Doraha

Ludhiana News: ਦੋਰਾਹਾ ‘ਚ ਬੰ.ਬ ਵਰਗੀ ਚੀਜ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ, ਪੁਲਿਸ ਜਾਂਚ ‘ਚ ਜੁਟੀ

ਲੁਧਿਆਣਾ, 11 ਜਨਵਰੀ 2025: ਅੱਜ ਦੋਰਾਹਾ (Doraha) ਦੇ ਗੁਰੂ ਤੇਗ ਬਹਾਦਰ ਰੋਡ ‘ਤੇ ਇੱਕ ਖਾਲੀ ਪਲਾਟ ‘ਚ ਬੰ.ਬ ਵਰਗੀ ਵਸਤੂ ਮਿਲਣ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸੰਬੰਧੀ ਸੂਚਨਾ ਮਿਲਦੇ ਹੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਮੁਤਾਬਕ ਗੁਰੂ ਤੇਗ ਬਹਾਦਰ ਰੋਡ ‘ਤੇ ਰਿਹਾਇਸ਼ੀ ਇਲਾਕੇ ‘ਚ ਇੱਕ ਖਾਲੀ ਪਲਾਟ ‘ਚ ਇੱਕ ਵਿਅਕਤੀ ਬਾਥਰੂਮ ਗਿਆ। ਇਸ ਦੌਰਾਨ ਉਕਤ ਵਿਅਕਤੀ ਨੇ ਉੱਥੇ ਇੱਕ ਵੱਡੀ ਗੋਲ ਲੋਹੇ ਦੀ ਚੀਜ਼ ਪਈ ਦੇਖੀ ਜੋ ਕਿ ਬੰ.ਬ ਵਰਗੀ ਲੱਗ ਰਹੀ ਸੀ। ਇਸਤੋਂ ਬਾਅਦ ਵਿਅਕਤੀ ਨੇ ਲੋਕਾਂ ਨੂੰ ਇਸ ਬਾਰੇ ਦੱਸਿਆ |

ਇਸਦੇ ਨਾਲ ਹੀ ਇਹ ਖ਼ਬਰ ਪੂਰੇ ਸ਼ਹਿਰ (Doraha) ‘ਚ ਫੈਲ ਗਈ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਵੇਂ ਹੀ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਮਿਲੀ, ਪੁਲਿਸ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਉੱਥੇ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ ਅਤੇ ਸੜਕ ‘ਤੇ ਆਵਾਜਾਈ ਬੰਦ ਕਰ ਦਿੱਤੀ। ਇਸ ਮੌਕੇ ‘ਤੇ ਗੱਲਬਾਤ ਕਰਦਿਆਂ ਐਸਐਚਓ ਰਾਓ ਬੀਰੇਂਦਰ ਸਿੰਘ ਨੇ ਕਿਹਾ ਕਿ ਖਾਲੀ ਪਲਾਟ ‘ਚ ਇੱਕ ਵੱਡਾ ਲੋਹੇ ਦਾ ਟੁਕੜਾ ਮਿਲਿਆ ਹੈ ਪਰ ਅਸੀਂ ਇਸਨੂੰ ਬੰ.ਬ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਵਿਭਾਗ ਦੀ ਟੀਮ ਆ ਰਹੀ ਹੈ, ਉਸ ਤੋਂ ਬਾਅਦ ਹੀ ਇਸ ਬੰ.ਬ ਵਰਗੀ ਚੀਜ਼ ਬਾਰੇ ਸਪੱਸ਼ਟ ਹੋਵੇਗਾ।

Read More: Patiala News: ਇਸ ਸ਼ਹਿਰ ‘ਚ ਮਿਲੇ ਬੰ.ਬ, ਚਾਰੇ ਪਾਸੇ ਮਚੀ ਹਲਚਲ

Scroll to Top