇ ਸਟ੍ਰਾਈਕ ਰੇਟ ਨਾਲ 428 ਦੌੜਾਂ ਬਣਾਈਆਂ।

ਆਰਸੀਬੀ ਪਿਛਲੇ ਸੀਜ਼ਨ ‘ਚ ਪਲੇਆਫ ਵਿੱਚ ਪਹੁੰਚਣ ‘ਚ ਕਾਮਯਾਬ ਰਹੀ ਅਤੇ ਟੂਰਨਾਮੈਂਟ ਦੇ ਦੂਜੇ ਪੜਾਅ ‘ਚ ਵਧੀਆ ਪ੍ਰਦਰਸ਼ਨ ਕੀਤਾ। ਟੀਮ ਦਾ ਸਫ਼ਰ ਐਲੀਮੀਨੇਟਰ ਦੌਰ ‘ਚ ਖਤਮ ਹੋਇਆ। ਆਰਸੀਬੀ ਨੇ 2025 ਸੀਜ਼ਨ ਲਈ ਪਾਟੀਦਾਰ, ਵਿਰਾਟ ਕੋਹਲੀ ਅਤੇ ਯਸ਼ ਦਿਆਲ ਨੂੰ ਬਰਕਰਾਰ ਰੱਖਿਆ ਸੀ। ਫਾਫ ਡੂ ਪਲੇਸਿਸ 2022 ਤੋਂ ਟੀਮ ਦੀ ਅਗਵਾਈ ਕਰ ਰਹੇ ਸਨ।

ਵਿਰਾਟ ਕੋਹਲੀ 2013 ਤੋਂ 2021 ਤੱਕ ਆਰਸੀਬੀ ਦੇ ਕਪਤਾਨ ਸਨ। ਫਿਰ 2021 ‘ਚ ਉਨ੍ਹਾਂ ਨ ਕਪਤਾਨੀ ਛੱਡ ਦਿੱਤੀ। ਇਸ ਤੋਂ ਬਾਅਦ, 2022 ‘ਚ ਫਾਫ ਡੂ ਪਲੇਸਿਸ ਨੇ ਪਿਛਲੇ ਤਿੰਨ ਸੀਜ਼ਨਾਂ ਲਈ ਟੀਮ ਦੀ ਕਪਤਾਨੀ ਕੀਤੀ। ਵਿਰਾਟ ਦੀ ਕਪਤਾਨੀ ਹੇਠ, ਆਰਸੀਬੀ 2016 ਵਿੱਚ ਫਾਈਨਲ ‘ਚ ਪਹੁੰਚੀ ਸੀ, ਜਿਸ ‘ਚ ਉਹ ਸਨਰਾਈਜ਼ਰਜ਼ ਹੈਦਰਾਬਾਦ ਤੋਂ ਹਾਰ ਗਈ ਸੀ। ਕੁੱਲ ਮਿਲਾ ਕੇ, ਕੋਹਲੀ ਨੇ 143 ਮੈਚਾਂ ‘ਚ ਕਪਤਾਨੀ ਕੀਤੀ, ਜਿਨ੍ਹਾਂ ‘ਚੋਂ 66 ਜਿੱਤਾਂ ਅਤੇ 70 ਹਾਰਾਂ ਸਨ। ਪਿਛਲੇ ਤਿੰਨ ਸੀਜ਼ਨਾਂ ‘ਚ, ਫਾਫ ਡੂ ਪਲੇਸਿਸ ਦੀ ਕਪਤਾਨੀ ਹੇਠ, ਟੀਮ ਨੇ 2022 ਅਤੇ 2024 ‘ਚ ਪਲੇਆਫ ‘ਚ ਜਗ੍ਹਾ ਬਣਾਈ, ਹਾਲਾਂਕਿ ਇਹ 2023 ‘ਚ ਪਲੇਆਫ ਤੋਂ ਖੁੰਝ ਗਈ ਸੀ।

Read More: IPL 2025: ਅਗਲੇ ਸਾਲ 14 ਮਾਰਚ ਤੋਂ ਸ਼ੁਰੂ ਹੋਵੇਗਾ ਇੰਡੀਅਨ ਪ੍ਰੀਮਿਅਰ ਲੀਗ ਦਾ ਆਗਾਜ਼

Scroll to Top