Punjab Police

Punjab Police: ਪੰਜਾਬ ਪੁਲਿਸ ਵੱਲੋਂ ਸੜਕ ਸੁਰੱਖਿਆ ਲਈ ਸੇਵ ਲਾਈਫ ਇੰਡੀਆ ਨਾ ਸਮਝੌਤਾ, ਇੰਝ ਕਰੇਗੀ ਕੰਮ

ਚੰਡੀਗੜ੍ਹ, 11 ਜਨਵਰੀ 2025: ਪੰਜਾਬ ਭਰ ‘ਚ ਸੜਕੀ ਯਾਤਰੀਆਂ ਦੀ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਪੁਲਿਸ (Punjab Police) ਨੇ ਸੜਕ ਸੁਰੱਖਿਆ (road safety)ਲਈ ਡੇਟਾ-ਅਧਾਰਿਤ ਪਹੁੰਚ ਲਾਗੂ ਕਰਨ ਲਈ ਸੇਵ ਲਾਈਫ ਇੰਡੀਆ ਨਾਲ ਸਮਝੌਤਾ ਕੀਤਾ ਹੈ।

ਬੀਤੇ ਦਿਨ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟ੍ਰੈਫਿਕ ਅਤੇ ਸੜਕ ਸੁਰੱਖਿਆ ਏ.ਐਸ. ਇਸ ਸਮਝੌਤੇ ‘ਤੇ ਰਾਏ ਅਤੇ ਸੇਵ ਲਾਈਫ ਫਾਊਂਡੇਸ਼ਨ ਦੇ ਸੰਸਥਾਪਕ ਪਿਊਸ਼ ਤਿਵਾੜੀ ਨੇ ਸਮਝੌਤੇ ‘ਤੇ ਦਸਤਖਤ ਕੀਤੇ।

ਇਸ ਸੰਬੰਧੀ ਡੀਜੀਪੀ (Punjab Police) ਗੌਰਵ ਯਾਦਵ ਨੇ ਕਿਹਾ ਕਿ ਇਹ ਸਮਝੌਤਾ ਜਾਂਚ ਲਈ ਵਿਗਿਆਨਕ ਪਹੁੰਚ, ਬਲੈਕ ਸਪਾਟਾਂ ਦੀ ਪਛਾਣ ਅਤੇ ਹਾਦਸਿਆਂ ਨੂੰ ਰੋਕਣ ਲਈ ਨਿਸ਼ਾਨਾਬੱਧ ਦਖਲਅੰਦਾਜ਼ੀ ‘ਤੇ ਕੇਂਦ੍ਰਿਤ ਹੋਵੇਗਾ। ਉਨ੍ਹਾਂ ਕਿਹਾ ਕਿ ਟ੍ਰੈਫਿਕ ਕਰਮਚਾਰੀਆਂ ਨੂੰ ਦੁਰਘਟਨਾ ਦੇ ਵਿਸ਼ਲੇਸ਼ਣ ਨਾਲ ਸਬੰਧਤ ਉੱਨਤ ਤਕਨੀਕਾਂ ‘ਚ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਜੋ ਇਸ ਸਹਿਯੋਗ ਤਹਿਤ ਨਿਯਮਾਂ ਨੂੰ ਲਾਗੂ ਕਰਨ ਅਤੇ ਪ੍ਰਭਾਵਸ਼ਾਲੀ ਸੜਕ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਵਧਾਏਗੀ।

ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਨਾ ਸਿਰਫ਼ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ, ਸਗੋਂ ਸਾਰੇ ਸੜਕ ਉਪਭੋਗਤਾਵਾਂ ‘ਚ ਜਵਾਬਦੇਹੀ ਅਤੇ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕਰਨਾ ਹੈ।

ਏ.ਡੀ.ਜੀ.ਪੀ. ਟ੍ਰੈਫਿਕ ਏ.ਐਸ. ਰਾਏ ਨੇ ਕਿਹਾ ਕਿ ਪੰਜਾਬ ਪੁਲਿਸ ਪੇਸ਼ੇਵਰ ਪੁਲਿਸਿੰਗ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਦੇ ਲੋਕ ਸੜਕਾਂ ‘ਤੇ ਯਾਤਰਾ ਕਰਦੇ ਸਮੇਂ ਸੁਰੱਖਿਅਤ ਮਹਿਸੂਸ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਹੀ ਇਕਲੌਤਾ ਸੂਬਾ ਹੈ, ਜਿਨ੍ਹਾਂ ਨੇ ਭਾਰਤ ਭਰ ‘ਚ ਵਧ ਰਹੇ ਹਾਦਸਿਆਂ ਦੇ ਰੁਝਾਨ ਨੂੰ ਉਲਟਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਬਲ (SSF) ਅਧੀਨ ਆਉਂਦੇ ਖੇਤਰਾਂ ‘ਚ ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ‘ਚ 48% ਕਮੀ ਆਈ ਹੈ, ਜਦੋਂ ਕਿ ਪੰਜਾਬ ਭਰ ‘ਚ ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ‘ਚ 5% ਦੀ ਕਮੀ ਆਈ ਹੈ।

ਜਿਕਰਯੋਗ ਹੈ ਕਿ ਸੇਵ ਲਾਈਫ ਫਾਊਂਡੇਸ਼ਨ ਭਾਰਤ ਅਤੇ ਹੋਰ ਥਾਵਾਂ ‘ਤੇ ਸੜਕ ਸੁਰੱਖਿਆ ਅਤੇ ਸਦਮੇ ਦੀ ਦੇਖਭਾਲ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ ਦੇ ਹੱਲ ਪ੍ਰਦਾਨ ਕਰਕੇ ਸੜਕ ਹਾਦਸਿਆਂ ‘ਚ ਕੀਮਤੀ ਜਾਨਾਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ, ਖਾਸ ਕਰਕੇ ਗਰੀਬ ਭਾਈਚਾਰਿਆਂ ‘ਚ ਮੌਤਾਂ ਅਤੇ ਸੱਟਾਂ ਨੂੰ ਘਟਾਉਣ ‘ਤੇ ਧਿਆਨ ਕੇਂਦਰਿਤ ਕਰਕੇ।

Read More: SSF: ਐੱਸ.ਐੱਸ.ਐੱਫ ਦੀ ਮੁਸ਼ਤੈਦੀ ਨਾਲ ਕਈ ਲੋਕਾਂ ਨੂੰ ਮਿਲਿਆ ‘ਜੀਵਨ ਦਾਨ’

Scroll to Top