Amritsar

Amritsar News: ਅੰਮ੍ਰਿਤਸਰ ‘ਚ ਨਗਰ ਨਿਗਮ ਦੀ ਵੱਡੀ ਕਾਰਵਾਈ, ਸੜਕ ਤੋਂ ਨਾਜਾਇਜ਼ ਕਬਜ਼ੇ ਹਟਾਏ

ਚੰਡੀਗੜ੍ਹ, 12 ਫਰਵਰੀ 2025: ਅੰਮ੍ਰਿਤਸਰ (Amritsar) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਨਗਰ ਸੁਧਾਰ ਟਰੱਸਟ ਅਸ਼ੋਕ ਤਲਵਾੜ ਦੇ ਹੁਕਮ ‘ਤੇ ਰਣਜੀਤ ਐਵੀਨਿਊ ‘ਚ ਬੀਤੇ ਦਿਨ ਨਗਰ ਨਿਗਮ ਦਫ਼ਤਰ ਤੋਂ ਲੈ ਕੇ ਥਾਣੇ ਤੱਕ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਟਰੱਸਟ ਅਧਿਕਾਰੀਆਂ ਤੋਂ ਇਲਾਵਾ ਕਰਮਚਾਰੀ ਸੋਨੂੰ ਗਾਂਧੀ ਨੇ ਵੀ ਕਾਰਵਾਈ ਕੀਤੀ ਅਤੇ ਨਗਰ ਨਿਗਮ ਦਫ਼ਤਰ ਤੋਂ ਪੁਲਿਸ ਸਟੇਸ਼ਨ ਤੱਕ ਗਲਿਆਰੇ ਅਤੇ ਸੜਕ ਤੋਂ ਰੇਹੜੀਆਂ ਹਟਾਈਆਂ ਅਤੇ ਗਲਿਆਰੇ ‘ਚ ਪਈ ਸਮੱਗਰੀ ਨੂੰ ਵੀ ਹਟਾਇਆ।

ਇਸ ਦੌਰਾਨ ਸੋਨੂੰ ਗਾਂਧੀ ਨੇ ਕਿਹਾ ਕਿ ਲੋਕ ਟਰੱਸਟ ਦੀਆਂ ਸਕੀਮਾਂ ‘ਚ ਕੀਤੇ ਨਾਜਾਇਜ਼ ਕਬਜ਼ੇ ਖੁਦ ਖਾਲੀ ਕਰ ਦੇਣ ਨਹੀਂ ਤਾਂ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਮਿਊਂਸੀਪਲ ਇੰਪਰੂਵਮੈਂਟ ਟਰੱਸਟ ਲਾਰੈਂਸ ਰੋਡ ਨਹਿਰੂ ਸ਼ਾਪਿੰਗ ਕੰਪਲੈਕਸ ‘ਚ ਨਾਜਾਇਜ਼ ਕਬਜ਼ਿਆਂ ਸਬੰਧੀ ਛੇਤੀ ਹੀ ਕਾਰਵਾਈ ਕਰਨ ਲਈ ਤਿਆਰ ਹੈ।

ਉਨ੍ਹਾਂ ਕਿਹਾ ਕਿ ਟਰੱਸਟ ਦੀਆਂ ਟੀਮਾਂ ਨੇ ਕਈ ਵਾਰ ਨਹਿਰੂ ਸ਼ਾਪਿੰਗ ਕੰਪਲੈਕਸ ((Amritsar)) ਦਾ ਦੌਰਾ ਕੀਤਾ ਹੈ ਅਤੇ ਲੋਕਾਂ ਨੂੰ ਸਮਝਾਇਆ ਹੈ ਕਿ ਉਹ ਆਪਣਾ ਸਾਮਾਨ ਸੀਮਾ ਦੇ ਅੰਦਰ ਰੱਖਣ ਪਰ ਦੁਕਾਨਦਾਰ ਕਿਸੇ ਵੀ ਗੱਲ ਲਈ ਸਹਿਮਤ ਨਹੀਂ ਹੋ ਰਹੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼ਾਪਿੰਗ ਕੰਪਲੈਕਸ, ਰਣਜੀਤ ਐਵੀਨਿਊ, ਨਹਿਰੂ ਸ਼ਾਪਿੰਗ ਕੰਪਲੈਕਸ ਵਿੱਚ ਬਣੇ ਗਲਿਆਰਿਆਂ ‘ਤੇ ਵੀ ਦੁਕਾਨਦਾਰਾਂ ਨੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਖੁਦ ਲਾਂਘਾ ਖਾਲੀ ਕਰਨਾ ਚਾਹੀਦਾ ਹੈ ਨਹੀਂ ਤਾਂ ਇਸਨੂੰ ਡਿੱਚ ਮਸ਼ੀਨ ਨਾਲ ਢਾਹ ਦਿੱਤਾ ਜਾਵੇਗਾ ਅਤੇ ਛੇਤੀ ਹੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

Read More: Amritsar: ਅੰਮ੍ਰਿਤਸਰ ‘ਚ ਕੋਈ ਗ੍ਰਨੇਡ ਧ.ਮਾ.ਕਾ ਨਹੀਂ ਹੋਇਆ- ਗੁਰਪ੍ਰੀਤ ਸਿੰਘ ਭੁੱਲਰ

Scroll to Top