IND vs ENG

IND vs ENG: ਭਾਰਤ ਦਾ ਚੌਥਾ ਵਿਕਟ ਡਿੱਗਿਆ, ਸ਼ੁਭਮਨ ਗਿੱਲ ਨੇ ਜੜਿਆ ਸ਼ਾਨਦਾਰ ਸੈਂਕੜਾ

ਚੰਡੀਗੜ੍ਹ, 12 ਫਰਵਰੀ 2025: IND vs ENG: ਭਾਰਤੀ ਟੀਮ ਦੇ ਉਪ ਕਪਤਾਨ ਸ਼ੁਭਮਨ ਗਿੱਲ (Shubman Gill) ਨੇ ਅਹਿਮਦਾਬਾਦ ‘ਚ ਖੇਡੇ ਜਾ ਰਹੇ ਤੀਜੇ ਵਨਡੇ ਮੈਚ ‘ਚ ਇੰਗਲੈਂਡ ਵਿਰੁੱਧ ਸੈਂਕੜਾ ਜੜਿਆ। ਸਪਿਨਰ ਆਦਿਲ ਰਾਸ਼ਿਦ ਨੇ ਸ਼ੁਭਮਨ ਗਿੱਲ ਨੂੰ ਆਊਟ ਕਰਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ ਹੈ ਅਤੇ ਬਾਅਦ ‘ਚ ਸ਼੍ਰੇਅਸ ਅਈਅਰ ਵੀ 78 ਦੌੜਾਂ ਬਣਾ ਕੇ ਆਊਟ ਹੋ ਗਏ|

ਸ਼ੁਭਮਨ ਗਿੱਲ ਦੇ ਆਊਟ ਹੋਣ ਦੇ ਨਾਲ ਹੀ ਉਨ੍ਹਾਂ ਅਤੇ ਸ਼੍ਰੇਅਸ ਅਈਅਰ ਵਿਚਕਾਰ 104 ਦੌੜਾਂ ਦੀ ਸਾਂਝੇਦਾਰੀ ਖਤਮ ਹੋ ਗਈ ਹੈ। ਗਿੱਲ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਸੀ ਅਤੇ ਉਨ੍ਹਾਂ ਨੇ ਆਪਣੇ ਵਨਡੇ ਕਰੀਅਰ ਦਾ ਸੱਤਵਾਂ ਸੈਂਕੜਾ ਜੜਿਆ । ਗਿੱਲ 102 ਗੇਂਦਾਂ ‘ਚ 14 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ।

ਭਾਰਤ ਦਾ ਸਕੋਰ ਵੀ 280 ਦੌੜਾਂ ਨੂੰ ਪਾਰ ਕਰ ਗਿਆ ਹੈ | ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਲਗਾਤਾਰ ਤੀਜੇ ਮੈਚ ਵਿੱਚ ਟਾਸ ਜਿੱਤਿਆ ਅਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਭਾਰਤ ਨੂੰ ਪਹਿਲਾ ਝਟਕਾ ਦੂਜੇ ਓਵਰ ‘ਚ ਹੀ ਲੱਗਾ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਆਪਣਾ ਵਿਕਟ ਗੁਆ ਦਿੱਤਾ। ਮਾਰਕ ਵੁੱਡ ਨੇ ਰੋਹਿਤ ਨੂੰ ਵਿਕਟ ਦੇ ਪਿੱਛੇ ਫਿਲ ਸਾਲਟ ਹੱਥੋਂ ਕੈਚ ਕਰਵਾ ਕੇ ਆਊਟ ਕੀਤਾ। ਰੋਹਿਤ, ਜਿਸਨੇ ਪਿਛਲੇ ਮੈਚ ਵਿੱਚ ਸੈਂਕੜਾ ਲਗਾਇਆ ਸੀ, ਦੋ ਗੇਂਦਾਂ ‘ਚ ਇੱਕ ਦੌੜ ਬਣਾ ਕੇ ਆਊਟ ਹੋ ਗਿਆ।

Read More: Team India squad: ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਤੋਂ ਜਸਪ੍ਰੀਤ ਬੁਮਰਾਹ ਬਾਹਰ

Scroll to Top