ਚੰਡੀਗੜ੍ਹ, 10 ਫਰਵਰੀ 2025: New Zealand vs South Africa 2nd ODI: ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਪਾਕਿਸਤਾਨ ‘ਚ ਤਿੰਨ ਟੀਮਾਂ ਵਿਚਕਾਰ ਇੱਕ ਤਿਕੋਣੀ ਲੜੀ ਦਾ ਮੈਚ ਖੇਡਿਆ ਜਾ ਰਿਹਾ ਹੈ। ਟੂਰਨਾਮੈਂਟ ਦੇ ਦੂਜੇ ਮੈਚ ‘ਚ ਨਿਊਜ਼ੀਲੈਂਡ ਦਾ ਸਾਹਮਣਾ ਦੱਖਣੀ ਅਫਰੀਕਾ ਵਿਚਾਲੇ ਖੇਡੀਏ ਜਾ ਰਿਹਾ ਹੈ।
ਦੱਖਣੀ ਅਫਰੀਕਾ ਦੇ ਮੈਥਿਊ ਬ੍ਰੀਟਜ਼ਕੇ ਨੇ ਲਾਹੌਰ ‘ਚ ਨਿਊਜ਼ੀਲੈਂਡ ਖ਼ਿਲਾਫ਼ ਸ਼ਾਨਦਾਰ ਸੈਂਕੜਾ ਜੜ ਦਿੱਤਾ ਹੈ। ਇਹ ਮੈਥਿਊ ਦੇ ਕਰੀਅਰ ਦਾ ਪਹਿਲਾ ਡੈਬਿਊ ਵਨਡੇ ਮੈਚ ਹੈ ਅਤੇ ਉਨਾਂ ਨੇ ਸ਼ਾਨਦਾਰ ਸੈਂਕੜਾ ਜੜਿਆ ਹੈ। ਮੈਥਿਊ ਬ੍ਰੀਟਜ਼ਕੇ ਨੇ 128 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ ਹੈ।ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ |
ਦੱਖਣੀ ਅਫਰੀਕਾ ਨੇ 43 ਓਵਰਾਂ ‘ਚ 235 ਦੌੜਾਂ ਬਣਾ ਲਈਆਂ ਹਨ ਅਤੇ ਤਿੰਨ ਵਿਕਟਾਂ ਗੁਆ ਲਈਆਂ ਹਨ | ਇਸ ਤਿਕੋਣੀ ਸੀਰੀਜ਼ ਦੇ ਦੂਜੇ ਮੈਚ ‘ਚ ਨਿਊਜ਼ੀਲੈਂਡ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਗਿਆ ਸੀ । ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਮੇਜ਼ਬਾਨ ਪਾਕਿਸਤਾਨ ਨੂੰ 78 ਦੌੜਾਂ ਨਾਲ ਹਰਾਇਆ।
ਇਸ ਮੈਚ ‘ਚ ਗਲੇਨ ਫਿਲਿਪਸ ਨੇ ਸੈਂਕੜਾ ਲਗਾਇਆ, ਜਦੋਂ ਕਿ ਕੇਨ ਵਿਲੀਅਮਸਨ ਅਤੇ ਡੈਰਿਲ ਮਿਸ਼ੇਲ ਨੇ ਅਰਧ ਸੈਂਕੜੇ ਲਗਾ ਕੇ ਟੀਮ ਦਾ ਸਕੋਰ 300 ਤੋਂ ਪਾਰ ਲੈ ਗਏ। ਪਾਕਿਸਤਾਨ ਦੇ ਫਖਰ ਜ਼ਮਾਨ ਨੇ ਸਭ ਤੋਂ ਵੱਧ 84 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਬੱਲੇਬਾਜ਼ ਇੱਕ ਵਾਰ ਫਿਰ ਦੱਖਣੀ ਅਫਰੀਕਾ ਵਿਰੁੱਧ ਧਿਆਨ ‘ਚ ਹੋਣਗੇ।
ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਆਖਰੀ ਮੈਚ ਲਾਹੌਰ ਦੇ ਉਸੇ ਗੱਦਾਫੀ ਸਟੇਡੀਅਮ ਵਿੱਚ ਰੌਸ਼ਨੀਆਂ ਹੇਠ ਖੇਡਿਆ ਗਿਆ ਸੀ। ਇਹ ਡੇ-ਨਾਈਟ ਮੈਚ ਕੀਵੀ ਟੀਮ ਨੇ ਜਿੱਤਿਆ ਪਰ ਇਸ ਦੌਰਾਨ ਇੱਕ ਅਣਸੁਖਾਵੀਂ ਘਟਨਾ ਵੀ ਦੇਖਣ ਨੂੰ ਮਿਲੀ। ਕੀਵੀ ਟੀਮ ਦਾ ਇਹ ਮਜ਼ਬੂਤ ਖਿਡਾਰੀ ਜ਼ਖਮੀ ਹੋ ਗਿਆ।
ਨਿਊਜ਼ੀਲੈਂਡ ਦੇ ਰਚਿਨ ਰਵਿੰਦਰ ਨੂੰ ਸੀਮਾ ਰੇਖਾ ‘ਤੇ ਗੇਂਦ ਕੈਚ ਕਰਦੇ ਸਮੇਂ ਸੱਟ ਲੱਗੀ ਅਤੇ ਉਹ ਖੂਨ ਨਾਲ ਲੱਥਪੱਥ ਹਾਲਤ ‘ਚ ਬਾਹਰ ਹੋ ਗਏ । ਇਸ ਵਾਰ ਰਵਿੰਦਰ ਨੂੰ ਦੱਖਣੀ ਅਫਰੀਕਾ ਖਿਲਾਫ ਮੈਚ ਲਈ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਰੱਖਿਆ ਗਿਆ ਹੈ।
Read More: ਭਾਰਤ ਤੇ ਇੰਗਲੈਂਡ ਵਿਚਾਲੇ ਮੈਚ ਦੌਰਾਨ ਫਲੱਡ ਲਾਈਟਾਂ ‘ਚ ਖ਼ਰਾਬ, ਸਰਕਾਰ ਓਸੀਏ ਤੋਂ ਮੰਗੇਗੀ ਸਪੱਸ਼ਟੀਕਰਨ