Sri lanka vs Australia

Sri lanka vs Australia: 100ਵਾਂ ਟੈਸਟ ਖੇਡ ਰਹੇ ਦਿਮੁਕ ਕਰੁਣਾਰਤਨੇ 36 ਦੌੜਾਂ ‘ਤੇ ਆਊਟ, ਕ੍ਰਿਕਟ ਨੂੰ ਕਿਹਾ ਅਲਵਿਦਾ

ਚੰਡੀਗੜ੍ਹ, 06 ਫਰਵਰੀ 2025: Sri lanka vs Australia: ਆਸਟ੍ਰੇਲੀਆ ਦੇ ਸ਼੍ਰੀਲੰਕਾ ਦੌਰੇ ਦਾ ਦੂਜਾ ਮੈਚ ਗਾਲੇ ‘ਚ ਖੇਡਿਆ ਜਾ ਰਿਹਾ ਹੈ। ਦੋਵੇਂ ਵਿਚਾਲੇ ਅੱਜ ਮੁਕਾਬਲੇ ਦਾ ਪਹਿਲਾ ਦਿਨ ਹੈ। ਸ਼੍ਰੀਲੰਕਾ ਨੇ ਪਹਿਲੀ ਪਾਰੀ ‘ਚ ਦੁਪਹਿਰ ਦੇ ਖਾਣੇ ਤੱਕ ਇੱਕ ਵਿਕਟ ‘ਤੇ 87 ਦੌੜਾਂ ਬਣਾ ਲਈਆਂ ਸਨ। ਸ਼੍ਰੀਲੰਕਾ ਨੇ ਹੁਣ ਤੱਕ 190 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ ਹਨ | ਦਿਮੁਥ ਕਰੁਣਾਰਤਨੇ ਆਪਣਾ 100ਵਾਂ ਟੈਸਟ ਖੇਡ ਰਿਹਾ ਹੈ| ਇਸ ਤੋਂ ਪਹਿਲਾਂ, ਸ਼੍ਰੀਲੰਕਾ (Sri lanka) ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਆਪਣਾ 100ਵਾਂ ਟੈਸਟ ਮੈਚ ਖੇਡ ਰਹੇ ਦਿਮੁਥ ਕਰੁਣਾਰਤਨੇ 36 ਦੌੜਾਂ ‘ਤੇ ਆਊਟ ਹੋ ਗਏ ਹਨ ਉਨ੍ਹਾਂ ਨੇ ਅਤੇ ਦਿਨੇਸ਼ ਚਾਂਦੀਮਲ ਨੇ ਦੂਜੀ ਵਿਕਟ ਲਈ 50 ਦੀ ਸਾਂਝੇਦਾਰੀ ਪੂਰੀ ਕੀਤੀ। ਇਸ ਸਾਂਝੇਦਾਰੀ ਨੇ ਮੇਜ਼ਬਾਨ ਟੀਮ ਦੇ ਸਿਖਰਲੇ ਕ੍ਰਮ ਨੂੰ ਢਹਿਣ ਤੋਂ ਬਚਾ ਲਿਆ ਹੈ। ਟੀਮ ਨੇ ਆਪਣਾ ਪਹਿਲਾ ਵਿਕਟ 23 ਦੌੜਾਂ ਦੇ ਸਕੋਰ ‘ਤੇ ਗੁਆ ਦਿੱਤਾ। ਇੱਥੇ ਨਾਥਨ ਲਿਓਨ ਨੇ ਪਾਥੁਮ ਨਿਸੰਕਾ ਨੂੰ ਬੋਲਡ ਕੀਤਾ। ਨਿਸਾੰਕਾ 31 ਗੇਂਦਾਂ ‘ਤੇ 11 ਦੌੜਾਂ ਬਣਾ ਕੇ ਆਊਟ ਹੋ ਗਿਆ।

ਆਸਟ੍ਰੇਲੀਆਈ ਟੀਮ ਇਸ 2 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਹੈ। ਆਸਟ੍ਰੇਲੀਆ ਨੇ 29 ਜਨਵਰੀ ਤੋਂ 1 ਫਰਵਰੀ ਵਿਚਕਾਰ ਖੇਡਿਆ ਗਿਆ ਪਹਿਲਾ ਟੈਸਟ ਇੱਕ ਪਾਰੀ ਅਤੇ 242 ਦੌੜਾਂ ਨਾਲ ਜਿੱਤਿਆ ਸੀ। 232 ਦੌੜਾਂ ਦੀ ਪਾਰੀ ਖੇਡਣ ਵਾਲੇ ਉਸਮਾਨ ਖਵਾਜਾ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।

ਦਿਮੁਥ ਕਰੁਣਾਰਤਨੇ ਦਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ (Dimuth Karunaratne Retires from international cricket)

ਸ਼੍ਰੀਲੰਕਾ ਦੇ ਧਾਕੜ ਬੱਲੇਬਾਜ਼ ਅਤੇ ਸਾਬਕਾ ਕਪਤਾਨ ਦਿਮੁਥ ਕਰੁਣਾਰਤਨੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਦੇ ਸੰਨਿਆਸ ਤੁਰੰਤ ਪ੍ਰਭਾਵੀ ਨਹੀਂ ਹੋਵੇਗੀ। ਉਹ 6 ਫਰਵਰੀ ਤੋਂ ਗਾਲੇ ‘ਚ ਆਸਟ੍ਰੇਲੀਆ ਖ਼ਿਲਾਫ਼ ਖੇਡੇ ਜਾਣ ਵਾਲੇ ਦੂਜੇ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣਗੇ। ਇਹ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਦਾ 100ਵਾਂ ਟੈਸਟ ਮੈਚ ਵੀ ਹੋਵੇਗਾ ਅਤੇ ਇਸ ਤੋਂ ਬਾਅਦ ਉਹ ਨਾ ਸਿਰਫ਼ ਟੈਸਟ ਸਗੋਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਵੀ ਅਲਵਿਦਾ ਕਹਿ ਦੇਣਗੇ।

ਕ੍ਰਿਕਬਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, 36 ਸਾਲਾ ਇਸ ਖਿਡਾਰੀ ਨੇ ਚੋਟੀ ਦੇ ਕ੍ਰਮ ‘ਚ ਬੱਲੇਬਾਜ਼ੀ ਕਰਦੇ ਸਮੇਂ ਹਾਲ ਹੀ ‘ਚ ਖਰਾਬ ਫਾਰਮ ਤੋਂ ਬਾਅਦ ਖੇਡ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ। ਕਰੁਣਾਰਤਨੇ ਨੇ ਆਪਣੇ ਪਿਛਲੇ ਸੱਤ ਟੈਸਟ ਮੈਚਾਂ ‘ਚ ਸਿਰਫ਼ 182 ਦੌੜਾਂ ਬਣਾਈਆਂ ਹਨ, ਜਿਸ ‘ਚ ਸਤੰਬਰ 2024 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਲਗਾਇਆ ਇੱਕ ਅਰਧ ਸੈਂਕੜਾ ਵੀ ਸ਼ਾਮਲ ਹੈ। ਉਸਨੂੰ ਘਰੇਲੂ ਹਾਲਾਤਾਂ ‘ਚ ਵੀ ਸੰਘਰਸ਼ ਕਰਦੇ ਦੇਖਿਆ ਗਿਆ ਹੈ। ਅਜਿਹੀ ਸਥਿਤੀ ‘ਚ ਉਨ੍ਹਾਂ ਨੇ ਨੌਜਵਾਨਾਂ ਨੂੰ ਮੌਕਾ ਦੇਣ ਲਈ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

ਕਰੁਣਾਰਤਨੇ ਨੇ 2012 ‘ਚ ਇਸੇ ਮੈਦਾਨ ‘ਤੇ ਨਿਊਜ਼ੀਲੈਂਡ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕੀਤਾ ਸੀ, ਜਿੱਥੇ ਕਰੁਣਾਰਤਨੇ ਨੇ ਆਪਣੇ ਕਰੀਅਰ ਦੇ ਪਹਿਲੇ ਮੈਚ ਵਿੱਚ ਜ਼ੀਰੋ ਅਤੇ ਨਾਬਾਦ 60 ਦੌੜਾਂ ਬਣਾਈਆਂ ਸਨ। ਸ਼੍ਰੀਲੰਕਾ ਨੇ ਉਹ ਮੈਚ 10 ਵਿਕਟਾਂ ਨਾਲ ਜਿੱਤ ਲਿਆ। ਕਰੁਣਾਰਤਨੇ ਨੇ ਹੁਣ ਤੱਕ ਖੇਡੇ 99 ਟੈਸਟ ਮੈਚਾਂ ਵਿੱਚ 16 ਟੈਸਟ ਸੈਂਕੜਿਆਂ ਦੀ ਮੱਦਦ ਨਾਲ ਕੁੱਲ 7,172 ਦੌੜਾਂ ਬਣਾਈਆਂ ਹਨ।

Read More: Womens Ashes 2025: ਆਸਟ੍ਰੇਲੀਆ ਖ਼ਿਲਾਫ ਟੈਸਟ ਮੈਚ ‘ਚ ਇੰਗਲੈਂਡ ਮਹਿਲਾ ਟੀਮ 170 ਦੌੜਾਂ ‘ਤੇ ਆਲ ਆਊਟ

Scroll to Top