ਚੰਡੀਗੜ੍ਹ, 7 ਫਰਵਰੀ 2025: ACB Issues Notice to Arvind Kejriwal: ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਕੱਲ੍ਹ ਹੋਵੇਗੀ | ਇਸਤੋਂ ਪਹਿਲਾਂ ਰਾਜਧਾਨੀ ‘ਚ ਰਾਜਨੀਤਿਕ ਮਾਹੌਲ ਭਖ ਗਿਆ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਵੱਡਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਉਨ੍ਹਾਂ ਦੇ ਉਮੀਦਵਾਰਾਂ ਨਾਲ ਸੰਪਰਕ ਕਰ ਰਹੀ ਹੈ ਅਤੇ 16 ਉਮੀਦਵਾਰਾਂ ਨੂੰ 15-15 ਕਰੋੜ ਰੁਪਏ ਲੈ ਕੇ ਭਾਜਪਾ ‘ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਇਸ ਤੋਂ ਬਾਅਦ ਭਾਜਪਾ ਨੇ ਦਿੱਲੀ ਦੇ ਉਪ ਰਾਜਪਾਲ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ। LG ਨੇ ‘ਆਪ’ ਦੇ ਇਨ੍ਹਾਂ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ। ਏਸੀਬੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਏਸੀਬੀ ਦੀ ਇੱਕ ਟੀਮ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਅਤੇ ਕਾਫ਼ੀ ਦੇਰ ਬਾਹਰ ਖੜ੍ਹੇ ਰਹਿਣ ਤੋਂ ਬਾਅਦ ਵਾਪਸ ਪਰਤ ਗਈ।
ਇਸ ਦੌਰਾਨ, ਏਸੀਬੀ ਟੀਮ ਨੇ ਕੇਜਰੀਵਾਲ (Arvind Kejriwal) ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਹੈ। ਨੋਟਿਸ ‘ਚ ਉਨ੍ਹਾਂ ਲੋਕਾਂ ਦੇ ਨਾਵਾਂ ਦਾ ਖੁਲਾਸਾ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ਨੂੰ 15 ਕਰੋੜ ਰੁਪਏ ਦੀ ਪੇਸ਼ਕਸ਼ ਮਿਲੀ ਹੈ। ਨੋਟਿਸ ਵਿੱਚ ਉਨ੍ਹਾਂ ਸਾਰੇ 16 ਉਮੀਦਵਾਰਾਂ ਦੇ ਵੇਰਵੇ ਮੰਗੇ ਗਏ ਹਨ ਜਿਨ੍ਹਾਂ ਨੂੰ ਪਾਸ ਪੇਸ਼ਕਸ਼ ਸੰਬੰਧੀ ਕਾਲ ਆਈ ਸੀ।
ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਇਸ ਦੇਸ਼ ਦੀ ਸਭ ਤੋਂ ਭ੍ਰਿਸ਼ਟ ਪਾਰਟੀ ਹੈ। ਭਾਜਪਾ ਇੱਕ ਅਜਿਹੀ ਪਾਰਟੀ ਹੈ ਜੋ ਵਿਧਾਇਕਾਂ ਨੂੰ ਖਰੀਦਦੀ ਹੈ ਅਤੇ ਫੁੱਟ ਪਾਉਂਦੀ ਹੈ। ਉਨ੍ਹਾਂ (ਭਾਜਪਾ) ਨੇ ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਸਰਕਾਰਾਂ ਡੇਗ ਦਿੱਤੀਆਂ, ਕੀ ਤੁਹਾਨੂੰ ਉਨ੍ਹਾਂ ਬਾਰੇ ਸਰਟੀਫਿਕੇਟ ਦੀ ਲੋੜ ਹੈ ਕਿ ਉਹ ਭ੍ਰਿਸ਼ਟ ਪਾਰਟੀ ਨਹੀਂ ਹਨ? ਅਸੀਂ ਖੁਦ ਪੂਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਜਾਂਚ ਦੀ ਮੰਗ ਕੀਤੀ ਹੈ। ਅਸੀਂ ਉਹ ਨੰਬਰ ਦਿੱਤਾ ਹੈ ਜਿੱਥੋਂ ਕਾਲ ਆਈ ਸੀ। ਉਸਦੀ ਜਾਂਚ ਹੋਣੀ ਚਾਹੀਦੀ ਹੈ।