Jasprit Bumrah

Team India squad: ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਤੋਂ ਜਸਪ੍ਰੀਤ ਬੁਮਰਾਹ ਬਾਹਰ

ਚੰਡੀਗੜ੍ਹ, 12 ਫਰਵਰੀ 2025: Team India squad update: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ਸ਼ੁਰੂ ਹੋਣ ‘ਚ ਬਹੁਤਾ ਸਮਾਂ ਨਹੀਂ ਬਚਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ 19 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਭਾਰਤੀ ਟੀਮ ਟੀਮ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੂੰ ਪਿੱਠ ਦੀ ਸੱਟ ਕਾਰਨ ਬਾਹਰ ਕਰ ਦਿੱਤਾ ਗਿਆ ਹੈ।

ਬੁਮਰਾਹ (Jasprit Bumrah) ਦੀ ਜਗ੍ਹਾ ਨੌਜਵਾਨ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੈੱਗ ਸਪਿਨਰ ਵਰੁਣ ਚੱਕਰਵਰਤੀ ਨੂੰ 15 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ, ਉਹ ਯਸ਼ਸਵੀ ਜੈਸਵਾਲ ਦੀ ਜਗ੍ਹਾ ਟੀਮ ‘ਚ ਸ਼ਾਮਲ ਹੋਣਗੇ। ਬੀਸੀਸੀਆਈ ਨੇ ਮੁਹੰਮਦ ਸਿਰਾਜ, ਸ਼ਿਵਮ ਦੂਬੇ ਅਤੇ ਯਸ਼ਸਵੀ ਜੈਸਵਾਲ ਨੂੰ ਰਿਜ਼ਰਵ ਰੱਖਿਆ ਹੈ।

ਚੈਂਪੀਅਨਜ਼ ਟਰਾਫੀ ਲਈ ਸਾਰੀਆਂ ਅੱਠ ਟੀਮਾਂ ਨੂੰ ਮੰਗਲਵਾਰ ਯਾਨੀ 11 ਫਰਵਰੀ ਤੱਕ ਅੰਤਿਮ ਟੀਮਾਂ ਦੀ ਸੂਚੀ ਜਮ੍ਹਾਂ ਕਰਾਉਣੀ ਸੀ। ਬੀਸੀਸੀਆਈ ਨੇ ਆਪਣੀ 15 ਮੈਂਬਰੀ ਟੀਮ ਸੂਚੀ ਵੀ ਆਈਸੀਸੀ ਨੂੰ ਸੌਂਪ ਦਿੱਤੀ ਹੈ ਜਿਸ ‘ਚ ਆਪਣੀ ਅੰਤਿਮ ਟੀਮ ‘ਚ ਦੋ ਬਦਲਾਅ ਕੀਤੇ ਗਏ ਹਨ।

ਬੁਮਰਾਹ ਨੂੰ ਪਿਛਲੇ ਮਹੀਨੇ ਚੈਂਪੀਅਨਜ਼ ਟਰਾਫੀ ਲਈ ਐਲਾਨੀ ਗਈ ਭਾਰਤ ਦੀ 15 ਮੈਂਬਰੀ ਸ਼ੁਰੂਆਤੀ ਟੀਮ ‘ਚ ਸ਼ਾਮਲ ਕੀਤਾ ਗਿਆ ਸੀ, ਪਰ ਉਹ ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ‘ਚ ਨਹੀਂ ਖੇਡ ਸਕਿਆ, ਜੋ ਕਿ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਭਾਰਤ ਦੀ ਆਖਰੀ ਸੀਰੀਜ਼ ਹੈ।

ਬੁਮਰਾਹ ਨੂੰ ਆਸਟ੍ਰੇਲੀਆ ਖ਼ਿਲਾਫ਼ ਸਿਡਨੀ ‘ਚ ਪੰਜਵੇਂ ਟੈਸਟ ਦੌਰਾਨ ਸੱਟ ਲੱਗ ਗਈ ਸੀ ਅਤੇ ਉਸ ਤੋਂ ਬਾਅਦ ਉਹ ਕੋਈ ਮੈਚ ਨਹੀਂ ਖੇਡ ਸਕਿਆ ਹੈ। ਪਿੱਠ ਦੀ ਸੱਟ ਕਾਰਨ ਉਸਨੂੰ ਅੰਤਿਮ ਟੀਮ ‘ਚ ਜਗ੍ਹਾ ਨਹੀਂ ਮਿਲੀ। ਤੇਜ਼ ਗੇਂਦਬਾਜ਼ ਦੀ ਗੈਰਹਾਜ਼ਰੀ ਨੇ ਭਾਰਤੀ ਟੀਮ ਨੂੰ ਵੱਡਾ ਝਟਕਾ ਦਿੱਤਾ ਹੈ।

ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ ਨੂੰ ਇੰਗਲੈਂਡ ਵਿਰੁੱਧ ਚੱਲ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਦੋ ਮੈਚਾਂ ‘ਚ ਵਨਡੇ ‘ਚ ਡੈਬਿਊ ਕਰਨ ਦਾ ਮੌਕਾ ਮਿਲਿਆ। ਰਾਣਾ ਨੇ ਨਾਗਪੁਰ ‘ਚ ਖੇਡੇ ਗਏ ਪਹਿਲੇ ਵਨਡੇ ‘ਚ ਆਪਣਾ ਡੈਬਿਊ ਕੀਤਾ ਸੀ ਅਤੇ ਹੁਣ ਤੱਕ ਸੀਰੀਜ਼ ਦੇ ਦੋਵੇਂ ਮੈਚ ਖੇਡ ਚੁੱਕੇ ਹਨ ਅਤੇ ਵਿਚਕਾਰਲੇ ਓਵਰਾਂ ‘ਚ ਵੀ ਪ੍ਰਭਾਵਿਤ ਕੀਤਾ ਹੈ। ਦੂਜੇ ਪਾਸੇ, ਸਪਿਨਰ ਵਰੁਣ ਚੱਕਰਵਰਤੀ ਨੂੰ ਵੀ ਭਾਰਤ ਨੇ ਡੈਬਿਊ ਕਰਨ ਦਾ ਮੌਕਾ ਦਿੱਤਾ, ਜੋ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ‘ਚ ਪ੍ਰਭਾਵਿਤ ਕਰਨ ‘ਚ ਕਾਮਯਾਬ ਰਿਹਾ।

Read More: Champions Trophy: ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ‘ਚ ਹੋਵੇਗਾ ਬਦਲਾਅ ? ਬੁਮਰਾਹ ਨੂੰ ਲੈ ਕੇ ਭੰਬਲਭੂਸਾ ਬਰਕਰਾਰ

Scroll to Top